ਇਸ ਵਾਰ ਦੁਸਹਿਰੀ ਅੰਬ ਦਾ ਸਵਾਦ ਰਹੇਗਾ ਫਿੱਕਾ, ਝਾੜ ਵੀ ਰਹੇਗਾ ਘੱਟ
Published : Apr 13, 2019, 5:05 pm IST
Updated : Apr 13, 2019, 5:05 pm IST
SHARE ARTICLE
Dussehri Mango
Dussehri Mango

ਇਸ ਵੀਰ ਵੀ ਦੁਸਹਿਰੀ ਅੰਬ ਤੁਹਾਡੀ ਜੇਬ ਢਿੱਲੀ ਕਰ ਸਕਦੇ ਹਨ...

ਨਵੀਂ ਦਿੱਲੀ : ਇਸ ਵੀਰ ਵੀ ਦੁਸਹਿਰੀ ਅੰਬ ਤੁਹਾਡੀ ਜੇਬ ਢਿੱਲੀ ਕਰ ਸਕਦੇ ਹਨ। ਉੱਤਰ ਪ੍ਰਦੇਸ਼ ਦੀ ਫ਼ਲ ਪੱਟੀ ਖੇਤਰ ਵਿਚ ਲਗਾਤਾਰ ਦੁਜੀ ਵਾਰ ਅੰਬ ਦੀ ਫ਼ਸਲ ਖਰਾਬ ਹੋ ਗਈ ਹੈ। ਮਲੀਆਬਾਦ ਵਿਚ ਇਸ ਵਾਰ ਝਾੜ ਘੱਟ ਰਹਿਣ ਦਾ ਖ਼ਦਸ਼ਾ ਹੈ। ਦੁਸਹਿਰੀ ਅੰਬਾਂ ਲਈ ਦੇਸ਼ ਅਤੇ ਦੁਨੀਆਂ ਵਿਚ ਮਸ਼ਹੂਰ ਮਲੀਆਬਾਦ ਅਤੇ ਕਾਕੋਰੀ ਇਲਾਕੇ ਵਿਚ ਇਸ ਵਾਰ ਅੰਬ ਦੀ ਫ਼ਸਲ ਦਾ ਅਗੇਤੀ ਬੂਰ ਖਾਰਬ ਮੌਸਮ ਦੀ ਵਜ੍ਹਾ ਨਾਲ ਝੜਨ ਲੱਗਾ ਹੈ।

Dussheri Mango Dussehri Mango

ਬਾਗਬਾਨਾਂ ਦਾ ਕਹਿਣਾ ਹੈ ਕਿ ਕਾਰੋਬਾਰ ਵਿਚ ਬੀਤੇ ਸਾਲ ਵੀ ਘਾਟਾ ਹੋਇਆ ਸੀ ਪਰ ਇਸ ਸਾਲ ਨੁਕਸਾਨ ਵੱਧ ਹੋਣ ਦਾ ਖ਼ਦਸਾ ਹੈ। ਮਲੀਆਬਾਦ ਵਿਚ ਇਕ ਅੰਬ ਕਾਰੋਬਾਰੀ ਨੇ ਕਿਹਾ ਕਿ ਫ਼ਰਵਰੀ ਵਿਚ ਚੰਗਾ ਬੂਰ ਆਉਣ ਨਾਲ ਬਾਗਬਾਨਾਂ ਨੂੰ ਇਸ ਵਾਰ ਦੁਸਹਿਰੀ ਦਾ ਉਤਪਾਦਨ ਬਿਹਤਰ ਰਹਿਣ ਦੀ ਉਮੀਦ ਸੀ। ਹਾਲਾਂਕਿ ਮੌਸਮ ਵਿਚ ਖਰਾਬੀ ਨੇ ਸਭ ਚੌਪਟ ਕਰ ਦਿੱਤਾ। ਮਾਰਚ ਵਿਚ ਤੇਜ਼ ਹਵਾਵਾਂ ਕਾਰਨ ਫ਼ਸਲ ਨੁਕਸਾਨੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੁਸਹਿਰੀ ‘ਤੇ ਕੀਟਾਂ ਦਾ ਹਮਲਾ ਵੀ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਬੂਰ ਝੜਿਆ ਹੈ।

MangoesMangoes

ਬਾਗਬਾਨਾਂ ਦਾ ਕਹਿਣਾ ਹੈ ਕਿ ਦੁਸਹਿਰੀ ‘ਤੇ ਛਾਏ ਇਸ ਸੰਕਟ ਦਾ ਅਸਰ ਘਰੇਲੂ ਬਾਜ਼ਾਰਾਂ ਦੇ ਨਾਲ ਹੀ ਬਰਾਮਦ ‘ਤੇ ਵੀ ਪਵੇਗਾ। ਕੀਟਾਂ ਦੇ ਹਮਲੇ ਕਾਰਨ ਯੂਰਪ ਅਤੇ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ। ਇਕ ਕਾਰੋਬਾਰੀ ਨੇ ਕਿਹਾ ਕਿ ਬੀਤੇ ਦੋ ਸਾਲਾਂ ਤੋਂ ਅੰਬ ਦਾ ਕਾਰੋਬਾਰ ਸਲਾਨਾ 2400 ਤੋਂ 2500 ਕਰੋੜ ਰੁਪਏ ਤੱਕ ਹੋ ਰਿਹਾ ਸੀ, ਜੋ ਇਸ ਵਾਰ ਘੱਟ ਕੇ 600 ਤੋਂ 800 ਕਰੋੜ ਰੁਪਏ ਵਿਚਕਾਰ ਹੀ ਰਹਿ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਕਾਕੋਰੀ ਅਤੇ ਮਲੀਆਬਾਦ ਵਿਚ 35 ਤੋਂ 40 ਲੱਖ ਟਨ ਦੁਸਹਿਰੀ ਦਾ ਉਤਪਾਦਨ ਹੋ ਰਿਹਾ ਸੀ, ਜੋ ਇਸ ਵਾਰ ਘੱਟ ਹੋਣ ਦਾ ਅੰਦਾਜ਼ਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement