ਹਰ ਕਿਸਾਨ ਆਪਣੀ ਫਸਲ ਬੀਜਣ ਲਈ ਬੀਜ ਆਪ ਤਿਆਰ ਕਰੇ : ਗੁਲਜ਼ਾਰ ਸਿੰਘ
Published : Feb 11, 2025, 5:45 pm IST
Updated : Feb 11, 2025, 5:45 pm IST
SHARE ARTICLE
Every farmer should prepare seeds for sowing his own crops: Gulzar Singh
Every farmer should prepare seeds for sowing his own crops: Gulzar Singh

ਕਿਸਾਨ ਨੂੰ ਸਹਾਇਕ ਧੰਦੇ ਦੇ ਤੌਰ ਤੇ ਆਪਣੇ ਡੇਅਰੀ ਪ੍ਰੋਡਕਟ ਤਿਆਰ ਕਰਕੇ ਵੇਚਣੇ ਚਾਹੀਦੇ :- ਢਿੱਲੋਂ

ਮੋਗਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘਲਕਲਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਹੈ ਕਿ ਹਰੇਕ ਕਿਸਾਨ ਆਪਣੀ ਫਸਲ ਦੇ ਬੀਜਣ ਲਈ ਬੀਜ ਆਪਣੇ ਆਪ ਤਿਆਰ ਕਰੇ ਸਾਨੂੰ ਕਿਸੇ ਵੀ ਯੂਨੀਵਰਸਿਟੀ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਯੂਨੀਵਰਸਿਟੀਆਂ ਆਪਣੇ ਹਿਸਾਬ ਨਾਲ ਬੀਜ ਤਿਆਰ ਕਰਦੀਆਂ ਹਨ ਪਰ ਕਿਸਾਨ ਆਪਣੇ ਹਿਸਾਬ ਨਾਲ ਬੀਜ ਤਿਆਰ ਕਰੇ ਕਿਸਾਨ ਨੂੰ ਪਤਾ ਹੋਵੇ ਕਿ ਮੇਰੇ ਬੀਜ ਵਿੱਚ ਕਿੰਨੀ ਪਾਵਰ ਕਿੰਨੀ ਤਾਕਤ ਹੈ।

 ਉਹ ਆਪਣੇ ਬੀਜ ਦੀ ਕੁਆਲਿਟੀ ਦੱਸ ਕੇ ਅੱਗੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸ ਦੇ ਫਾਇਦੇ ਦੱਸੇ ਅਤੇ ਉਸ ਨੂੰ ਸ਼ੁੱਧ ਪੌਸ਼ਟਿਕ ਹੋਣ ਦੇ ਅਧਾਰ ਤੇ ਆਪਣੀ ਫ਼ਸਲ ਦਾ ਰੇਟ ਆਪ ਤੈਅ ਖੁਦ ਕਰਕੇ ਵੇਚੇ ਇਸ ਨਾਲ ਕਿਸਾਨ ਤੇ ਕਿਸਾਨੀ ਖੁਸ਼ਹਾਲ ਹੋਵੇਗੀ ਅਤੇ ਲੋਕਾਂ ਨੂੰ ਖਾਦਾਂ, ਸਪ੍ਰੇਆਂ ਨਾਲ ਤਿਆਰ ਹੋਈ ਫਸਲ ਤੋਂ ਨਿਜਾਤ ਮਿਲੇਗੀ।
ਉਹਨਾਂ ਕਿਹਾ ਹੈ ਕਿ ਕਿਸਾਨ ਡੇਅਰੀ ਦੇ ਧੰਦੇ ਨੂੰ ਅਪਣਾਉਣ ਜਿਸ ਵਿੱਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ।

ਪੂਰੇ ਦੇਸ਼ ਭਰ ਵਿੱਚ ਨਕਲੀ ਦੁੱਧ ਦੀ ਭਰਮਾਰ ਹੈ ਤੇ ਲੋਕ ਓਰਿਜਨਲ ਚੀਜ਼ ਲੈਣ ਲਈ ਇਧਰ ਉਧਰ ਘੁੰਮ ਫਿਰ ਰਹੇ ਹਨ ਕਿਸਾਨ ਨੂੰ ਆਪਣੀਆਂ ਚੀਜ਼ਾਂ ਆਪ ਤਿਆਰ ਕਰਕੇ ਤੇ ਆਪਣੀ ਤਸੱਲੀ ਉੱਪਰ ਆਪਣੀਆਂ ਦੁਕਾਨਾਂ ਖੋਲ ਕੇ ਆਪ ਵੇਚਣੀਆਂ ਚਾਹੀਦੀਆਂ ਹਨ ਇਸ ਸਮੇਂ ਜਿਲਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਜਿਲਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ, ਸੀਨੀਅਰ ਮੈਂਬਰ ਜਸਵਿੰਦਰ ਸਿੰਘ ਸਰਾਵਾਂ, ਪ੍ਰਭਜੋਤ ਸਿੰਘ ਰਣੀਆ, ਅਰਸ਼ਪ੍ਰੀਤ ਸਿੰਘ ਹੈਰੀ, ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement