ਵੱਡੀ ਹੋ ਰਹੀ ਕਣਕ ਦੀ ਦੇਖਭਾਲ, ਅਤੇ ਕੀਟਾਂ ਦੀ ਰੋਕਥਾਮ ਲਈ ਉਪਾਅ..  
Published : Jan 12, 2019, 3:38 pm IST
Updated : Apr 10, 2020, 9:54 am IST
SHARE ARTICLE
Wheat
Wheat

ਝੋਨੇ ਤੋਂ ਬਾਅਦ ਭਾਰਤ ਦੀ ਸਭ ਤੋਂ ਮਹੱਤਵਪੂਰਨ ਫ਼ਸਲ ਕਣਕ ਹੈ ਅਤੇ ਭਾਰਤ ਵਿਸ਼ਵ ਵਿਚ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਇਸ ਤੋਂ ਸਪਸ਼ਟ ਹੁੰਦਾ ਹੈ .......

ਚੰਡੀਗੜ੍ਹ : ਝੋਨੇ ਤੋਂ ਬਾਅਦ ਭਾਰਤ ਦੀ ਸਭ ਤੋਂ ਮਹੱਤਵਪੂਰਨ ਫ਼ਸਲ ਕਣਕ ਹੈ ਅਤੇ ਭਾਰਤ ਵਿਸ਼ਵ ਵਿਚ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਸਾਨ ਕਿਵੇਂ ਕਣਕ ਦੀ ਫ਼ਸਲ ‘ਤੇ ਨਿਰਭਰ ਹੈ ਪਰ ਕਣਕ ਦੀ ਵਧੀਆ ਗੁਣਵੱਤਾ ਵਾਲੀ ਫ਼ਸਲ ਨੂੰ ਉਗਾਉਣਾ ਆਸਾਨ ਨਹੀਂ ਹੈ। ਬਹੁਤ ਸਾਰੇ ਅਧਾਰਾਂ ਤੇ ਕਣਕੀ ਦੀ ਫ਼ਸਲ ਦੀ ਗੁਣਵੱਤਾ ਅਧਾਰਿਤ ਹੁੰਦਾ ਹੈ।

ਜਿਵੇਂ ਮੌਸਮ, ਮਿੱਟੀ ਦਾ ਉਪਜਾਊਪਣ, ਮੀਂਹ ਆਦਿ। ਇਹ ਸਾਰੀਆਂ ਚੀਜ਼ਾਂ ਫ਼ਸਲ ਦ ਵਧੀਆਂ ਉਤਪਾਦਨ ਲਈ ਮਹੱਤਵਪੂਰਨ ਹੁੰਦੀਆਂ ਹਨ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਵੀ ਇਨ੍ਹਾਂ ਵਿਚੋਂ ਇੱਕ ਹੈ। ਇਸ ਲਈ ਕਣਕ ਦੇ ਕੁੱਝ ਕੀੜੇ ਤੇ ਉਹਨਆਂ ਦੀ ਰੋਕਥਾਮ ਬਾਰੇ ਦੱਸ ਰਹੇ ਹਾਂ ਜੋ ਤੁਸੀਂ ਅਪਣੇ ਖੇਤ ਵਿਚ ਅਸਾਨੀ ਨਾਲ ਵਰਤੋਂ ਕਰ ਸਕਦੋ ਹੋ।

ਸਿਉਂਕ :-

ਇਹ ਮੁੱਖ ਤੌਰ ਤੇ ਬਿਜਾਈ ਤੋਂ ਤੁਰੰਤ ਬਾਅਦ ਜਾਂ ਪੱਕਣ ਤੇ ਸਮੇਂ ਫ਼ਸਲ ਨੂੰ ਨੁਕਸਾਨ ਪੁਹੰਚਾਉਂਦੀ ਹੈ। ਇਸਦੇ ਕਾਰਨ ਪੌਦੇ ਤੁਰੰਤ ਹੀ ਪੂਰੀ ਤਰ੍ਹਾਂ ਸੁੱਕ ਜਾਂਦੇ ਹਨ। ਪੌਦਾ, ਜਿਸਨੂੰ ਬਾਅਦ ਹੀ ਹਾਲਤ ਵਿਚ ਨੁਕਸਾਨ ਹੰਦਾ ਹੈ। ਉਸਦੀਆਂ ਸਫ਼ਦ ਰੰਗ ਦੀਆਂ ਬੱਲੀਆਂ ਆ ਜਾਂਦੀਆਂ ਹਨ। ਇਸ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਡਰਬਨ/ਰੂਬਨ/ਡੂਰਮੇਟ 20ਈਸੀ 4 ਮਿ.ਲੀ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜ਼ ਦੀ ਸੋਥ ਕਰੋ ਜਾਂ ਰੀਜੇਂਟ 5 ਫ਼ੀਸਦੀ ਐਸਸੀ 6 ਮਿ.ਲੀ ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਕਿਲੋ ਬੀਜ ਦੀ ਸੋਧ ਕਰੋ।

ਚੇਪਾ :-

ਇਹ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹੈ ਜਿਸ ਦੇ ਨਾਲ ਪੱਤੇ ਬੇਰੰਗ ਦੇ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਇਮੀਡੈਕਲੋਪਿਡ 17.8, 40 ਮਿ.ਲੀ ਜਾਂ ਥੈਮਥੋਜ਼ਾਮ 20 ਗ੍ਰਾਮ ਜਾਂ ਕਲੋਥੀਡੀਅਨ 12 ਗ੍ਰਾਮ ਜਾਂ ਡੀਮੈਥੋਏਟ 150 ਮਿ.ਲੀ ਨੂੰ 80-100 ਲੀਟਰ ਪਾਣੀ ਵਿਚ ਮਿਲਾਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

ਸੈਨਿਕ ਸੂੰਡੀ :-

ਇਹ ਮੁੱਖ ਤੌਰ ਤੇ ਮਾਰਚ-ਅਪ੍ਰੈਲ ਮਹੀਨੇ ਵਿਚ ਹਮਲਾ ਕਰਦੀ ਹੈ। ਇਹ ਆਮ ਤੌਰ ਤੇ ਪੱਤਿਆਂ ਤੇ ਬੱਲੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸਦਾ ਰੋਕਥਾਮ ਲਈ ਡਿਚਲੋਰਵੋਸ 200 ਮਿ.ਲੀ ਨੂੰ 80-100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਫਲੀ ਛੇਦਕ :-

ਇਹ ਮੁੱਖ ਤੌਰ ‘ਤੇ ਪੱਕਣ ਵਾਲੀ ਫ਼ਸਲੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਬੱਲੀਆਂ ਨੂੰ ਖਾ ਕੇ ਕਣਕ ਨੂੰ ਨਕੁਸਾਨ ਪਹੁੰਚਾਉਂਦੀ ਹੈ। ਇਸ ਰੋਕਥਾਮ ਹੱਥ ਨਾਲ ਚੱਲਣ ਵਾਲੀ ਨੈਪ ਸੈਕ ਸਰਪੇਅ ਦੀ ਸਹਾਇਤਾ ਨਾਲ ਕਿਉਨਲਫੋਸ 800 ਮਿ.ਲੀ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ।

ਗੁਲਾਬੀ ਤਣਾ ਛੇਦਕ :-

ਇਹ ਮੁੱਖ ਤੌਰ ‘ਤੇ ਨਵੇਂ ਪੌਦੇ ਦੀ ਅਵਸਥਾ ਵਿਚ ਫ਼ਸਲ ‘ਤੇ ਪਮਲਾ ਕਰਦੀ ਹੈ। ਲਾਰਵਾ ਨਵੇ ਪੌਦੇ ਦੇ ਤਣੇ ਦੇ ਅੰਦਰ ਸੁਰਾਖ ਕਰ ਦਿੰਦਾ ਹੈ ਅਤੇ ਮੁੱਖ ਤਣੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸਦੇ ਕਾਰਨ ਡੈਡ ਹਾਰਟ ਹੁੰਦਾ ਹੈ। ਇਸ ਦੀ ਰੋਕਥਾਮ ਲਈ ਕਿਉਨਾਲਫੋਸ 800 ਮਿ.ਲੀ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

ਭੂਰੀ ਜੂੰ :-

ਇਹ ਇਕ ਛੋਟਾ ਕੀਟ ਹੁੰਦਾ ਹੈ ਜਿਸ ਦੇ ਕਾਰਨ ਫ਼ਸਲ ਬੇਰੰਗ ਹੋ ਜਾਂਦੀ ਹੈ। ਇਸਦੀ ਰੋਕਥਾਮ ਲਈ ਇਮੀਡੈਕਲੋਪਰਿਡ 17.8 ਐਸਐਲ ਨੂੰ 40 ਮਿ.ਲੀ ਨੂੰ 80 ਤੋਂ 100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ। ਅਪਣੀ ਖੇਤੀ ਸਮਝਦੀ ਹੈ। ਕਿ ਦੇਸ਼ ਭਰ ਦੇ ਭੋਜਨ ਸੁਰੱਖਿਆ ਦਾ ਪ੍ਰਬੰਧ ਕਰਨ ਦੇ ਲਈ ਪਸਲ ਦੀ ਦੇਖਭਾਲ ਕਰਨੀ ਕਿੰਨੀ ਜਰੂਰੀ ਹੈ। ਇਸ ਲਈ ਅਸੀਂ ਕਿਸਾਨਾਂ ਦੀ ਮੱਦਦ ਕਰਨ ਲਈ ਸਾਰੀਆਂ ਫ਼ਸਲਾਂ ਦੀ ਬਿਜਾਈ, ਬੀਜ ਦਰ, ਖਾਦਾਂ, ਨਦੀਨ, ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਅਸੀਂ ਆਧੁਨਿਕ ਕੇਤੀ ਦੇ ਗਿਆਨ ਨਾਲ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਚਾਹੁੰਦੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement