
ਸਰਤਾਜ ਝੋਟੇ ਤੋਂ ਬਾਅਦ ਮਸ਼ਹੂਰ ਹੋਇਆ ਮੋਦੀ ਝੋਟਾ
ਫਾਜ਼ਿਲਕਾ: ਤੁਸੀਂ ਵੱਡੇ-ਵੱਡੇ ਸਿਆਸਤਦਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਤਾਂ ਸੋਸ਼ਲ ਮੀਡੀਆ ‘ਤੇ ਚਰਚਿਤ ਹੁੰਦੇ ਹੋਏ ਦੇਖਿਆ ਹੋਵੇਗਾ। ਜੇਕਰ ਕੋਈ ਕਹੇ ਕਿ ਇਕ ਝੋਟੇ ਦੇ 5 ਲੱਖ ਫੈਨਜ਼ ਹਨ ਤਾਂ ਸ਼ਾਇਦ ਇਹ ਗੱਲ ਕਿਸੇ ਨੂੰ ਹਜ਼ਮ ਨਾ ਹੋਵੇਗੀ, ਪਰ ਇਹ ਬਿਲਕੁਸ ਸੱਚ ਹੈ। ਮੋਦੀ ਨਾਂਅ ਦਾ ਇਹ ਝੋਟਾ ਇਹਨੀਂ ਦਿਨੀਂ ਖ਼ਾਸ ਚਰਚਾ ਵਿਚ ਹੈ।
Photo
ਦਰਅਸਲ ਡੇਅਰੀ ਫਾਰਮ ਐਸੋਸੀਏਸ਼ਨ ਵੱਲੋਂ ਕੁਰੂਕਸ਼ੇਤਰ ਦੇ ਥੀਮ ਪਾਰਕ ਵਿਚ ਪਸ਼ੂ ਮੇਲੇ ਦੀ ਸ਼ੁਰੂਆਤ ਕੀਤੀ ਗਈ, ਇਸ ਵਿਚ ਪੰਜਾਬ ਦੇ ਫਾਜ਼ਿਲਕਾ ਤੋਂ ਮੋਦੀ ਨਾਂਅ ਦਾ ਝੋਟਾ ਲਿਆਂਦਾ ਗਿਆ ਹੈ। ਇਹ ਝੋਟਾ ਇੱਥੇ ਖਿੱਚ ਦਾ ਕੇਂਦਰ ਬਣਿਆ ਹੈ। ਬੀਤੇ ਸਾਲ ਇਹ ਝੋਟਾ ਦੇਸ਼ ਭਰ ਵਿਚ ਚੈਂਪੀਅਨ ਰਿਹਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੈਰੋਕੀ ਦੇ ਕਿਸਾਨ ਸ਼ੇਰਬਾਜ਼ ਸਿੰਘ ਕੋਲ 22 ਮੱਝਾਂ ਹਨ ਅਤੇ 28 ਝੋਟੇ ਹਨ, ਜਿਨ੍ਹਾਂ ਵਿਚੋਂ ਮੋਦੀ ਨਾਂਅ ਦਾ ਝੋਟਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ।
Photo
ਇਸ ਦੀ ਮਾਂ ਦਾ ਨਾਮ ਲਕਸ਼ਮੀ ਹੈ, ਜਿਸ ਦੇ ਨਾਂਅ ‘ਤੇ ਸ਼ੇਰਬਾਜ਼ ਲਕਸ਼ਮੀ ਡੇਅਰੀ ਫਾਰਮਿੰਗ ਦੇ ਨਾਂਅ ਨਾਲ ਪਸ਼ੂ ਪਾਲਣ ਅਤੇ ਨਸਲ ਸੁਧਾਰ ਦੇ ਖੇਤਰ ਵਿਚ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਦਾ ਨਾਂਅ ਦੁਨੀਆ ਵਿਚ ਮਸ਼ਹੂਰ ਹੈ ਇਸ ਲਈ ਉਹਨਾਂ ਨੇ ਝੋਟੇ ਮਸ਼ਹੂਰ ਕਰਨ ਲਈ ਉਸ ਦਾ ਨਾਂਅ ਮੋਦੀ ਰੱਖਿਆ ਗਿਆ ਹੈ।
Photo
ਦਸੰਬਰ 2019 ਵਿਚ ਮੋਦੀ ਨੇ ਲੁਧਿਆਣਾ ਦੇ ਜਗਰਾਓ ਵਿਚ ਅਯੋਜਿਤ ਆਲ ਇੰਡੀਆ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਮੋਦੀ ਝੋਟੇ ਦਾ ਕੱਦ 5 ਫੁੱਟ 8 ਇੰਚ, ਰੰਗ ਕਾਲਾ ਤੇ ਵਜ਼ਨ 15 ਕੁਇੰਟਲ ਹੈ। ਮੋਦੀ ਦੀ ਖੁਰਾਕ ਵੀ ਬਹੁਤ ਚੰਗੀ ਹੈ। ਰੋਜ਼ ਚਾਰ ਕਿਲੋਮੀਟਰ ਦੀ ਸੈਰ ਕਰਦਾ ਹੈ। ਇਸ ਠਾਠ-ਬਾਠ 'ਤੇ ਹਰ ਮਹੀਨੇ ਕਾਫ਼ੀ ਖਰਚ ਆਉਂਦਾ ਹੈ।
Photo
ਇਸ ਦੀ ਸਾਲ ਦੀ ਕਮਾਈ ਕਮਾਈ ਵੀ ਚੰਗੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਜਾਨਵਰ ਹੋ ਕੇ ਵੀ ਮੋਦੀ ਦੀ ਇਨਸਾਨਾਂ ਤੋਂ ਵੱਧ ਕਦਰ ਹੈ। ਮੁਰਾਹ ਨਸਲ ਦਾ ਇਹ ਝੋਟਾ ਸ਼ੇਰਬਾਜ਼ ਸਿੰਘ ਲਈ ਕਰਮਾਂ ਵਾਲਾ ਹੈ ਇਸੇ ਲਈ ਚੰਗੀ ਕੀਮਤ ਲੱਗਣ ਤੋਂ ਬਾਅਦ ਵੀ ਉਹ ਮੋਦੀ ਦਾ ਸੰਗਲ ਕਿਸੇ ਹੋਰ ਹੱਥ ਫੜਾਉਣ ਨੂੰ ਤਿਆਰ ਨਹੀਂ। ਮੋਦੀ ਦੇ ਨਾਂਅ ਇੰਨੇ ਰਿਕਾਰਡ ਹਨ ਜਿੰਨੀ ਉਸ ਦੀ ਉਮਰ ਨਹੀਂ।