ਖੇਤੀ ਵਿਚ ਚੰਗਾ ਮੁਨਾਫ਼ਾ ਕਮਾਉਣ ਲਈ ਕਿਸਾਨ ਮੌਸਮੀ ਫਲਾਂ ਦੀ ਕਰਨ ਕਾਸ਼ਤ
Published : Jul 13, 2023, 2:06 pm IST
Updated : Jul 13, 2023, 2:06 pm IST
SHARE ARTICLE
photo
photo

ਸਾਡੇ ਦੇਸ਼ ਵਿਚ ਖੇਤੀ ਤਿੰਨ ਮੌਸਮਾਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ

 

ਸਾਡੇ ਦੇਸ਼ ਵਿਚ ਖੇਤੀ ਤਿੰਨ ਮੌਸਮਾਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਪਹਿਲਾ ਸਾਉਣੀ ਸੀਜ਼ਨ, ਦੂਜਾ ਹਾੜੀ ਦਾ ਸੀਜ਼ਨ ਅਤੇ ਤੀਜਾ ਜ਼ਾਇਦ ਸੀਜ਼ਨ। ਇਸ ਅਨੁਸਾਰ ਕਿਸਾਨ ਜੂਨ ਤੇ ਜੁਲਾਈ ਦੇ ਮਹੀਨੇ ਵਿਚ ਜੇਕਰ ਫਲਾਂ ਦੀ ਕਾਸ਼ਤ ਕਰਦੇ ਹਨ ਤਾਂ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਸਾਡੇ ਦੇਸ਼ ਦੇ ਜ਼ਿਆਦਾਤਰ ਕਿਸਾਨ ਪਹਿਲਾਂ ਤੋਂ ਹੀ ਵੱਧ ਉਤਪਾਦਨ ਦੇ ਨਾਲ-ਨਾਲ ਘੱਟ ਸਮੇਂ ਵਿਚ ਚੰਗਾ ਮੁਨਾਫਾ ਪ੍ਰਾਪਤ ਕਰਨ ਲਈ ਮੌਸਮ ਦੇ ਆਧਾਰ ’ਤੇ ਫ਼ਸਲਾਂ ਦੀ ਕਾਸ਼ਤ ਕਰ ਰਹੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰ ਕੇ ਵੱਧ ਆਮਦਨ ਕਮਾਉਣ ਦੇ ਇੱਛੁਕ ਹੋ ਤਾਂ ਅੱਜ ਅਸੀ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਕਿਹੜੇ ਫਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਨਾਫ਼ਾ ਮਿਲੇਗਾ।

ਅੰਬ ਨੂੰ ਗਰਮੀਆਂ ਦੇ ਮੌਸਮ ਦਾ ਪਸੰਦੀਦਾ ਫਲ ਮੰਨਿਆ ਜਾਂਦਾ ਹੈ। ਇਹ ਫਲ ਖਾਣ ਵਿਚ ਜਿੰਨਾਂ ਸਵਾਦਿਸ਼ਟ ਹੁੰਦਾ ਹੈ, ਉਨ੍ਹਾਂ ਹੀ ਇਹ ਸਿਹਤ ਲਈ ਫ਼ਾਇਦੇਮੰਦ ਵੀ ਮੰਨਿਆ ਜਾਂਦਾ ਹੈ। ਇਸ ਮੌਸਮ ਵਿਚ ਕਿਸਾਨਾਂ ਲਈ ਅੰਬ ਦੀ ਖੇਤੀ ਇਕ ਲਾਹੇਵੰਦ ਵਿਕਲਪ ਸਾਬਤ ਹੋ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਅੰਬਾਂ ਦੇ ਬਾਗ਼ ਲਗਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਜੇਕਰ ਅੰਬ ਦੀ ਕਾਸ਼ਤ ਵਿਚ ਸਹੀ ਤਰੀਕੇ ਅਤੇ ਸੁਧਰੀਆਂ ਕਿਸਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨ ਭਰਾ ਹਰ ਮਹੀਨੇ ਅੰਬਾਂ ਦੀ ਕਾਸ਼ਤ ਤੋਂ ਮੋਟੀ ਕਮਾਈ ਕਰ ਸਕਦੇ ਹਨ।

ਅੰਬ ਤੋਂ ਬਾਅਦ ਕੇਲਾ ਭਾਰਤ ਦਾ ਦੂਜਾ ਸੱਭ ਤੋਂ ਮਹੱਤਵਪੂਰਨ ਫਲ ਹੈ। ਇਹ ਸਾਲ ਭਰ ਉਪਲਭਦ ਰਹਿੰਦਾ ਹੈ ਅਤੇ ਇਸ ਦੇ ਸਵਾਦ, ਪੌਸ਼ਟਿਕ ਤੇ ਚਿਕਿਤਸਕ ਮੁਲ ਕਾਰਨ ਇਸ ਦੀ ਸਾਰਾ ਸਾਲ ਮੰਗ ਰਹਿੰਦੀ ਹੈ। ਇਹੀ ਕਾਰਨ ਹੈ ਕਿ ਕਿਸਾਨ ਭਰਾ ਕੇਲੇ ਦੀ ਕਾਸ਼ਤ ਰਾਹੀਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਕੇਲੇ ਦੀ ਕਾਸ਼ਤ ਕਈ ਤਰ੍ਹਾਂ ਦੀਆਂ ਮਿੱਟੀਆਂ ਜਿਵੇਂ ਕਿ ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ ਵਿਚ ਵਧੀਆ ਕੀਤੀ ਜਾਂਦੀ ਹੈ।

ਕਿਸਾਨਾਂ ਲਈ ਅਮਰੂਦ ਦੀ ਕਾਸ਼ਤ ਵੀ ਕਮਾਈ ਦਾ ਇਕ ਚੰਗਾ ਸਾਧਨ ਹੈ। ਇਸ ਮੌਸਮ ਵਿਚ ਅਮਰੂਦ ਦੀ ਖੇਤੀ ਕਿਸਾਨਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇਕਰ ਅਮਰੂਦ ਦੇ ਦਰੱਖ਼ਤ ਬੀਜਾਂ ਤੋਂ ਉਗਾਏ ਜਾਣ ਤਾਂ ਉਹ ਹੌਲੀ-ਹੌਲੀ ਵਧਦੇ ਹਨ ਤੇ ਫਲ ਦੇਣ ਵਿਚ 2 ਤੋਂ 6 ਸਾਲ ਲੱਗ ਸਕਦੇ ਹਨ। ਇਸ ਦੇ ਫਲ ਵਿਚ ਇਕ ਮਿੱਠਾ, ਨਿਰਵਿਘਨ ਸੁਆਦ ਹੁੰਦਾ ਹੈ। ਇਸ ਦੀ ਖ਼ੁਸ਼ਬੂ ਤਾਜ਼ੀ ਹੁੰਦੀ ਹੈ। ਇਹ ਬਾਹਰੋਂ ਹਰੇ ਰੰਗ ਦਾ ਤੇ ਅੰਦਰੋਂ ਗੁਲਾਬੀ ਤੋਂ ਚਿੱਟੇ ਰੰਗ ਦਾ ਹੁੰਦਾ ਹੈ।

ਲੀਚੀ ਫਲ ਦੇ ਆਕਰਸ਼ਕ ਰੰਗ ਅਤੇ ਵਿਲੱਖਣ ਸਵਾਦ ਕਾਰਨ ਲੀਚੀ ਦੀ ਦੇਸ਼-ਵਿਦੇਸ਼ ਵਿਚ ਭਾਰੀ ਮੰਗ ਹੈ। ਖੇਤੀ ਮਾਹਰਾਂ ਅਨੁਸਾਰ ਜੇਕਰ ਕਿਸਾਨ ਲੀਚੀ ਦੀ ਕਾਸ਼ਤ ਲਈ ਵਿਗਿਆਨਕ ਢੰਗ ਅਪਣਾਉਣ ਤਾਂ ਉਹ ਵੱਧ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ। ਲੀਚੀ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ। ਇਹ ਹੌਲੀ-ਹੌਲੀ ਵਧਣ ਵਾਲੀ ਫ਼ਸਲ ਹੈ ਅਤੇ ਇਸ ਨੂੰ ਵਧਣ ਲਈ 7-10 ਸਾਲ ਲਗਦੇ ਹਨ। ਪੌਦਿਆਂ ਦੇ ਵਾਧੇ ਤੋਂ 3-4 ਪਹਿਲਾਂ ਲੀਚੀ ਦੇ ਖੇਤ ਵਿਚ ਆੜੂ, ਆਲੂ ਬੁਖਾਰਾ, ਦਾਲਾਂ ਜਾਂ ਸਬਜ਼ੀਆਂ ਵਰਗੀਆਂ ਅੰਤਰ ਫ਼ਸਲਾਂ ਆਸਾਨੀ ਨਾਲ ਉਗਾਈਆਂ ਜਾ ਸਕਦੀਆਂ ਹਨ।

SHARE ARTICLE

ਏਜੰਸੀ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement