
ਕਿਸਾਨਾਂ ਦੀ ਖੇਤਾਂ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਮਾਤਰਾ ਵਿਚਯ...
ਪਟਿਆਲਾ: ਪਹਿਲਾਂ ਹੀ ਤੰਗੀਆਂ-ਤੁਰੱਸੀਆਂ ਨਾਲ ਜੂਝ ਰਹੇ ਪੰਜਾਬ ਦੇ ਕਿਸਾਨਾਂ ਨੂੰ ਇਕ ਵਾਰ ਫਿਰ ਪਈ ਮੌਸਮ ਦੀ ਮਾਰ ਨੇ ਹਾਲੋ-ਬੇਹਾਲ ਕਰ ਦਿਤਾ ਹੈ। ਮਾਛੀਵਾੜਾ ਦੇ ਮੰਡ ਏਰੀਆਂ ਤੋਂ ਇਲਾਵਾ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਤਕਰੀਬਨ ਅੱਧੀ ਰਾਤ ਨੂੰ ਸ਼ੁਰੂ ਹੋਈ ਗੜ੍ਹੇਮਾਰੀ ਤੋਂ ਬਾਅਦ ਚੱਲੇ ਝੱਖੜ ਨੇ ਗੜ੍ਹਿਆਂ ਨਾਲ ਝੰਬੀ ਪਈ ਕਣਕ, ਸਰੋਂ ਅਤੇ ਬਰਸੀਮ ਵਰਗੀਆਂ ਫ਼ਸਲਾਂ ਨੂੰ ਧਰਤੀ 'ਤੇ ਹੀ ਵਿਛਾ ਕੇ ਰੱਖ ਦਿਤਾ ਹੈ।
Farmer
ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਖੇਤਾਂ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਮਾਤਰਾ ਵਿਚ ਨੁਕਸਾਨ ਪਹੁੰਚਿਆ ਹੈ ਅਤੇ ਬਾਰਿਸ਼ ਤੇ ਤੇਜ਼ ਹਵਾ ਚਲਣ ਨਾਲ ਫ਼ਸਲ ਖੇਤਾਂ ਵਿਚ ਵਿਛ ਗਈ ਹੈ।
Farmer
ਇਸੇ ਤਰ੍ਹਾਂ ਸਤਲੁਜ ਦਰਿਆ ਨੇੜਲੇ ਇਲਾਕਿਆਂ ਮੰਡ ਧੁਲੇਵਾਲ, ਸਿਕੰਦਰਪੁਰ, ਦੁਪਾਣਾ, ਔਲੀਆਪੁਰ, ਖ਼ਾਨਪੁਰ, ਰਾਜੇਵਾਲ ਰਾਜਪੂਤਾਂ, ਕਮਾਲਪੁਰ, ਰੋੜਮਾਜਰੀ ਤੋਂ ਇਲਾਵਾ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡਾਂ ਦੇ ਨਾਲ ਨਾਲ ਬਲਾਚੋਰ ਤੋਂ ਲੈ ਕੇ ਅੱਗੇ ਰੋਪੜ ਤਕ ਦੇ ਇਲਾਕਿਆਂ ਵਿਚ ਵੀ ਗੜ੍ਹੇਮਾਰੀ ਨੇ ਭਾਰੀ ਤਬਾਹੀ ਮਚਾਈ ਹੈ। ਇਨ੍ਹਾਂ ਇਲਾਕਿਆਂ ਵਿਚ ਗੜ੍ਹੇਮਾਰੀ ਕਾਰਨ ਪੱਕਣ 'ਤੇ ਆਈ ਕਣਕ ਦੀਆਂ ਬੱਲੀਆਂ 'ਚੋਂ ਦਾਣੇ ਬਿਖਰ ਕੇ ਬਾਹਰ ਨਿਕਲ ਗਏ ਹਨ।
Wheat
ਇਸੇ ਤਰ੍ਹਾਂ ਹਰਾ ਚਾਰਾ, ਮੱਕੀ ਅਤੇ ਸਰ੍ਹੋਂ ਦੀ ਫ਼ਸਲ ਤੋਂ ਇਲਾਵਾ ਸ਼ਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸ਼ਨੀਵਾਰ ਪੂਰੇ ਦਿਨ ਕਦੇ ਤੇਜ਼ ਅਤੇ ਕਦੇ ਹਲਕੀ ਬਾਰਿਸ਼ ਹੁੰਦੀ ਰਹੀ। ਉੱਥੇ ਹੀ ਬਾਰਿਸ਼ ਦੇ ਚਲਦੇ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਰਾਤ ਤੋਂ ਅਤੇ ਸ਼ਨੀਵਾਰ ਤਕ 15.9 ਐਮਐਮ ਬਾਰਿਸ਼ ਹੋਈ। ਹਾਲਾਂਕਿ ਦੇਰ ਸ਼ਾਮ ਹਲਕੀ ਧੁੱਪ ਨਿਕਲੀ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ।
Photo
ਉੱਥੇ ਹੀ ਸ਼ਨੀਵਾਰ ਸਵੇਰੇ ਗੜੇ ਵੀ ਡਿੱਗੇ ਸਨ। ਮੌਸਮ ਵਿਭਾਗ ਮੁਤਾਬਕ ਜ਼ਿਆਦਾ ਤਾਪਮਾਨ 25.8 ਡਿਗਰੀ ਅਤੇ ਘਟ ਤੋਂ ਘਟ ਤਾਪਮਾਨ 13 ਡਿਗਰੀ ਰਿਹਾ। ਜਦਕਿ ਹਵਾ ਦੀ ਸਪੀਡ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੀ। ਵਿਭਾਗ ਮੁਤਾਬਕ 15 ਮਾਰਚ ਨੂੰ ਮੌਸਮ ਸਾਫ਼ ਰਿਹਾ ਸੀ।
ਇਸ ਵਾਰ ਜ਼ਿਲ੍ਹੇ ਵਿੱਚ 2 ਲੱਖ 35 ਹਜ਼ਾਰ 800 ਹੈਕਟੇਅਰ ਕਣਕ ਦੀ ਬਿਜਾਈ ਹੋਈ ਹੈ, ਜਿਸ ਕਾਰਨ 11 ਅਤੇ 12 ਮਾਰਚ ਨੂੰ ਹੋਈ ਬਾਰਸ਼ ਕਾਰਨ 3570 ਹੈਕਟੇਅਰ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਬਾਰਸ਼ ਕਾਰਨ ਕਣਕ ਦੀ ਵਧੇਰੇ ਫਸਲ ਖਰਾਬ ਹੋਈ ਹੈ। ਇਸ ਦੇ ਨਾਲ ਹੀ ਵਿਭਾਗ ਡਾਟਾ ਤਿਆਰ ਕਰਨ ਵਿਚ ਰੁੱਝਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।