
ਘਰ ਦੀ ਖੂਬਸੂਰਤੀ ਵਧਾਉਣ ਅਤੇ ਸ਼ੁੱਧ ਮਾਹੌਲ ਲਈ ਅੱਜ ਕੱਲ੍ਹ ਲੋਕ ਫੁੱਲਾਂ ਨਾਲ ਘਰ ਦੀ ਸਜਾਵਟ ਕਰਦੇ ਹਨ। ਘਰ ਵਿਚ ਫੁੱਲਾਂ ਦੀ ਸਜਾਵਟ ਕਰਨ ਨਾਲ ਸਾਰਾ ...
ਘਰ ਦੀ ਖੂਬਸੂਰਤੀ ਵਧਾਉਣ ਅਤੇ ਸ਼ੁੱਧ ਮਾਹੌਲ ਲਈ ਅੱਜ ਕੱਲ੍ਹ ਲੋਕ ਫੁੱਲਾਂ ਨਾਲ ਘਰ ਦੀ ਸਜਾਵਟ ਕਰਦੇ ਹਨ। ਘਰ ਵਿਚ ਫੁੱਲਾਂ ਦੀ ਸਜਾਵਟ ਕਰਨ ਨਾਲ ਸਾਰਾ ਦਿਨ ਘਰ ਵਿਚ ਫਰੈਸ਼ਨੇਸ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਪਰ ਗਰਮੀ ਦੇ ਮੌਸਮ ਵਿਚ ਤਾਜ਼ੇ ਫੁੱਲ ਜਲਦੀ ਕੁਮਲਾ ਜਾਂਦੇ ਹਨ। ਇਸ ਕਾਰਨ ਘਰ ਵਿਚ ਤਾਜੇ ਫੁੱਲਾਂ ਨੂੰ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਅਪਣੀ ਕਲਾਤਮਿਕਤਾ ਵਿਖਾ ਕੇ ਅਪਣੇ ਆਪ ਮੈਪ ਨਾਲ ਸਜਾਵਟੀ ਅਤੇ ਖੂਬਸੂਰਤ ਫੁੱਲ ਬਣਾ ਸਕਦੇ ਹੋ। ਮੈਪ ਤੋਂ ਬਣੇ ਗੁਲਾਬ ਦੇ ਫੁਲ ਤੁਹਾਡੇ ਘਰ ਅਤੇ ਸੈਂਟਰ ਟੇਬਲ ਦੀ ਰੌਣਕ ਨੂੰ ਵਧਾ ਦੇਣਗੇ।
flower
ਜ਼ਰੂਰੀ ਸਾਮਾਨ : ਮੈਪਸ, ਟੇਂਪਲੇਟਸ, ਫਲੋਰਿਸਟ ਵਾਇਰ (ਹਰੇ ਰੰਗ ਦੀ), ਟੇਪ, ਕੈਂਚੀ, ਪੇਨ ਜਾਂ ਪੇਂਸਿਲ, ਗਲੂ
ਫੁੱਲ ਬਣਾਉਣ ਦਾ ਤਰੀਕਾ- ਸਭ ਤੋਂ ਪਹਿਲਾਂ ਪੇਪਰ ਉੱਤੇ ਵੱਖ - ਵੱਖ ਆਕਾਰ ਦੀਆਂ ਪੰਖੁੜੀਆਂ ਡਰਾਅ ਕਰ ਕੇ ਟੇਂਪਲੇਟਸ ਬਣਾ ਲਓ। ਇਸ ਟੇਂਪਲੇਟਸ ਨੂੰ ਮੈਪ ਦੇ ਉਪਰ ਰੱਖ ਕੇ ਡਰਾ ਕਰੋ ਅਤੇ ਉਸ ਤੋਂ ਬਾਅਦ ਕੱਟ ਲਓ। ਗੁਲਾਬ ਦੇ ਫੁੱਲ ਦੀ ਡੰਡੀ ਬਣਾਉਣ ਲਈ ਫਲੋਰਿਸਟ ਵਾਇਰ ਨੂੰ ਕੱਟ ਕੇ ਉਸ ਉੱਤੇ ਟੇਪ ਲਪੇਟ ਦਿਓ। ਇਕ ਪੰਖੁੜੀ ਨੂੰ ਗੋਲ ਘੁਮਾਓ ਅਤੇ ਉਸ ਨੂੰ ਵਾਇਰ ਉਤੇ ਚਿਪਕਾ ਦਿਓ।
flower
ਇਸੇ ਤਰ੍ਹਾਂ ਦੂਜੀ ਪੰਖੜੀ ਨੂੰ ਗੋਲਾਈ ਦੇ ਕੇ ਹਲਕੀ ਤਿਰਛੀ ਕਰ ਕੇ ਚਿਪਕਾ ਦਿਓ। ਇਕ ਪੰਖੜੀ ਦੇ ਬੇਸ ਨੂੰ ਡੰਡੀ ਉਤੇ ਚਿਪਕਾ ਦਿਓ। ਇਸ ਤੋਂ ਬਾਅਦ ਬਾਕੀ ਸਾਰੀਆਂ ਪੰਖੁੜੀਆਂ ਨੂੰ ਓਵਰ ਲੈਪ ਕਰਦੇ ਹੋਏ ਗੋਲ ਸਰੂਪ ਵਿਚ ਚਿਪਕਾਂਦੇ ਜਾਓ। ਮੀਡੀਅਮ ਸਰੂਪ ਵਾਲੀਆਂ ਪੰਖੁੜੀਆਂ ਨੂੰ ਓਵਰ ਲੈਪ ਕਰਦੇ ਹੋਏ ਬਾਹਰ ਦੇ ਹਿੱਸੇ ਵਿਚ ਲਗਾਓ ਅਤੇ ਉਸ ਤੋਂ ਬਾਅਦ ਇਕ ਛੋਟੀ ਪੰਖੜੀ ਚਿਪਕਾ ਦਿਓ।
flower ideas
ਇਸ ਤੋਂ ਬਾਅਦ ਬਾਕੀ ਬਚੀ ਸਾਰੀ ਪੰਖੁੜੀਆਂ ਨੂੰ ਵੀ ਇਸੇ ਤਰ੍ਹਾਂ ਚਿਪਕਾ ਦਿਓ। ਹੁਣ ਇਸ ਗੁਲਾਬ ਦੇ ਫੁੱਲਾਂ ਨੂੰ ਤੁਸੀਂ ਗੁਲਦਸਤੇ ਵਿਚ ਸਜਾ ਕੇ ਟੇਬਲ ਉਤੇ ਰੱਖ ਦਿਓ। ਤੁਸੀਂ ਚਾਹੋ ਤਾਂ ਇਸ ਉਤੇ ਪਰਫਿਊਮ ਵੀ ਲਗਾ ਸਕਦੇ ਹੋ। ਜਿਸ ਦੇ ਨਾਲ ਇਹ ਫੂਲ ਮਹਿਕ ਉਠਣਗੇ। ਇਸ ਨਾਲ ਤੁਹਾਡਾ ਘਰ ਹੋਰ ਵੀ ਸੁੰਦਰ ਲੱਗੇਗਾ ਅਤੇ ਘਰ ਵਿਚ ਇਕ ਭਿੰਨੀ ਜਿਹੀ ਖੁਸ਼ਬੂ ਬਣੀ ਰਹੇਗੀ।