ਅੱਧੀ ਕੀਮਤ 'ਚ ਟਰੈਕਟਰ ਖਰੀਦ ਸਕਣਗੇ ਕਿਸਾਨ, ਪੜ੍ਹੋ ਪੀਐੱਮ ਮੋਦੀ ਇਹ ਸਕੀਮ 
Published : May 15, 2020, 4:56 pm IST
Updated : May 15, 2020, 4:56 pm IST
SHARE ARTICLE
File Photo
File Photo

ਇਸ ਸਕੀਮ ਤਹਿਤ ਆਨਲਾਈਨ ਅਰਜ਼ੀ ਦੇਣੀ ਪਵੇਗੀ। ਇਸ ਲਈ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਨਲਾਈਨ ਪੋਰਟਲ ਬਣਾਏ ਗਏ ਹਨ

ਚੰਡੀਗੜ੍ਹ: ਜੇ ਤੁਸੀਂ ਟਰੈਕਟਰ (Tractor ) ਖਰੀਦਣਾਂ ਚਾਹੁੰਦੇ ਹੋ ਜਾਂ ਤੁਸੀਂ ਟਰੈਕਟਰ ਖਰੀਦਣ ਜਾ ਰਹੇ ਹੋ, ਤਾਂ ਤੁਹਾਡੇ ਲਈ ਇਕ ਸਕੀਮ ਹੈ ਇਸ ਨਵੀਂ ਸਰਕਾਰੀ ਸਕੀਮ ਤਹਿਤ ਤੁਸੀਂ ਅੱਧੇ ਮੁੱਲ ‘ਚ ਟਰੈਕਟਰ ਖਰੀਦ ਸਕਦੇ ਹੋ। ਕੇਂਦਰ ਸਰਕਾਰ ਨੇ ਕਿਸਾਨਾਂ ਲਈ ‘ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ’ (PM Kisan Tractor Yojana) ਸ਼ੁਰੂ ਕੀਤੀ ਹੈ। ਇਸ ਤਹਿਤ 50 ਫੀਸਦੀ ਤੱਕ ਸਬਸਿਡੀ (Subsidy) ਮਿਲੇਗੀ।

File photoFile photo

‘ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ’ (PM Kisan Tractor Yojana) ਹਰੇਕ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੱਖ-ਵੱਖ ਨਾਂ ਨਾਲ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਕਿਸਾਨ ਨੂੰ ਨਵੇਂ ਟਰੈਕਟਰ ਖਰੀਦਣ ਲਈ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਟਰੈਕਟਰ ਸਬਸਿਡੀ ਵੀ ਦਿੱਤੀ ਜਾਵੇਗੀ।

File photoFile photo

ਦੱਸ ਦਈਏ ਕਿ ਇਸ ਸਕੀਮ ਤਹਿਤ ਆਨਲਾਈਨ ਅਰਜ਼ੀ ਦੇਣੀ ਪਵੇਗੀ। ਇਸ ਲਈ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਨਲਾਈਨ ਪੋਰਟਲ ਬਣਾਏ ਗਏ ਹਨ ਜਿਸ ਤਹਿਤ ਤੁਸੀਂ CSC Center ‘ਤੇ ਜਾ ਕੇ ਅਪਲਾਈ ਵੀ ਕਰ ਸਕਦੇ ਹੋ। ਯੋਜਨਾ ਤਹਿਤ ਮਿਲ ਰਹੇ ਲਾਭ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਆਪਣੇ ਬੈਂਕ ਖਾਤੇ ‘ਚ ਮਿਲਣਗੇ।

File photoFile photo

ਇਸ ਦੇ ਨਾਲ ਹੀ, ਬਿਨੈ ਪੱਤਰ ਪ੍ਰਵਾਨ ਹੋਣ ਤੋਂ ਬਾਅਦ ਹੀ ਕਿਸਾਨ ਨਵਾਂ ਟਰੈਕਟਰ ਖਰੀਦ ਸਕਦਾ ਹੈ। ਇਸ ਤਹਿਤ ਬਿਨੈ ਕਰਨ ਦੀ ਮਿਤੀ ਤੋਂ 7 ਸਾਲ ਪਹਿਲਾਂ ਤੱਕ ਕਿਸਾਨ ਕਿਸੇ ਵੀ ਟਰੈਕਟਰ ਖਰੀਦ ਸਕੀਮ ਦਾ ਲਾਭਪਾਤਰੀ ਨਹੀਂ ਹੋਣਾ ਚਾਹੀਦਾ। ਇਸ ਤਹਿਤ ਪਰਿਵਾਰ ਵਿੱਚੋਂ ਸਿਰਫ ਇੱਕ ਹੀ ਕਿਸਾਨ ਅਪਲਾਈ ਕਰ ਸਕਦਾ ਹੈ। ਇਸ ਸਕੀਮ ਤਹਿਤ ਮਹਿਲਾ ਕਿਸਾਨਾਂ ਨੂੰ ਵਧੇਰੇ ਤਰਜੀਹ ਦਿੱਤੇ ਗਏ ਹਨ। ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਕਿਸਾਨ ਕੋਲ ਆਪਣੇ ਨਾਂ ਜ਼ਮੀਨ ਹੋਣੀ ਚਾਹੀਦੀ ਹੈ।

File photoFile photo

ਪ੍ਰਧਾਨ ਮੰਤਰੀ ਯੋਜਨਾ ਨਾਲ ਸਬੰਧਤ ਦਸਤਾਵੇਜ਼ (PM Yojana Related Document),  ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਕੀਮ ਲਈ ਜ਼ਰੂਰੀ ਦਸਤਾਵੇਜ਼ ਦੀ ਲਿਸਟ:
1 - ਆਧਾਰ ਕਾਰਡ
2 - ਬੈਂਕ ਪਾਸਬੁੱਕ
3 - ਪਛਾਣ ਪ੍ਰਮਾਣ- ਵੋਟਰ ਆਈਡੀ ਕਾਰਡ/ਪੈਨ ਕਾਰਡ/ਪਾਸਪੋਰਟ/ਆਧਾਰ ਕਾਰਡ/ਡ੍ਰਾਇਵਿੰਗ ਲਾਇਸੈਂਸ ਆਦਿ।
4 - ਪਤੇ ਦਾ ਸਬੂਤ: ਵੋਟਰ ਆਈਡੀ ਕਾਰਡ/ਪਾਸਪੋਰਟ/ਆਧਾਰ ਕਾਰਡ/ਡ੍ਰਾਇਵਿੰਗ ਲਾਇਸੈਂਸ ਆਦਿ।
5 - ਜ਼ਮੀਨ ਦਾ ਦਸਤਾਵੇਜ਼ੀ ਸਬੂਤ
6- ਤਿੰਨ ਪਾਸਪੋਰਟ ਸਾਈਜ਼ ਫੋਟੋ।

File photoFile photo

ਇਸ ਯੋਜਨਾ ਤਹਿਤ ਜਿਹੜੇ ਕਿਸਾਨ ਕੋਲ ਨਵੇਂ ਟਰੈਕਟਰ ਤੇ ਇਸ ਨਾਲ ਜੁੜੇ ਸਾਮਾਨ ਖਰੀਦਣ ਲਈ ਪੈਸੇ ਨਹੀਂ ਹਨ, ਉਨ੍ਹਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਇਸ ਯੋਜਨਾ ਤਹਿਤ ਸਰਕਾਰ ਖੇਤੀ ਨਾਲ ਜੁੜੇ ਉਪਕਰਣਾਂ ਦੀ ਖਰੀਦ ‘ਤੇ 20 ਤੋਂ 50% ਦੀ ਸਬਸਿਡੀ ਦਿੰਦੀ ਹੈ। ਇਸ ਦੇ ਨਾਲ ਹੀ ਯੋਜਨਾ ਤਹਿਤ ਤੁਹਾਡੀ ਅਰਜ਼ੀ ਦੀ ਮਨਜ਼ੂਰੀ ਦੇ ਤੁਰੰਤ ਬਾਅਦ ਤੁਸੀਂ ਆਪਣੀ ਪਸੰਦ ਦੀ ਕਿਸੇ ਵੀ ਕੰਪਨੀ ਦਾ ਟਰੈਕਟਰ ਖਰੀਦ ਸਕਦੇ ਹੋ। ਜੇ ਤੁਸੀਂ ਇੱਕ ਔਰਤ ਕਿਸਾਨ ਹੋ, ਤਾਂ ਤੁਹਾਨੂੰ ਵਧੇਰੇ ਲਾਭ ਦਿੱਤੇ ਜਾਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement