
ਅਜੋਕੇ ਯੁਗ ਵਿਚ ਚਿਹਰੇ ਦੀ ਖੂਬਸੂਰਤੀ ਨੂੰ ਦਿਖਾਉਣ ਲਈ ਬੁਲ੍ਹਾਂ ਦੀ ਖੂਬਸੂਰਤੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸ ਨੂੰ ਗੁਲਾਬੀ ਰੰਗ ਦੇਣ ਲਈ ਕੁੜੀਆਂ ........
ਅਜੋਕੇ ਯੁਗ ਵਿਚ ਚਿਹਰੇ ਦੀ ਖੂਬਸੂਰਤੀ ਨੂੰ ਦਿਖਾਉਣ ਲਈ ਬੁਲ੍ਹਾਂ ਦੀ ਖੂਬਸੂਰਤੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸ ਨੂੰ ਗੁਲਾਬੀ ਰੰਗ ਦੇਣ ਲਈ ਕੁੜੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਇਸਤੇਮਾਲ ਕਰਦੀਆ ਹਨ, ਪਰ ਇਸ ਦੇ ਕਈ ਬੁਰੇ ਪ੍ਰਭਾਵ ਵੀ ਹੁੰਦੇ ਹਨ। ਬੁੱਲਾਂ ਦਾ ਕਾਲ਼ਾਪਨ ਜਾਂ ਡਾਰਕ ਹੋਣ ਦਾ ਕਾਰਨ ਕਈ ਵਾਰ ਸਾਡੀਆਂ ਰੋਜ਼ ਦੀਆਂ ਗਲਤੀਆਂ ਵੀ ਹੁੰਦੀਆਂ ਹਨ। ਜੇਕਰ ਤੁਸੀਂ ਕੁਦਰਤੀ ਤੌਰ ਤੇ ਗੁਲਾਬੀ ਅਤੇ ਮੁਲਾਇਮ ਬੁੱਲ ਚਾਹੁੰਦੇ ਹੋ ਤਾਂ ਤੁਸੀਂ ਇਸ ਟਿਪਸ ਨੂੰ ਅਪਣਾ ਸਕਦੇ ਹੋ।
lip balm
ਬੁੱਲਾ ਨੂੰ ਵੀ ਧੁੱਪ ਤੋਂ ਬਚਾਓਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਐਸਪੀਐਫ ਵਾਲੇ ਇਕ ਚੰਗੇ ਲਿਪ ਬਾਮ ਦਾ ਇਸਤੇਮਾਲ ਕਰੋ। ਇਹ ਬੁੱਲਾਂ ਨੂੰ ਕਾਲਾ ਹੋਣ ਤੋਂ ਬਚਾਉਂਦਾ ਹੈ ਅਤੇ ਉਸ ਦੀ ਖੂਬਸੂਰਤੀ ਬਰਕਰਾਰ ਰੱਖਦਾ ਹੈ। ਇਸ ਨਾਲ ਤੁਹਾਡੇ ਬੁੱਲ ਸੁੱਕੇ ਨਹੀਂ ਰਹਿਣਗੇ। ਧੂੜ -ਮਿੱਟੀ ਦੇ ਕਾਰਨ ਬੁੱਲਾਂ ਉੱਤੇ ਗੰਦਗੀ ਜੰਮਣ ਲੱਗਦੀ ਹੈ। ਸਕਰਬ ਨਾ ਕਰਨ ਕਾਰਨ ਇਹ ਕਾਲੇ ਹੋ ਜਾਂਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਬੁੱਲ ਗੁਲਾਬੀ ਰਹਿਣ ਤਾਂ ਸ਼ਹਿਦ ਅਤੇ ਚੀਨੀ ਮਿਲਾ ਕੇ ਬੁੱਲਾਂ ਉੱਤੇ ਸਕਰਬ ਕਰੋ।
balmਖੂਬਸੂਰਤ ਅਤੇ ਗੁਲਾਬੀ ਬੁੱਲਾਂ ਲਈ ਇਨ੍ਹਾਂ ਨੂੰ ਹਾਈਡਰੇਟ ਕਰਨਾ ਚਾਹੀਦਾ ਹੈ। ਇਸ ਲਈ ਹਾਇਡਰੇਟਿੰਗ ਪ੍ਰੋਪਰਟੀਜ ਵਾਲਾ ਲਿਪ ਬਾਮ ਜਾਂ ਲਿਪਸਟਿਕ ਬੁੱਲਾਂ ਉੱਤੇ ਲਗਾਉ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ ਬੁੱਲਾਂ ਉੱਤੇ ਬਦਾਮ ਤੇਲ ਲਗਾ ਕੇ ਮਸਾਜ਼ ਕਰੋ। ਸਮੋਕਿੰਗ ਕਰਨ ਨਾਲ ਬੁੱਲ ਕਾਲੇ ਹੋ ਜਾਂਦੇ ਹਨ। ਇਸ ਨਾਲ ਬੁੱਲਾਂ ਉੱਤੇ ਸਿਗਰਟ ਵਿਚ ਮੌਜੂਦ ਨਿਕੋਟਿਨ ਅਤੇ ਟਾਰ ਜਮਾਂ ਹੋਣ ਲੱਗਦੇ ਹਨ। ਇਸ ਲਈ ਸਮੋਕਿੰਗ ਤੋਂ ਦੂਰੀ ਬਣਾ ਕੇ ਰੱਖੋ।
pink lipsਸਰੀਰ ਵਿਚ ਆਇਰਨ ਦੀ ਕਮੀ ਹੋਣ ਉੱਤੇ ਵੀ ਬੁਲ੍ਹਾਂ ਦਾ ਰੰਗ ਕਲਾ ਹੋਣ ਲੱਗਦਾ ਹੈ। ਇਹ ਸਮੱਸਿਆ ਜ਼ਿਆਦਾ ਗਰਭਵਤੀ ਔਰਤਾਂ ਨੂੰ ਹੁੰਦੀ ਹੈ। ਇਸ ਦੇ ਲਈ ਅਪਣੇ ਭੋਜਨ ਵਿਚ ਅੰਕੁਰਿਤ ਦਾਲਾਂ, ਅੰਡੇ, ਦਾਲ, ਬਰਾਉਨ ਰਾਈਸ ਅਤੇ ਕਿਸ਼ਮਿਸ਼ ਆਦਿ ਨੂੰ ਸ਼ਾਮਿਲ ਕਰੋ। ਇਸ ਦੇ ਤੁਸੀਂ ਡਾਕਟਰ ਦੀ ਸਲਾਹ ਵੀ ਜ਼ਰੂਰ ਲਉ।