
ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਇਕ ਗਮਲੇ ਵਿਚ ਇਕੱਠੇ 122 ਗੁਲਾਬ ਖਿੜੇ ਹਨ।
ਨਵੀਂ ਦਿੱਲੀ, ( ਪੀਟੀਆਈ ) : ਜੇਕਰ ਫੁੱਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਲਾਬ ਸੱਭ ਤੋਂ ਖਾਸ ਹੈ ਕਿਉਂਕਿ ਗੁਲਾਬ ਲੋਕਾਂ ਦੀ ਖਿੱਚ ਦਾ ਕੇਂਦਰ ਹੁੰਦਾ ਹੈ। ਇਸ ਨੂੰ ਫੁੱਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਇਕ ਗਮਲੇ ਵਿਚ ਇਕੱਠੇ 122 ਗੁਲਾਬ ਖਿੜੇ ਹਨ। ਪੱਛਮੀ ਦਿੱਲੀ ਦੇ ਕੁਤੁਬ ਵਿਹਾਰ ਵਿਚ ਰਹਿਣ ਵਾਲੀ ਮੀਨਾ ਉਪਧਿਆਇ ਨੂੰ ਬਾਗਬਾਨੀ ਦਾ ਅਜਿਹਾ ਸ਼ੌਂਕ ਹੈ ਕਿ ਉਨ੍ਹਾਂ ਨੇ ਇਕ ਗਮਲੇ ਵਿਚ 10-20 ਨਹੀਂ ਸਗੋਂ 122 ਗੁਲਾਬ ਦੇ ਫੁੱਲ ਖਿੜਾਉਣ ਦਾ ਰਿਕਾਰਡ ਕਾਇਮ ਕਰ ਲਿਆ ਹੈ।
Limca Book Of Records
ਮੀਨਾ ਦੀ ਇਹ ਉਪਲਬਧੀ ਲਿਮਕਾ ਬੁਕ ਆਫ ਰਿਕਾਰਡਸ ਵਿਚ ਦਰਜ਼ ਹੋਣ ਵਾਲੀ ਹੈ। ਆਮ ਤੌਰ ਤੇ ਇਕ ਗਮਲੇ ਵਿਚ ਲਗਭਗ 20 ਗੁਲਾਬ ਦੇ ਫੁੱਲ ਜਾਂ ਕਲੀਆਂ ਲਗਦੀਆਂ ਹਨ ਪਰ ਮੀਨਾ ਨੇ 14 ਇੰਚ ਦੇ ਇਸ ਗਮਲੇ ਵਿਚ ਪਹਿਲਾਂ 70 ਤੋਂ ਵੱਧ ਗੁਲਾਬ ਖਿੜਾਏ। ਇਸ ਲਈ ਪ੍ਰੰਸਸਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਉਤਸ਼ਾਹ ਵੱਧ ਗਿਆ ਤੇ ਉਸ ਨੇ ਇਕ ਗਮਲੇ ਵਿਚ 122 ਗੁਲਾਬ ਦੇ ਫੁੱਲ ਖਿੜਾਉਣ ਦਾ ਰਿਕਾਰਡ ਬਣਾ ਲਿਆ। ਮੀਨਾ ਨੇ ਦੱਸਿਆ ਕਿ ਉਸ ਨੇ ਲਿਮਕਾ ਬੁੱਕ ਆਫ ਰਿਕਾਰਡਸ ਵਿਚ ਅਪਣੀ ਉਪਬਲਧੀ ਦਰਜ਼ ਕਰਾਉਣ ਲਈ ਅਰਜ਼ੀ ਦਿਤੀ ਸੀ
Gardening
ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਲਿਮਕਾ ਬੁਕ ਆਫ ਰਿਕਾਰਡਸ ਦੇ ਨਵੇਂ ਵਰਜ਼ਨ ਵਿਚ ਉਨ੍ਹਾਂ ਦੀ ਇਹ ਉਪਲਬਧ ਦਰਜ਼ ਹੋਵੇਗੀ। ਅਪਣੇ ਫਲੈਟ ਦੇ ਟੈਰੇਸ ਤੇ ਉਨ੍ਹਾਂ ਨੇ ਸ਼ੌਕ ਦੇ ਤੌਰ ਤੇ ਬਾਗਵਾਨੀ ਸ਼ੁਰੂ ਕੀਤੀ ਤਾਂ ਉਸ ਦੇ ਕੋਲ ਸਿਰਫ ਪੰਜ ਗਮਲੇ ਸਨ। ਪਰ ਅਜ ਇਸੇ ਛੋਟੀ ਜਿਹੀ ਜਗ੍ਹਾ ਵਿਚ ਲਗਭਗ 90 ਗਮਲੇ ਹਨ। ਮੀਨਾ ਦਾ ਕਹਿਣਾ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ ਅਤੇ ਪੌਦੇ ਇਸ ਪ੍ਰਦੂਸ਼ਣ ਨੂੰ ਘਟਾਉਣ ਵਿਚ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਅਪਣੇ ਪੱਧਰ ਤੇ ਇਸ ਪ੍ਰਤੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਥੋੜੀ ਜਗ੍ਹਾ ਤੇ ਵੀ ਬੂਟੇ ਲਗਾਉਣੇ ਚਾਹੀਦੇ ਹਨ।