Punjab Cultural News: ਅਲੋਪ ਹੋਇਆ ਤੂੜੀ ਵਾਲਾ ਕੋਠਾ
Published : Apr 10, 2024, 1:03 pm IST
Updated : Apr 10, 2024, 1:25 pm IST
SHARE ARTICLE
Straw room in punjab Cultural News
Straw room in punjab Cultural News

Punjab Cultural News: ਜਦੋਂ ਦਾਣੇ ਤੂੜੀ ਤੋਂ ਵੱਖ ਹੋ ਜਾਂਦੇ ਸੀ। ਕਿਸਾਨ ਤੂੜੀ ਗੱਡੇ ਵਿਚ ਭੰਡਾਂ ਬੰਨ੍ਹ ਰੱਖ ਕੇ ਗੱਡੇ ਰਾਹੀਂ ਘਰ ਤੂੜੀ ਵਾਲੇ ਕਮਰੇ ਵਿਚ ਪਾਉਂਦੇ ਸਨ

Straw room in punjab Cultural News: ਸਾਡੇ ਪੁਰਖੇ ਹੱਥੀ ਕਿਰਤ ਵਿਚ ਯਕੀਨ ਰਖਦੇ ਸੀ। ਸਵੇਰੇ ਉਠ ਹੱਲ ਵਾਉਣੇ। ਫ਼ਸਲਾਂ ਨੂੰ ਪਾਣੀ ਦੇਣ ਲਈ ਪੋਹ ਮਾਘ ਦੀਆਂ ਰਾਤਾਂ ਵਿਚ ਖੂਹ ਵਾਉਂਦੇ, ਬਰਫ਼ੀਲੇ ਨਹਿਰੀ ਪਾਣੀ ਨਾਲ , ਨੱਕੇ ਮੋੜਨੇ, ਕਿਆਰੇ ਭਰਨੇ, ਸੱਪਾਂ ਦੀਆਂ ਸਿਰੀਆਂ ਮਿਧਣੀਆਂ, ਭਾਦਰੋਂ ਦੇ ਚਮਾਸਿਆ ਵਿਚ ਕੱਦੂ ਕਰਨਾ, ਸੜਦੇ ਪਾਣੀ ਵਿਚ ਝੋਨਾ ਲਾਉਣਾ, ਨਿੰਦਨ ਕਢਣਾ, ਗੋਡੀ ਕਰਨੀ, ਸਖ਼ਤ ਕੰਮ ਵਿਚ ਬਹੁਤ ਲਹੂ, ਮੁੜ੍ਹਕਾ ਵਹਾਉਂਦੇ ਸਨ। ਬਚਪਨ ਵਿਚ ਅਸੀਂ ਅਪਣੇ ਭਾਪਾ ਜੀ ਨਾਲ ਹੱਲ ਵਾਉਣ ਤੋਂ ਲੈ ਕੇ ਪੈਲੀ ਬਨਾਉਣ, ਉਸ ਨੂੰ ਬੀਜਣ, ਵੱਡਣ, ਗਾਉਣ ਤੇ ਤੂੜੀ ਸਾਂਭਨ ਤਕ ਸਾਰਾ ਕੰਮ ਹੱਥੀ ਕੀਤਾ। 

ਇਹ ਵੀ ਪੜ੍ਹੋ: Sanjay Singh News: ਸੰਜੇ ਸਿੰਘ ਦਾ ਇਲਜ਼ਾਮ, ‘ਤਿਹਾੜ ਜੇਲ ਨੂੰ ਹਿਟਲਰ ਦੇ ਗੈਸ ਚੈਂਬਰ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ’

ਵਿਸਾਖੀ ਦਾ ਤਿਉਹਾਰ ਕਿਸਾਨੀ ਦੀ ਜ਼ਿੰਦਗੀ ਨਾਲ ਬਹੁਤ ਹੀ ਮਹੱਤਤਾ ਰਖਦਾ ਸੀ, ਵਾਢੀ ਕਰਨ ਤੋਂ ਬਾਅਦ, ਬੇੜ ਵੱਟ, ਕਣਕ ਦੀਆਂ ਭਰੀਆਂ ਬੰਨ੍ਹ, ਉਸ ਨੂੰ ਚੁਕ ਖਿਲਵਾੜੇ ਵਿਚ ਸੁਟਦੇ ਸੀ। ਲੋਹਾਰਾਂ ਦਾ ਕੰਮ ਜ਼ੋਰਾਂ ’ਤੇ ਹੁੰਦਾ ਸੀ। ਭੱਠੀਆਂ ਦਿਨ ਰਾਤ ਤੱਪਦੀਆਂ ਸਨ। ਦਾਤਰੀਆਂ ਨਵੀਆਂ ਬਣਾਉਣੀਆਂ ਤੇ ਪੁਰਾਣੀਆਂ ਝੰਡਣੀਆਂ। ਸੁਆਣੀਆਂ ਤੜਕੇ ਉਠ, ਦੁੱਧ ਰਿੜਕ, ਚਾਹ ਬਣਾ, ਮੱਖਣ ਕੱਢ, ਲੱਸੀ ਦੀ ਚਾਟੀ ਤਿਆਰ ਕਰ, ਰੋਟੀ ਸਰ੍ਹੋਂ ਦੇ ਸਾਗ ਨਾਲ ਤਿਆਰ ਕਰ ਵਿਚ ਅਚਾਰ ਦੀਆਂ ਫਾੜੀਆਂ ਤੇ ਗੰਡਾ ਰੱਖ ਖੇਤਾਂ ਵਿਚ ਚਾਹ ਪਾ ਕੇ ਕਾਮੇ ਨਾਲ ਗੱਡਾ ਜੋਅ ਕੇ ਪੈਲੀ ਵਿਚ ਲਿਆਉਂਦੀਆਂ ਸਨ। ਜ਼ਿਆਦਾਤਰ ਕਿਸਾਨ ਵਾਢੀ ਰਲ ਮਿਲ ਕਰਦੇ ਤੇ ਕਦੀ ਮੰਗ ਵੀ ਪਾ ਲੈਂਦੇ ਸੀ। ਖਿਲਵਾੜੇ ਤੋਂ ਭਰੀਆਂ ਲਿਆ ਕੇ ਗੋਲ ਪਿੜ ਵਿਚ ਵਿਛਾ ਦਿੰਦੇ ਸੀ। 

ਇਹ ਵੀ ਪੜ੍ਹੋ: 'ਤਿੰਨ ਵਾਰ ਸਾਡੇ ਹੁਕਮਾਂ ਦੀ ਅਣਦੇਖੀ ਕੀਤੀ, ਨਤੀਜਾ ਭੁਗਤਣਾ ਪਵੇਗਾ', ਪਤੰਜਲੀ ਮਾਮਲੇ 'ਚ ਸੁਪਰੀਮ ਕੋਰਟ ਦਾ ਸਖ਼ਤ ਰੁਖ

ਮੈਂ ਗੱਲ ਤੂੜੀ ਵਾਲੇ ਕੋਠੇ ਦੀ ਕਰ ਰਿਹਾ ਹਾਂ। ਜਦੋਂ ਦਾਣੇ ਤੂੜੀ ਤੋਂ ਵੱਖ ਹੋ ਜਾਂਦੇ ਸੀ। ਕਿਸਾਨ ਤੂੜੀ ਗੱਡੇ ਵਿਚ ਭੰਡਾਂ ਬੰਨ੍ਹ ਰੱਖ ਕੇ ਗੱਡੇ ਰਾਹੀਂ ਘਰ ਤੂੜੀ ਵਾਲੇ ਕਮਰੇ ਵਿਚ ਪਾ ਸਟੋਰ ਕਰ ਲੈਂਦੇ ਸੀ। ਤੂੜੀ ਹਰੇ ਪੱਠੇ ਟੋਕੇ ਰਾਹੀਂ ਕੁਤਰ ਪੱਠਿਆਂ ਵਿਚ ਮਿਲਾ ਡੰਗਰਾਂ ਨੂੰ ਪਾਈ ਜਾਂਦੀ ਸੀ। ਕਿਸੇ ਵੇਲੇ ਹਰੇ ਪੱਠੇ ਸ਼ਟਾਹਕਾ ਮੱਕੀ ਦੇ ਟਾਂਡੇ, ਚਰ੍ਹੀ, ਗਾਚਾ ਮੋਠ ਆਦਿ ਨਾ ਮਿਲਣ ਕਾਰਨ, ਪੱਠਿਆਂ ਦੀ ਥੁੜ ਆਉਣ ਕਾਰਨ ਤੂੜੀ ਵਾਲੇ ਕਮਰੇ ਵਿਚੋਂ ਤੂੜੀ ਕੱਢ ਉਸ ਦਾ ਗੁਤਾਵਾ ਕਰ ਪਸ਼ੂਆਂ ਨੂੰ ਪਾ ਦਿਤਾ ਜਾਂਦਾ ਸੀ। ਗੁਤਾਵਾ ਅਰਥਾਤ ਕੇ ਖਲ, ਵੜੇਵੇਂ ਜਾਂ ਰੋਟੀਆ ਭਿਉਂ ਕੇ, ਸੂੜਾ ਆਦਿ ਪਾ ਥੋੜ੍ਹਾ ਪਾਣੀ ਤਰੌਂਕ ਕੇ ਤੂੜੀ ਵਿਚ ਮਿਲਾ ਦਿਤਾ ਜਾਂਦਾ ਸੀ। ਤੂੜੀ ਵਿਚ ਅਸੀਂ ਅੰਬ ਵਾਲੇ ਖੂਹ ਤੋਂ ਕੱਚੇ ਅੰਬ ਲਿਆ ਤੂੜੀ ਵਾਲੇ ਕੋਠੇ ਵਿਚ ਤੂੜੀ ਵਿਚ ਨੱਪ ਦਿੰਦੇ ਸੀ ਜੋ ਕੁੱਝ ਦਿਨ ਪੱਕ ਜਾਂਦੇ ਸੀ। ਬਾਲਟੀ ਵਿਚ ਠੰਢਾ ਪਾਣੀ ਭਰ ਅੰਬਾਂ ਨੂੰ ਚੂਸ ਕੇ ਖਾਇਆ ਜਾਂਦਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਡੇ ਪਾਪਾ ਜੀ ਰੋਟੀ ਨਾਲ ਅੰਬ ਚੂਸ ਕੇ ਖਾਂਦੇ ਸਨ। ਪਾਥੀਆਂ ਤੂੜੀ ਮਿਲਾ ਪੱਥੀਆਂ ਜਾਦੀਆਂ ਸਨ। ਕੱਚੀਆਂ ਕੋਠੜੀਆਂ ਨੂੰ ਲੇਪ ਕਰਨ ਲਈ ਮਿੱਟੀ ਵਿਚ ਤੂੜੀ ਮਿਲਾ ਕੰਧਾਂ ਅਤੇ ਛੱਤਾਂ ਤੇ ਲੇਪ ਕਰੀਦਾ ਸੀ। ਮਿੱਟੀ ਵਿਚ ਤੂੜੀ ਪਾ ਚੁਲ੍ਹਾ ਚੌਕਾ ਲੇਪਿਆ ਜਾਂਦਾ ਸੀ। ਡੋਰਾਂ ਦੇ ਪਿੰਨਿਆਂ ਤੇ ਖਿਡੌਣਿਆਂ ਵਿਚ ਵੀ ਤੂੜੀ ਦਾ ਇਸਤੇਮਾਲ ਹੁੰਦਾ ਸੀ। ਤੂੜੀ ਘਰ ਦਾ ਹਾਰ ਸ਼ਿੰਗਾਰ ਸੀ।

ਹੁਣ ਮਸ਼ੀਨਰੀ ਦੇ ਯੁਗ ਵਿਚ ਇਹ ਚੀਜ਼ਾਂ ਅਲੋਪ ਹੋ ਗਈਆਂ ਹਨ। ਕੰਬਾਇਨ ਨਾਲ ਮਿੰਟੋ ਮਿੰਟੀ ਕਣਕ ਕੱਢ ਲਈ ਜਾਂਦੀ ਹੈ। ਤੂੜੀ ਵੀ ਬਣਾ ਲਈ ਜਾਂਦੀ ਹੈ। ਕੱਚੇ ਕੋਠੇ ਤੋਂ ਪੱਕੇ ਕੋਠੇ ਬਣਨ ਨਾਲ ਤੇ ਹਰੀ ਕ੍ਰਾਂਤੀ ਆਉਣ ਨਾਲ ਤੂੜੀ ਵਾਲੇ ਕੋਠੇ ਦੀ ਸਰਦਾਰੀ ਖ਼ਤਮ ਹੋ ਗਈ ਹੈ। ਨਵੀਂ ਪੀੜ੍ਹੀ ਸਾਡੇ ਪੁਰਖ਼ੇ ਦੀਆਂ ਮਿਹਨਤਾਂ ਤੋਂ ਅਨਜਾਣ ਹੈ, ਨੂੰ ਜਾਗਰੂਕ ਕਰਨ ਲਈ ਅਖ਼ਬਾਰਾਂ ਇਹੋ ਜਿਹੇ ਕਲਚਰ ਨਾਲ ਸਬੰਧਤ ਲੇਖ ਪਾ ਰਹੀਆਂ ਹਨ ਜੋ ਚੰਗਾ ਉਪਰਾਲਾ ਹੈ। ਇਸ ਨਾਲ ਨਵੀਂ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਦਾ ਪਤਾ ਰਹਿੰਦਾ ਹੈ ਜੋ ਅਲੋਪ ਹੋ ਗਿਆ ਹੈ। ਲੋੜ ਹੈ ਇਸ ਨੂੰ ਸੁਰਜੀਤ ਕਰਨ ਦੀ।
-ਗੁਰਮੀਤ ਸਿੰਘ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ । 9878600221

(For more Punjabi news apart from Straw room in punjab Cultural News, stay tuned to Rozana Spokesman)

Tags: straw room

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement