ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਨੇ ਔਖੇ ਸਮੇਂ 'ਚ ਕਿਸਾਨਾਂ ਦੀ ਬਾਂਹ ਫੜੀ
Published : Sep 13, 2020, 2:50 pm IST
Updated : Sep 13, 2020, 2:50 pm IST
SHARE ARTICLE
Verka
Verka

ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਵੇਰਕਾ

ਚੰਡੀਗੜ੍ਹ: ਸਹਿਕਾਰਤਾ ਖੇਤਰ ਨੇ ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨ ਵਿਚ ਹਮੇਸ਼ਾ ਹੀ ਅਹਿਮ ਯੋਗਦਾਨ ਪਾਇਆ ਹੈ ਤੇ ਹਮੇਸ਼ਾ ਕਿਸਾਨੀ ਦੀ ਬਾਂਹ ਫੜੀ ਹੈ। ਵੇਰਕਾ ਅਤੇ ਹੋਰ ਸਰਕਾਰੀ ਸੰਸਥਾਵਾਂ ਕਿਸਾਨਾਂ ਲਈ ਲਾਭਕਾਰੀ ਸਾਬਤ ਹੋ ਰਹੀਆਂ ਹਨ। ਇਕ ਕਿਸਾਨ ਪਵਨਜੋਤ ਸਿੰਘ ਜੋ ਕਿ ਜਲੰਧਰ ਦਾ ਰਹਿਣ ਹੈ, ਨੇ ਦਸਿਆ ਕਿ ਖੇਤੀਬਾੜੀ ਉਨ੍ਹਾਂ ਦਾ ਜੱਦੀ-ਪੁਸ਼ਤੀ ਕਿੱਤਾ ਹੈ। ਇ

ਸ ਦੇ ਨਾਲ ਹੀ ਉਨ੍ਹਾਂ ਨੇ 5 ਸਾਲ ਪਹਿਲਾਂ ਸਹਾਇਕ ਧੰਦਾ ਡੇਅਰੀ ਫਾਰਮ ਸ਼ੁਰੂ ਕੀਤਾ ਸੀ। ਉਸ ਨੇ ਕਿਹਾ ਕਿ ਗਾਵਾਂ ਦੇ ਮਲ-ਮੂਤਰ ਨਾਲ ਖੇਤੀ ਨੂੰ ਬਹੁਤ ਲਾਭ ਮਿਲਦਾ ਹੈ। ਉਸ ਨੇ ਕਿਹਾ ਕਿ ਉਹ ਆਲੂਆਂ ਦੀ ਖੇਤੀ ਵੀ ਕਰਦੇ ਹਨ। ਆਲੂਆਂ ਦੀ ਖੇਤੀ ਲਈ ਭੂਮੀ ਨੂੰ ਉਪਜਾਊ ਬਣਾਉਣ ਲਈ ਗਾਵਾਂ ਦੇ ਮਲ-ਮੂਤਰ ਨੂੰ ਬੈਕਟੀਰੀਅਲ ਕਲਚਰ ਵਿਚ ਇਰੀਗੇਸ਼ਨ ਰਾਹੀਂ ਸਾਰੇ ਫਾਰਮ ਵਿਚ ਭੇਜਿਆ ਜਾਂਦਾ ਹੈ।

ਕਿਸਾਨ ਪਵਨਜੋਤ ਸਿੰਘ ਕਿਸਾਨ ਪਵਨਜੋਤ ਸਿੰਘ

ਇਸ ਨਾਲ ਆਲੂਆਂ ਦੇ ਬੀਜ 'ਤੇ ਕਾਫ਼ੀ ਅਸਰ ਹੋਇਆ ਹੈ ਤੇ ਮੱਕੀ ਦੀ ਖੇਤੀ ਵਿਚ ਵੀ ਬਹੁਤ ਝਾੜ ਮਿਲਿਆ ਹੈ। ਉਸ ਨੇ ਕਿਹਾ ਕਿ ਦੁੱਧ ਵੇਚ ਵੀ ਸਾਨੂੰ ਕਾਫ਼ੀ ਮੁਨਾਫ਼ਾ ਹੋ ਰਿਹਾ ਸੀ। ਵੇਰਕਾ ਮਿਲਕ ਪਲਾਂਟ ਵਿਚ ਪਿਛਲੇ ਸਾਲ ਦੁੱਧ ਦੇ ਭਾਅ ਚੰਗੇ ਸਨ ਪਰ ਇਸ ਸਾਲ ਕਈ ਕਾਰਨਾਂ ਕਰ ਕੇ ਭਾਅ ਹੇਠਾਂ ਆ ਗਏ ਹਨ ਤੇ ਡੇਅਰੀ ਫਾਰਮ ਵੀ ਨੁਕਸਾਨ ਵਿਚ ਜਾ ਰਿਹਾ ਹੈ। ਕੋਰੋਨਾ ਅਤੇ ਲਾਕਡਾਊਨ ਵਿਚ ਵੀ ਵੇਰਕਾ ਨੇ ਦੁੱਧ ਦੀ ਸਪਲਾਈ ਜਾਰੀ ਰੱਖੀ ਇਸ ਲਈ ਉਹ ਵੇਰਕਾ ਦਾ ਧੰਨਵਾਦ ਕਰਦੇ ਹਨ।  ਉਨ੍ਹਾਂ ਨੂੰ ਉਮੀਦ ਹੈ ਕਿ ਲਾਕਡਾਊਨ ਸਮੇਂ ਦੁੱਧ ਦਾ ਭਾਅ ਜਿਹੜਾ ਕਿ ਘਟ ਗਿਆ ਸੀ ਉਸ ਨੂੰ ਵਧਾ ਦਿਤਾ ਜਾਵੇਗਾ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਹਿਕਾਰੀ ਅਦਾਰੇ ਦਾ ਸਾਥ ਦੇਣ ਤੇ ਕੋਆਪਰੇਟਿਵ ਅਦਾਰਾ ਵੀ ਕਿਸਾਨਾਂ ਦੀਆਂ ਮੰਗਾਂ ਦਾ ਧਿਆਨ ਰੱਖੇ।

ਕਿਸਾਨ ਬਲਵਿੰਦਰ ਸਿੰਘ ਕਿਸਾਨ ਬਲਵਿੰਦਰ ਸਿੰਘ

ਇਕ ਹੋਰ ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ 2009 ਵਿਚ ਛੋਟੇ ਪੱਧਰ 'ਤੇ ਸ਼ੁਰੂ ਕੀਤਾ ਸੀ। ਫਿਰ 2011 ਵਿਚ ਉਨ੍ਹਾਂ ਨੇ ਅਪਣਾ ਇਸ ਧੰਦੇ ਨੂੰ ਵਧਾਉਣਾ ਸ਼ੁਰੂ ਕੀਤਾ। ਉਨ੍ਹਾਂ ਦੇ ਫਾਰਮ ਦਾ 2 ਕੁਇੰਟਲ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਜਾਂਦਾ ਹੈ। ਵੇਰਕਾ ਪਲਾਂਟ ਨੇ ਚੰਗੇ ਫ਼ੈਸਲੇ ਲੈ ਕੇ ਕਿਸਾਨੀ ਨੂੰ ਬਚਾਉਣ ਲਈ ਵਧੀਆ ਕਦਮ ਚੁਕੇ ਹਨ ਕਿ ਕਿਸੇ ਵੀ ਤਰ੍ਹਾਂ ਡੇਅਰੀ ਫਾਰਮਰ ਕਿੱਤਾ ਭਰਪੂਰ ਰਹੇ ਤੇ ਵੇਰਕਾ ਪਲਾਂਟ ਦਾ ਵੀ ਕੰਮ ਨਾ ਘਟੇ। ਜੇਕਰ ਕੋਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਬਿਮਾਰੀ ਦੇ ਚਲਦਿਆਂ ਵੀ ਵੇਰਕਾ ਨੇ ਹੀ ਕਿਸਾਨਾਂ ਦੀ ਬਾਂਹ ਫੜੀ ਹੈ।

ਸਹਿਕਾਰਤਾ ਵਿਭਾਗ ਨੇ ਹਰ ਕਿਸਾਨ ਦੀ ਮੁਸ਼ਕਲ ਦੇ ਹੱਲ ਬਾਰੇ ਸੋਚਿਆ ਹੈ। ਉਨ੍ਹਾਂ ਅੱਗੇ ਕਿਹਾ ਕਿ “ਕੋਰੋਨਾ ਮਹਾਂਮਾਰੀ ਵਿਚ ਜੇ ਸਹਿਕਾਰਤਾ ਵਿਭਾਗ ਬਾਂਹ ਨਾ ਫੜਦਾ ਤਾਂ ਸ਼ਾਇਦ 50 ਫ਼ੀ ਸਦੀ ਕਿਸਾਨ ਖ਼ੁਦਕੁਸ਼ੀ ਕਰ ਜਾਂਦੇ।

Verka Verka

ਸਹਿਕਾਰੀ ਬੈਂਕ ਕਰ ਰਿਹਾ ਹੈ ਲੋਕਾਂ ਦੀਆਂ ਮੁਸ਼ਕਲਾਂ ਹੱਲ

ਕੋਆਪਰੇਟਿਵ ਬੈਂਕ ਸੰਸਥਾ ਵਲੋਂ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਿਖਲਾਈ ਦਿਤੀ ਜਾਂਦੀ ਹੈ। ਕੋਆਪਰੇਟਿਵ ਬੈਂਕ ਜੋ ਕਿ ਸਹਿਕਾਰਤਾ ਵਿਭਾਗ ਹੈ, ਕਿਸਾਨ ਅਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਨਾਲ ਜੁੜੇ ਹੋਏ ਹਨ। ਇਕ ਕਿਸਾਨ ਨੇ ਦਸਿਆ ਕਿ ਇਸ ਬੈਂਕ ਰਾਹੀਂ ਉਨ੍ਹਾਂ ਦੀਆਂ ਕਈ ਮੁਸ਼ਕਲਾਂ ਹਲ ਹੋਈਆਂ ਹਨ। ਇਸ ਬੈਂਕ ਰਾਹੀਂ ਖੇਤੀਬਾੜੀ, ਗ਼ੈਰ ਖੇਤੀਬਾੜੀ, ਕਿਸੇ ਮਜ਼ਦੂਰ ਨੇ ਕਰਜ਼ਾ ਲੈਣਾ ਜਾਂ ਹਰ ਤਰ੍ਹਾਂ ਦਾ ਕਰਜ਼ਾ ਦਿਤਾ ਜਾਂਦਾ ਹੈ। ਔਰਤਾਂ ਲਈ ਸੈਲਫ਼ ਹੈਲਪ ਗਰੁੱਪ ਬਣਾਏ ਗਏ ਹਨ, ਉਨ੍ਹਾਂ ਵਿਚ ਵੀ ਔਰਤਾਂ ਨੂੰ ਕਰਜ਼ ਦਿਤਾ ਜਾਂਦਾ ਹੈ। ਇਸ ਦੇ ਨਾਲ ਹੀ ਕੀੜੇਮਾਰ ਦਵਾਈਆਂ ਜਾਂ ਹੋਰ ਕਈ ਖਾਦਾਂ ਘੱਟ ਕੀਮਤ ਅਤੇ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਹਨ।

ਮਨਦੀਪ ਸਿੰਘਮਨਦੀਪ ਸਿੰਘ

ਮਾਰਕਫ਼ੈੱਡ ਦੀ ਗੁਣਵੱਤਾ ਅਤੇ ਕੀਮਤ ਭਰੋਸੇਯੋਗ

ਪੰਜਾਬ ਰਾਜ ਸਹਿਕਾਰੀ ਅਤੇ ਮਾਰਕੀਟਿੰਗ ਫ਼ੈਡਰੇਸ਼ਨ ਲਿਮਟਿਡ ਨੂੰ ਮਾਰਕਫ਼ੈੱਡ ਵਜੋਂ ਜਾਣਿਆ ਜਾਂਦਾ ਹੈ। ਗਾਹਕ ਅਮਿਤ ਕੁਮਾਰ ਜੋ ਕਿ ਇਸ ਬ੍ਰਾਂਡ ਦੀ ਵਰਤੋਂ ਕਰਦੇ ਹਨ ਨੇ ਦਸਿਆ ਕਿ ਮਾਰਕਫ਼ੈੱਡ ਪੂਰੇ ਜਲੰਧਰ ਸ਼ਹਿਰ ਵਿਚ ਵਧੀਆ ਕੁਆਲਿਟੀ ਕਰ ਕੇ ਮਸ਼ਹੂਰ ਹੈ। ਮਾਰਕਫ਼ੈੱਡ ਦੀ ਕੀਮਤ ਅਤੇ ਕੁਆਲਿਟੀ ਦੋਵੇਂ ਹੀ ਭਰੋਸੇਯੋਗ ਹਨ।

ਅਮਿਤ ਕੁਮਾਰ ਅਮਿਤ ਕੁਮਾਰ

ਇਸ ਦੀ ਕੀਮਤ ਹੋਰਨਾਂ ਉਤਪਾਦਾਂ ਦੇ ਮੁਕਾਬਲੇ ਬਹੁਤ ਘੱਟ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਕਫ਼ੈੱਡ ਕਰਮਚਾਰੀਆਂ ਦੀ ਸਰਵਿਸ ਚਾਲੂ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰਾਸ਼ਨ ਜਾਂ ਹੋਰ ਘਰੇਲੂ ਚੀਜ਼ਾਂ ਲੈਣ ਵਿਚ ਕੋਈ ਮੁਸ਼ਕਲ ਨਹੀਂ ਆਈ। ਇਕ ਹੋਰ ਗਾਹਕ ਮਨਦੀਪ ਸਿੰਘ ਨੇ ਦਸਿਆ ਕਿ“ਮਾਰਕਫ਼ੈੱਡ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾ ਨਿਭਾਈ ਹੈ। ਇਸ ਦੇ ਉਤਪਾਦ ਕਿਸਾਨਾਂ ਵਲੋਂ ਉਗਾਏ ਜਾਂਦੇ ਹਨ ਤੇ ਇਹ ਹੋਰਨਾਂ ਉਤਪਾਦਾਂ ਦੇ ਮੁਕਾਬਲੇ ਗੁਣਵੱਤਾ ਵਾਲੇ ਹੁੰਦੇ ਹਨ। ਇਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੁੰਦਾ ਹੈ ਕਿ ਉਨ੍ਹਾਂ ਵਲੋਂ ਉਗਾਏ ਗਏ ਉਤਪਾਦਾਂ ਦੀ ਵਿਕਰੀ ਮਾਰਕਫ਼ੈੱਡ ਵਿਚ ਹੁੰਦੀ ਹੈ।”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement