Sanjay Singh News: ਸੰਜੇ ਸਿੰਘ ਦਾ ਇਲਜ਼ਾਮ, ‘ਤਿਹਾੜ ਜੇਲ ਨੂੰ ਹਿਟਲਰ ਦੇ ਗੈਸ ਚੈਂਬਰ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ’
Published : Apr 10, 2024, 12:54 pm IST
Updated : Apr 10, 2024, 12:54 pm IST
SHARE ARTICLE
Sanjay Singh
Sanjay Singh

ਕਿਹਾ, ਟੋਕਨ ਨੰਬਰ ਅਲਾਟ ਹੋਣ ਦੇ ਬਾਵਜੂਦ ਇਕ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਨੂੰ ਮੁਲਾਕਾਤ ਕਰਨ ਤੋਂ ਰੋਕਿਆ

Sanjay Singh News: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੇਂਦਰ ਸਰਕਾਰ ਉਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਤਿਹਾੜ ਜੇਲ ਵਿਚ ਉਨ੍ਹਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਗਾਇਆ ਕਿ ਵੱਡੇ ਤੋਂ ਵੱਡੇ ਅਪਰਾਧੀਆਂ ਨੂੰ ਅਪਣੇ ਪਰਿਵਾਰ ਅਤੇ ਵਕੀਲਾਂ ਨਾਲ ਗੱਲ ਕਰਨ ਦੇ ਅਧਿਕਾਰ ਦਿਤੇ ਗਏ ਪਰ ਨਰਿੰਦਰ ਮੋਦੀ ਕੇਜਰੀਵਾਲ ਕੋਲੋਂ ਇਹ ਅਧਿਕਾਰ ਖੋਹ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੇ ਸਿੰਘ ਨੂੰ ਮੁਲਾਕਾਤ ਦੀ ਮਨਜ਼ੂਰੀ ਨਾ ਦਿਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਨੂੰ ਮੁਲਾਕਾਤ ਲਈ ਟੋਕਨ ਨੰਬਰ ਵੀ ਅਲਾਟ ਕਰ ਦਿਤਾ ਗਿਆ। ਇਸ ਦੇ ਬਾਵਜੂਦ ਮੁਲਾਕਾਤ ਕਿਵੇਂ ਰੱਦ ਕੀਤੀ ਜਾ ਸਕਦੀ ਹੈ? ਜੇਲ ਦੇ ਅਧਿਕਾਰੀ ਮੋਦੀ ਸਰਕਾਰ ਦੇ ਦਬਾਅ ਵਿਚ ਕੰਮ ਕਰ ਰਹੇ ਹਨ।

ਉਨ੍ਹਾਂ ਦਸਿਆ ਕਿ 2 ਦਿਨ ਪਹਿਲਾਂ ਕੇਜਰੀਵਾਲ ਨੇ ਅਪਣੇ ਵਕੀਲ ਨਾਲ ਮੁਲਾਕਾਤ ਦੌਰਾਨ ਅਪਣੇ ਵਿਧਾਇਕਾਂ ਨੂੰ ਸੁਨੇਹਾ ਭੇਜਿਆ ਸੀ, ਇਸ ਵਿਚ ਗਲਤ ਕੀ ਹੈ? ਇਸ ਸੰਦੇਸ਼ ਨੂੰ ਲੈ ਕੇ ਜਾਂਚ ਕਰਵਾਈ ਜਾ ਰਹੀ ਹੈ, ਉਨ੍ਹਾਂ ਨੂੰ ਧਮਕੀ ਦਿਤੀ ਜਾ ਰਹੀ ਹੈ ਕਿ ਅਜਿਹਾ ਕਰਨ ’ਤੇ ਪਰਿਵਾਰ ਅਤੇ ਵਕੀਲ ਨਾਲ ਮੁਲਾਕਾਤ ਬੰਦ ਹੋ ਸਕਦੀ ਹੈ।

ਸੰਜੇ ਸਿੰਘ ਨੇ ਇਲਜ਼ਾਮ ਲਗਾਇਆ ਕਿ ਕੇਜਰੀਵਾਲ ਜੇਲ ਵਿਚੋਂ ਅਪਣੇ ਪਰਿਵਾਰ ਅਤੇ ਬਜ਼ੁਰਗ ਮਾਪਿਆਂ ਦੀ ਖ਼ਬਰ ਨਹੀਂ ਲੈ ਸਕਦੇ। ਜੇਕਰ ਉਹ ਅਪਣੇ ਵਕੀਲਾਂ ਨੂੰ ਨਹੀਂ ਮਿਲ ਸਕਣਗੇ ਤਾਂ ਅਪਣਾ ਪੱਖ ਕਿਵੇਂ ਰੱਖ ਸਕਣਗੇ। ਸੰਜੇ ਸਿੰਘ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਕੋਸ਼ਿਸ਼ ਨਾਕਾਮ ਰਹੇਗੀ। ਮੋਦੀ ਜੀ ਯਾਦ ਰੱਖਿਓ, ਕੇਜਰੀਵਾਲ ਟੁੱਟਣ ਵਾਲਾ ਨਹੀਂ। ਦਿੱਲੀ ਦੇ ਲੋਕ ਇਸ ਦਾ ਜਵਾਬ ਜ਼ਰੂਰ ਦੇਣਗੇ।’
 

ਸੰਜੇ ਸਿੰਘ ਨੇ ਕਿਹਾ, ''ਕਾਨੂੰਨੀ ਮੀਟਿੰਗਾਂ 'ਚ ਵੀ 8-10 ਪੁਲਿਸ ਵਾਲੇ ਘੇਰੇ ਕੇ ਖੜ੍ਹੇ ਰਹਿੰਦੇ ਹਨ, ਜਦਕਿ ਕਾਨੂੰਨੀ ਵਿਵਸਥਾ ਹੈ ਕਿ ਮੀਟਿੰਗ ਦੌਰਾਨ ਵਕੀਲਾਂ ਦੀ ਗੱਲ ਕੋਈ ਨਹੀਂ ਸੁਣ ਸਕਦਾ। ਕੀ ਤੁਸੀਂ ਦਿੱਲੀ ਦੀ ਤਿਹਾੜ ਜੇਲ ਨੂੰ ਹਿਟਲਰ ਦੇ ਗੈਸ ਚੈਂਬਰ ਅਤੇ ਟਾਰਚਰ ਚੈਂਬਰ ਵਿਚ ਬਦਲਣਾ ਚਾਹੁੰਦੇ ਹੋ? ਕੀ ਕੋਈ ਮੁੱਖ ਮੰਤਰੀ ਅਪਣੇ ਵਿਧਾਇਕਾਂ ਨੂੰ ਸੰਦੇਸ਼ ਨਹੀਂ ਭੇਜ ਸਕਦਾ?”

(For more Punjabi news apart from sanjay singh allegation on bjp government, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement