
ਚੌਕੀਦਾਰ ਹੀ ਚੋਰ ਹੈ ਤੇ ਚੌਕੀਦਾਰ ਦਾ ਕੁੱਤਾ ਵੀ ਚੋਰ ਹੈ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਿਸ਼ਨਗੰਜ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਪਣੇ ਸ਼ਾਇਰੀ ਅੰਦਾਜ਼ ਵਿਚ ਜੱਮ ਕੇ ਨਰਿੰਦਰ ਮੋਦੀ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਚੌਕੀਦਾਰ ਚੋਰ ਹੈ ਤੇ ਚੌਕੀਦਾਰ ਦਾ ਕੁੱਤਾ ਵੀ ਚੋਰ ਹੈ। ਸਿੱਧੂ ਨੇ ਕਿਹਾ ਕਿ ਮੋਦੀ ਕਹਿੰਦਾ ਹੈ ਕਿ ਮੈਂ ਚੌਕੀਦਾਰ ਹਾਂ ਪਰ ਕੀ ਕਦੇ ਕਿਸੇ ਨੇ ਚੌਕੀਦਾਰ ਨੂੰ ਗਰੀਬਾਂ ਦੇ ਘਰ ਦੇ ਬਾਹਰ ਖੜ੍ਹਾ ਵੇਖਿਆ ਹੈ ਜਾਂ ਗਰੀਬਾਂ ਦੀ ਚੌਕੀਦਾਰੀ ਕਰਦੇ ਕਿਸੇ ਨੂੰ ਕਦੇ ਵੇਖਿਆ ਹੈ।
Navjot Singh Sidhu targeted to PM Modi
ਚੌਕੀਦਾਰ ਹਮੇਸ਼ਾ ਅਮੀਰਾਂ ਦਾ ਹੁੰਦਾ ਹੈ ਤੇ ਅਮੀਰਾਂ ਦੇ ਘਰਾਂ ਦੇ ਬਾਹਰ ਖੜ੍ਹਾ ਹੁੰਦਾ ਹੈ। ਮੋਦੀ ਸਿਰਫ਼ ਅੰਬਾਨੀ, ਅਡਵਾਣੀ ਵਰਗਿਆਂ ਦਾ ਚੌਕੀਦਾਰ ਹੈ। ਸਿੱਧੂ ਨੇ ਕਿਹਾ, ਅਮਰੀਕਾ ਮੰਗਲ ਗ੍ਰਹਿ ’ਤੇ ਜਾ ਕੇ ਜ਼ਿੰਦਗੀ ਦੀ ਖੋਜ ਕਰ ਰਿਹਾ ਹੈ, ਰੂਸ ਰੋਬੋਟਸ ਦੀ ਫ਼ੌਜ ਤਿਆਰ ਕਰ ਰਿਹਾ ਹੈ ਤੇ ਭਾਰਤ ਚੌਕੀਦਾਰ ਬਣਾ ਰਿਹਾ ਹੈ ਉਹ ਵੀ ਚੋਰ। ‘ਸਭ ਕਾ ਸਾਥ, ਸਭ ਕਾ ਵਿਕਾਸ’ ਪਰ ਵੋਟ ਲੈਣ ਤੋਂ ਬਾਅਦ ਸਭ ਕਾ ਸਾਥ ਪਰ ਸਿਰਫ਼ ਅੰਬਾਨੀ, ਅਡਵਾਣੀ ਦਾ ਵਿਕਾਸ।
Navjot Singh Sidhu targeted to PM Modi
ਉਨ੍ਹਾਂ ਕਿਹਾ, ਮੋਦੀ ਕਹਿੰਦਾ ਹੈ ਕਿ ਮੈਂ ਵਿਕਾਸ ਕੀਤਾ ਹੈ ਪਰ ਜ਼ਰਾ ਇਹ ਤਾਂ ਦੱਸੇ ਕਿਹੜਾ ਵਿਕਾਸ ਕੀਤਾ ਹੈ। ਕੀ ਵਿਕਾਸ ਕੀਤਾ ਹੈ ਗ਼ਰੀਬਾਂ ਦਾ, ਕੀ ਵਿਕਾਸ ਕੀਤਾ ਹੈ ਕਿਸਾਨਾਂ ਦਾ? ਜੇਕਰ ਕਿਸਾਨ ਬੈਂਕ ਤੋਂ ਕਰਜ਼ਾ ਲੈਂਦਾ ਹੈ ਤਾਂ ਖ਼ਾਲੀ ਚੈੱਕ ਲੈ ਲਿਆ ਜਾਂਦਾ ਹੈ ਤੇ ਜੇ ਸਮੇਂ ਸਿਰ ਪੈਸੇ ਵਾਪਸ ਨਾ ਕੀਤੇ ਜਾਣ ਤਾਂ ਜੇਲ੍ਹਾਂ ਵਿਚ ਠੂਸ ਦਿਤਾ ਜਾਂਦਾ ਹੈ। ਕਦੇ ਅੰਬਾਨੀ, ਅਡਵਾਣੀ ਵਰਗਿਆਂ ਤੋਂ ਵੀ ਚੈੱਕ ਲਿਆ ਹੈ, ਜਿੰਨ੍ਹਾਂ ਨੇ ਕਰੋੜਾਂ ਦਾ ਕਰਜ਼ ਲੈ ਰੱਖਿਆ ਹੈ ਪਰ ਉਨ੍ਹਾਂ ਨੂੰ ਤਾਂ ਕਦੇ ਨਹੀਂ ਕਿਹਾ ਕਿ ਖ਼ਾਲੀ ਚੈੱਕ ਜਮ੍ਹਾਂ ਕਰਵਾਓ।