Unique Type of Tomato: ਇਹ ਹੈ ਟਮਾਟਰ ਦੀ ਅਨੌਖੀ ਕਿਸਮ ਇਕ ਬੂਟੇ ਨੂੰ ਲਗਦੇ ਹਨ 19 ਕਿਲੋ ਟਮਾਟਰ
Published : Oct 13, 2024, 12:30 pm IST
Updated : Oct 13, 2024, 12:30 pm IST
SHARE ARTICLE
This is a unique type of tomato
This is a unique type of tomato

Unique Type of Tomato: ਜਿਵੇਂ ਕੇ ਅਸੀਂ ਜਾਣਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ...

 

 Unique Type of Tomato: ਜਿਵੇਂ ਕੇ ਅਸੀਂ ਜਾਣਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ ਤੱਕ ਉਪਜ ਦੇ ਸਕਦਾ ਹੈ, ਇਹ ਵੀ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ! ਅਸੀਂ ਇੱਥੇ ਜਿਸ ਟਮਾਟਰ ਦੀ ਕਿਸਮ ਦਾ ਜਿਕਰ ਕਰਨ ਜਾ ਰਹੇ ਹਾਂ, ਉਹ ਕੋਈ ਮਾਮੂਲੀ ਟਮਾਟਰ ਦੀ ਕਿਸਮ ਨਹੀਂ ਹੈ, ਉਸਦੇ ਇੱਕ ਬੂਟੇ ਤੋਂ 19 ਕਿੱਲੋ ਟਮਾਟਰ ਦਾ ਉਤਪਾਦਨ ਹੁੰਦਾ ਹੈ। ਇਸਨੂੰ ਭਾਰਤੀ ਬਾਗਵਾਨੀ ਅਨੁਸੰਧਾਨ ਸੰਸਥਾਨ ਨੇ ਵਿਕਸਿਤ ਕੀਤਾ ਹੈ। ਰਿਕਾਰਡ ਬਣਾਉਣ ਵਾਲੀ ਟਮਾਟਰ ਦੀ ਇਸ ਨਵੀਂ ਉਨਤਸ਼ੀਲ ਕਿਸਮ ਦਾ ਨਾਮ ਅਰਕਾ ਰਕਸ਼ਕ ਹੈ।

ਇਸ ਰਿਕਾਰਡ ਤੋੜ ਉਪਜ ਪੈਦਾ ਕਰਨ ਵਾਲੀ ਕਿਸਮ ਨੇ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਜਿੱਥੇ ਕਰਨਾਟਕ ‘ਚ ਟਮਾਟਰ ਦਾ ਪ੍ਰਤੀ ਹੈਕਟੇਅਰ ਔਸਤ ਉਤਪਾਦਨ 35 ਟਨ ਹੈ, ਉਥੇ ਹੀ ਅਰਕਾ ਰਕਸ਼ਕ ਪ੍ਰਜਾਤੀ ਦੀ ਟਮਾਟਰ ਦਾ ਉਤਪਾਦਨ ਪ੍ਰਤੀ ਹੈਕਟੇਅਰ 190 ਟਨ ਤੱਕ ਹੋਇਆ ਹੈ। ਨਵੀਂ ਕਿਸਮ ਦੇ ਟਮਾਟਰ ਦੇ ਬੂਟੇ ਨੂੰ ਲੈ ਕੇ ਕਿਸਾਨਾਂ ਦੇ ‘ਚ ਕਾਫ਼ੀ ਉਤਸ਼ਾਹ ਹੈ। ਕਈ ਕਿਸਾਨਾਂ ਨੂੰ ਇਸਦੀ ਖੇਤੀ ਨੂੰ ਲੈ ਕੇ ਕਾਫ਼ੀ ਉਮੀਦ ਨਜ਼ਰ ਆ ਰਹੀ ਹੈ ਅਤੇ ਕੁਝ ਕਿਸਾਨ ਇਸਦੀ ਖੇਤੀ ਕਰ ਰਿਕਾਰਡ ਉਪਜ ਵੀ ਪਾ ਚੁੱਕੇ ਹਨ।

ਚਿਕਬੱਲਪੁਰ ਜਿਲ੍ਹੇ ਦੇ ਇਕ ਕਿਸਾਨ ਚੰਦਰਾਪੱਪਾ ਨੇ ਇਸ ਕਿਸਮ ਦੇ 2000 ਟਮਾਟਰ ਦੇ ਬੂਟੇ ਆਪਣੇ ਅੱਧੇ ਏਕੜ ਦੇ ਖੇਤ ਵਿਚ ਲਗਾ ਕੇ 38 ਟਨ ਟਮਾਟਰ ਦੀ ਉਪਜ ਹਾਸਲ ਕੀਤੀ ਜਦਕਿ ਇੰਨੀ ਗਿਣਤੀ ਵਿੱਚ ਹੀ ਹੋਰ ਹਾਈਬ੍ਰਿਡ ਟਮਾਟਰ ਦੇ ਬੂਟੇ ਤੋਂ 20 ਟਨ ਦਾ ਉਤਪਾਦਨ ਹੀ ਲੈ ਪਾਉਂਦੇ ਸਨ। ਚੰਦਰਾਪਾ ਦੱਸਦੇ ਹਨ, ਨਵੰਬਰ 2012 ਤੋਂ ਲੈ ਕੇ ਜਨਵਰੀ 2013 ਦੇ ਵਿੱਚ ਮੈਂ 5 ਰੁਪਏ ਤੋਂ 11 ਰੁਪਏ ਪ੍ਰਤੀ ਕਿੱਲੋ ਤੱਕ ਇਸਨੂੰ ਵੇਚਕੇ, 80 ਹਜਾਰ ਰੁਪਏ ਦੀ ਲਾਗਤ ਰਾਸ਼ੀ ਕੱਟ ਕੇ ਅੱਧੇ ਏਕੜ ਵਿਚੋਂ ਪੌਣੇ ਤਿੰਨ ਲੱਖ ਰੁਪਏ ਦੀ ਬਚਤ ਹਾਸਲ ਕੀਤੀ।

ਡਾ. ਸਦਾਸ਼ਿਵ ਦੇ ਮੁਤਾਬਕ ਇਹ ਸਿਰਫ਼ ਉੱਚ ਉਪਜ ਦੇਣ ਵਾਲੀ ਪ੍ਰਜਾਤੀ ਹੀ ਨਹੀਂ ਹੈ ਸਗੋਂ ਟਮਾਟਰ ਦੇ ਬੂਟਿਆਂ ‘ਚ ਲੱਗਣ ਵਾਲੇ ਤਿੰਨ ਪ੍ਰਕਾਰ ਦੇ ਰੋਗ ਤੋਂ ਸਫਲਤਪੂਰਵਕ ਲੜਨ ਦੀ ਵੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੇ ਮੰਨਣਾ ਹੈ ਕਿ ਇਸ ਤੋਂ ਕੀਟਨਾਸ਼ਕਾਂ ਉੱਤੇ ਹੋਣ ਵਾਲੇ ਖਰਚ ਦੀ ਬਚਤ ਹੁੰਦੀ ਹੈ ਜਿਸ ਨਾਲ ਟਮਾਟਰ ਦੀ ਖੇਤੀ ਦੀ ਲਾਗਤ ਵਿੱਚ ਦਸ ਫੀਸਦੀ ਤੱਕ ਦੀ ਕਮੀ ਆਉਂਦੀ ਹੈ। ਇਸਦੇ ਨਾਲ ਹੀ ਗੂੜੇ ਲਾਲ ਰੰਗ ਦੇ ਇਸ ਟਮਾਟਰ ਦੀ ਖੇਤੀ ਦੇ ਕੁਝ ਹੋਰ ਫਾਇਦੇ ਵੀ ਹਨ। ਆਮ ਤੋਰ ਤੇ ਦੇ ਟਮਾਟਰਾਂ ਦੀ ਉਪਜ ਤੋਂ ਬਾਅਦ ਸਿਰਫ਼ 6 ਦਿਨਾਂ ਤੱਕ ਰੱਖਿਆ ਜਾ ਸਕਦਾ ਹੈ,

ਜਦੋਂ ਕਿ ਅਰਕ ਕਿਸਮ ਦੇ ਟਮਾਟਰ 15 ਦਿਨਾਂ ਤੱਕ ਸੌਖ ਨਾਲ ਕਿਸੇ ਹੋਰ ਕੋਸ਼ਿਸ਼ ਦੇ ਰੱਖੇ ਜਾ ਸੱਕਦੇ ਹਨ। ਹੁਣ ਬਹੁਤ ਸਾਰੇ ਕਿਸਾਨ ਇਸਦੇ ਬੀਜ ਬਾਰੇ ਪੁੱਛਣਗੇ ਤੁਸੀਂ ਇਸਦਾ ਬੀਜ ਔਨਲਾਈਨ ਖਰੀਦ ਸਕਦੇ ਹੋਂ ।ਇਸਦਾ ਬੀਜ ਖਰੀਦਣ ਲਈ ਗੂਗਲ ਉਪਰ “Arka Rakshak Tomoto Seeds” ਲਿੱਖ ਕੇ ਸਰਚ ਕਰੋ। ਬਹੁਤ ਸਾਰੀਆਂ ਕੰਪਨੀਆਂ ਇਸਦਾ ਬੀਜ ਵੇਚਦੀਆਂ ਹਨ ਜਿਸ ਵਿਚੋਂ ਤੁਸੀਂ ਆਪਣੇ ਹਿਸਾਬ ਨਾਲ ਮੰਗਵਾ ਸਕਦੇ ਹੋ। ਜੇਕਰ ਤੁਸੀਂ ਇਸਦਾ ਤਜ਼ੁਰਬਾ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਥੋੜੀ ਮਾਤਰਾ ਵਿਚ ਲਗਾ ਕੇ ਦੇਖੋ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement