ਐਮ ਏ ਬੀਐਡ ਨੌਜਵਾਨ ਨੇ ਨੌਕਰੀ ਦੀ ਆਸ ਛੱਡ ਅਪਣਾਈ ਖੇਤੀ
Published : Jul 17, 2019, 7:53 pm IST
Updated : Jul 17, 2019, 7:53 pm IST
SHARE ARTICLE
Fazilka youth earning in lakhs from organic dairy and farming
Fazilka youth earning in lakhs from organic dairy and farming

ਜੈਵਿਕ ਖੇਤੀ ਰਾਹੀਂ ਕਮਾ ਰਿਹਾ ਹੈ ਲੱਖਾਂ ਰੁਪਏ

ਫਾਜ਼ਿਲਕਾ: ਅੱਜ ਦੇ ਯੁੱਗ ਵਿਚ ਪੜ੍ਹਾਈ ਜਿੰਨੀ ਜ਼ਿਆਦਾ ਹੋ ਗਈ ਹੈ ਨੌਕਰੀਆਂ ਵਿਚ ਕਮੀ ਆ ਗਈ ਹੈ। ਪੜ੍ਹੇ ਲਿਖੇ ਲੋਕ ਵਿਹਲੇ ਹੀ ਘੁੰਮਦੇ ਫਿਰਦੇ ਹਨ। ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਦੀ ਉਡੀਕ ਨਹੀਂ ਹੈ। ਪਰ ਇਸ ਮਸਲੇ ਦਾ ਹੱਲ ਕਰਨ ਲਈ ਅਬੋਹਰ ਦੇ ਪਿੰਡ ਪੱਟੀ ਸਦੀਕ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਜੈਵਿਕ ਖੇਤੀ ਦੀ ਅਨੋਖੀ ਪਹਿਲ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਜੈਵਿਕ ਕਣਕ, ਜੈਵਿਕ ਕਿੰਨੂ ਦੇ ਬਾਗ਼ ਤੇ ਦੁੱਧ ਦੀ ਸ਼ੁਰੂਆਤ ਕੀਤੀ ਹੈ।

ਇਸ ਖੇਤੀ ਨਾਲ ਉਸ ਨੂੰ ਕਾਫ਼ੀ ਮੁਨਾਫਾ ਹੋ ਰਿਹਾ ਹੈ। ਗੁਰਪ੍ਰੀਤ ਸਿੰਘ ਪਸ਼ੂਆਂ ਦੇ ਮਲ-ਮੂਤਰ ਦੀ ਖਾਧ ਬਣਾ ਕੇ ਜੈਵਿਕ ਫਸਲਾਂ ਲਈ ਇਸਤੇਮਾਲ ਕਰਦਾ ਹੈ। ਗੁਰਪ੍ਰੀਤ ਸਿੰਘ ਨੇ MA, B.Ed ਦੀ ਪੜ੍ਹਾਈ ਕੀਤੀ ਹੋਈ ਹੈ। ਇੰਨਾ ਪੜ੍ਹਨ ਦੇ ਬਾਵਜੂਦ ਨੌਕਰੀ ਨਾ ਮਿਲਣ ਕਰ ਕੇ ਉਸ ਨੇ ਖੇਤੀ ਨੂੰ ਸਹਾਇਕ ਧੰਦਾ ਬਣਾ ਲਿਆ ਹੈ ਤੇ ਲੱਖਾਂ ਰੁਪਏ ਕਮਾ ਰਿਹਾ ਹੈ। ਉਸ ਕੋਲ ਕਰੀਬ 40 ਪਸ਼ੂ ਹਨ ਤੇ ਇਹਨਾਂ ਦੇ ਦੁੱਧ ਨੂੰ ਵੇਚ ਕੇ ਕਿਸਾਨ ਮਹੀਨੇ ਦੇ ਲੱਖਾਂ ਰੁਪਏ ਕਮਾ ਰਿਹਾ ਹੈ।

ਉਸ ਦੇ ਕੋਲ 10 ਏਕੜ ਦਾ ਬਾਗ ਹੈ ਤੇ 20 ਏਕੜ ਕਣਕ ਦੀ ਫਸਲ ਹੈ ਜੋ ਪੂਰੀ ਦੀ ਪੂਰੀ ਜੈਵਿਕ ਹੈ। ਉਸ ਨੇ ਜੈਵਿਕ ਤੇ ਆਮ ਦੁੱਧ ਬਾਰੇ ਦੱਸਿਆ ਕਿ ਆਮ ਦੁੱਧ ਦੀ ਕੀਮਤ 28 ਤੋਂ 30 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਪਰ ਜੈਵਿਕ ਦੁੱਧ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ। ਇਸੇ ਤਰ੍ਹਾਂ ਕਣਕ ਦੀ ਗੱਲ ਕਰੀਏ ਤਾਂ ਜੈਵਿਕ ਕਣਕ ਕਰੀਬ 2800 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਵਿਕਦੀ ਹੈ ਪਰ ਆਮ ਕਣਕ ਦਾ ਰੇਟ ਕਰੀਬ 1700 ਤੋਂ 1800 ਰੁਪਏ ਹੈ।

ਦੂਜੇ ਪਾਸੇ ਗੁਰਪ੍ਰੀਤ ਸਿੰਘ ਨੇ ਸਰਕਾਰ ਪ੍ਰਤੀ ਨਿਰਾਸ਼ਾ ਵਿਖਾਈ। ਕਿਸਾਨ ਦਾ ਕਹਿਣਾ ਹੈ ਕਿ ਉਹ 4 ਸਾਲਾਂ ਤੋਂ ਜੈਵਿਕ ਫਸਲਾਂ ਦਾ ਕੰਮ ਕਰ ਰਿਹਾ ਹੈ। ਜੈਵਿਕ ਕਿੰਨੂ ਦਾ ਰੇਟ ਵੀ ਆਮ ਕਿੰਨੂ  ਦੇ ਰੇਟ ਬਰਾਬਰ ਮਿਲ ਰਿਹਾ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੈਵਿਕ ਕਿੰਨੂ ਦੇ ਬਾਗ ਦਾ ਵੱਖਰਾ ਮੰਡੀਕਰਨ ਹੋਣਾ ਚਾਹੀਦਾ ਹੈ ਤਾਂ ਜੋ ਫਸਲ ਦਾ ਪੂਰਾ ਰੇਟ ਮਿਲ ਸਕੇ।

Location: India, Punjab, Abohar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement