ਖੇਤ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਟਰੈਕਟਰ ਤੇ ਡਿੱਗੀ ਬਿਜਲੀ ਦੀ ਤਾਰ, ਨੌਂ ਜਾਣਿਆ ਨੇ ਤੋੜਿਆ ਦਮ
Published : May 15, 2020, 12:16 pm IST
Updated : May 15, 2020, 3:10 pm IST
SHARE ARTICLE
file photo
file photo

ਪਿੰਡ ਰੱਪੜਲਾ ਵਿੱਚ 14 ਮਈ ਦੀ ਸ਼ਾਮ ਨੂੰ ਇੱਕ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ।

ਆਂਧਰਾ ਪ੍ਰਦੇਸ਼: ਪਿੰਡ ਰੱਪੜਲਾ ਵਿੱਚ 14 ਮਈ ਦੀ ਸ਼ਾਮ ਨੂੰ ਇੱਕ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ।ਟਰੈਕਟਰ  ਵਿਚ 30 ਮਜ਼ਦੂਰ ਸਵਾਰ ਸਨ, ਜਿਨ੍ਹਾਂ ਵਿਚੋਂ ਨੌਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਸੱਤ ਔਰਤਾਂ ਵੀ ਸ਼ਾਮਲ ਸਨ। ਉਸੇ ਸਮੇਂ 5 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਿਪੋਰਟ ਅਨੁਸਾਰ ਮਜ਼ਦੂਰਾਂ ਦੀ ਮੌਤ ਬਿਜਲੀ ਦੇ ਕਰੰਟ ਕਾਰਨ ਹੋਈ ਸੀ।

Workers in fieldphoto

 ਕੀ ਹੈ ਮਾਮਾਲਾ? ਰਿਪੋਰਟ ਦੇ ਅਨੁਸਾਰ, ਸਾਰੇ 30 ਮਜ਼ਦੂਰ ਇੱਕ ਨੇੜਲੇ ਪਿੰਡ ਦੇ ਵਸਨੀਕ ਸਨ। ਘਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਉਹ ਮਿਰਚਾਂ ਦੇ ਖੇਤਾਂ' ਚ ਕੰਮ 'ਤੇ ਗਏ ਸੀ। ਉਥੋਂ ਵਾਪਸ ਪਰਤਦਿਆਂ ਸ਼ਾਮ ਕਰੀਬ ਸਾਢੇ  6 ਵਜੇ ਉਹਨਾਂ ਦਾ ਟਰੈਕਟਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ।

green chillyphoto

ਜਿਸ ਕਾਰਨ ਬਿਜਲੀ ਦੀ ਤਾਰ ਟਰੈਕਟਰ ‘ਤੇ ਡਿੱਗ ਗਈ ਅਤੇ ਸਾਰੇ ਲੋਕ ਕਰੰਟ ਦੀ ਚਪੇਟ ਵਿੱਚ  ਆ ਗਏ। ਨੌਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਲੋਕ ਹਰ ਰੋਜ਼ ਕੰਮ ਤੇ ਜਾਂਦੇ ਸਨ। ਇਕ ਟਰੈਕਟਰ ਉਨ੍ਹਾਂ ਨੂੰ ਲੈ ਜਾਂਦਾ ਸੀ।

Tractorphoto

 ਉਹੀ ਟਰੈਕਟਰ ਸ਼ਾਮ ਨੂੰ ਘਰ ਛੱਢਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਟਰੈਕਟਰ ਵਿਚ ਇਕ ਮਕੈਨੀਕਲ ਖਰਾਬੀ ਸੀ।ਰਿਪੋਰਟ ਦੇ ਅਨੁਸਾਰ, ਮਿਰਚਾਂ ਦੇ ਖੇਤ ਦਾ ਮਾਲਕ ਹੀ ਟਰੈਕਟਰ ਚਲਾ ਰਿਹਾ ਸੀ।

green chillyphoto

ਹਾਦਸੇ ਵਿੱਚ ਉਸਦੀ ਮੌਤ ਹੋਣ ਦੀ ਵੀ ਖਬਰ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕ ਰਿਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਵਾਤਾਵਰਣ ਮੰਤਰੀ ਬੀਸ਼੍ਰੀਨਿਵਾਸ ਰੈਡੀ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈਡੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Andhra Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement