
ਕਣਕ ਦਾ ਰਸ ਇਕ ਸ਼ਕਤੀਸ਼ਾਲੀ ਟਾਨਿਕ ਹੈ। ਕਣਕ ਦੀਆਂ ਪੱਤੀਆਂ ਦਾ ਰਸ ਸਾਧਰਣ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।
ਕਣਕ ਦਾ ਰਸ ਇਕ ਸ਼ਕਤੀਸ਼ਾਲੀ ਟਾਨਿਕ ਹੈ। ਕਣਕ ਦੀਆਂ ਪੱਤੀਆਂ ਦਾ ਰਸ ਸਾਧਰਣ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।
Wheat juice
ਉਗਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਸ ਨੂੰ ਉਗਾਉਣ ਲਈ ਉਪਜਾਊ ਮਿੱਟੀ ਚਾਹੀਦੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀਆਂ ਕੋਈ ਰਸਾਇਣਕ ਦਵਾਈਆਂ ਨਾ ਵਰਤੀਆਂ ਹੋਣ। ਦੋ ਹਿੱਸੇ ਮਿੱਟੀ ਅਤੇ ਇਕ ਹਿੱਸਾ ਗੋਬਰ ਦੀ ਖਾਦ ਨੂੰ ਮਿਲਾ ਕੇ ਜੈਵਿਕ ਖਾਦ ਤਿਆਰ ਕੀਤੀ ਜਾਵੇ। ਮਿੱਟੀ ਨੂੰ ਦਬਣਾ ਨਹੀਂ ਬਲਕਿ ਪੋਲਾ-ਪੋਲਾ ਰਖਣਾ ਹੈ। 100 ਗ੍ਰਾਮ ਕਣਕ ਦੇ ਬੀਜ ਲੈ ਕੇ ਉਨ੍ਹਾਂ ਨੂੰ ਛੇ ਤੋਂ ਅੱਠ ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖੋ।
Wheat juice
ਇਸ ਤੋਂ ਜ਼ਿਆਦਾ ਦੇਰ ਤਕ ਰਹਿਣ ਤੇ ਇਸ ਵਿਚਲੇ ਜੈਵਿਕ ਤੱਤ ਖ਼ਤਮ ਹੋ ਜਾਂਦੇ ਹਨ। ਫਿਰ ਸੂਤੀ ਜਾਂ ਖੱਦਰ ਦੇ ਕਪੜੇ ਵਿਚ ਪੰਦਰਾਂ ਸੋਲਾਂ ਘੰਟੇ ਲਈ ਬੰਨ੍ਹੋ। ਉਸ ਤੋਂ ਬਾਅਦ ਕਣਕ ਦੇ ਦਾਣਿਆਂ ਨੂੰ ਗਮਲਿਆਂ ਵਿਚ ਇਸ ਤਰ੍ਹਾਂ ਵਿਛਾਉਣਾ ਹੈ ਕਿ ਦਾਣੇ ਦੇ ਉਪਰ ਦਾਣੇ ਨਾ ਚੜ੍ਹਨ। ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢੱਕ ਦਿਉ।
Wheat juice
ਉਸ ਉਪਰ ਸੂਤੀ ਕਪੜਾ ਗਿੱਲਾ ਕਰ ਕੇ ਵਿਛਾ ਦਿਤਾ ਜਾਵੇ ਅਤੇ ਪਾਣੀ ਦੇ ਛਿੱਟੇ ਦਿਨ ਵਿਚ ਦੋ ਤਿੰਨ ਵਾਰ ਦਿਤੇ ਜਾਣ ਅਤੇ ਗਮਲਿਆਂ ਨੂੰ ਠੰਢੀ ਥਾਂ ਤੇ ਰਖਿਆ ਜਾਵੇ ਜਿੱਥੇ ਤਾਪਮਾਨ 30 ਡਿਗਰੀ ਤੋਂ ਵੱਧ ਨਾ ਹੋਵੇ। ਸੂਰਜ ਦੀ ਸਿੱਧੀ ਰੌਸ਼ਨੀ ਤੋਂ ਇਸ ਨੂੰ ਬਚਾ ਕੇ ਰਖਿਆ ਜਾਵੇ। ਲਗਭਗ 36 ਘੰਟੇ ਬਾਅਦ ਕਪੜਾ ਹਟਾ ਦੇਣਾ ਹੈ ਅਤੇ ਮਿੱਟੀ ਵਿਚੋਂ ਸਿਰੇ ਨਿਕਲੇ ਦਿਸਣਗੇ। ਰੋਜ਼ਾਨਾ ਇਕ ਗਮਲੇ ਵਿਚ ਕਣਕ ਬੀਜ ਕੇ ਸਤਵੇਂ ਦਿਨ ਤਕ ਕਣਕ ਦੀਆਂ ਪੱਤੀਆਂ ਹੋ ਜਾਂਦੀਆਂ ਹਨ।
Wheat juice
ਪ੍ਰਯੋਗ ਦੀ ਵਿਧੀ: ਆਮ ਤੌਰ ਤੇ ਸੱਤ ਦਿਨਾਂ ਵਿਚ 5-6 ਇੰਚ ਕਣਕ ਦੀਆਂ ਪੱਤੀਆਂ ਹੋਣ ਤੇ ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਜਾਵੇ। ਕੂੰਡੇ ਸੋਟੇ ਨਾਲ ਦੋ-ਤਿੰਨ ਵਾਰ ਕੁੱਟ ਕੇ ਇਸ ਦਾ ਰਸ ਕੱਢ ਲਿਆ ਜਾਵੇ। ਕੋਸ਼ਿਸ਼ ਕੀਤੀ ਜਾਵੇ ਕਿ ਰਸ ਦਾ ਸੇਵਨ ਸਵੇਰੇ ਖ਼ਾਲੀ ਪੇਟ ਕੀਤਾ ਜਾਵੇ ਜਾਂ ਰਸ ਪੀਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਕੁੱਝ ਨਾ ਖਾਧਾ ਜਾਵੇ। ਜਿੰਨਾ ਜਲਦੀ ਹੋ ਸਕੇ ਰਸ ਦਾ ਸੇਵਨ ਕਰ ਲਿਆ ਜਾਵੇ ਕਿਉਂਕਿ ਰਸ ਵਿਚਲੇ ਪੌਸ਼ਟਿਕ ਤੱਤ 3 ਘੰਟਿਆਂ ਦੇ ਅੰਦਰ-ਅੰਦਰ ਖ਼ਤਮ ਹੋ ਜਾਂਦੇ ਹਨ। ਕਣਕ ਦੇ ਰਸ ਵਿਚ ਨਮਕ, ਨਿੰਬੂ, ਚੀਨੀ ਆਦਿ ਨਾ ਮਿਲਾਇਆ ਜਾਵੇ ।
ਰਸ ਵਿਚਲੇ ਐਂਟੀ ਆਕਸਾਈਡ ਸਰੀਰ ਵਿਚਲੀਆਂ ਅਸ਼ੁੱਧੀਆਂ ਅਤੇ ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ। ਇਸ ਵਿਚਲਾ ਕਲੋਰੋਫ਼ਿਲ ਸਰੀਰ ਵਿਚ ਆਕਸੀਜਨ ਦੇ ਪ੍ਰਵਾਹ ਨੂੰ ਠੀਕ ਰਖਦਾ ਹੈ, ਜਿਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਇਹ ਪੇਟ ਦੀਆਂ ਬਿਮਾਰੀਆਂ ਜਾਂ ਅੰਤੜੀਆਂ ਦੇ ਫੋੜਿਆਂ ਵਿਚ ਵੀ ਕਾਫ਼ੀ ਉਪਯੋਗੀ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਵਜ਼ਨ ਘੱਟ ਕਰਨ ਅਤੇ ਉੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਉਪਯੋਗੀ ਹੈ।
ਇਸ ਵਿਚਲੇ ਫ਼ਾਈਬਰ ਨਾਲ ਦਸਤ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕਣਕ ਦਾ ਰਸ ਕੋਲਨ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰ ਕੇ ਕੈਂਸਰ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਕੀਮੋਥਰੈਪੀ ਨਾਲ ਪੈਣ ਵਾਲੇ ਬੁਰੇ ਅਸਰਾਂ ਨੂੰ ਦੂਰ ਕਰਨ ਲਈ ਵੀ ਉੱਤਮ ਮੰਨਿਆ ਜਾਂਦਾ ਹੈ। ਕਣਕ ਦਾ ਰਸ ਮੋਟਾਪਾ, ਜੋੜਾਂ ਦੇ ਦਰਦ, ਦਿਲ ਦੇ ਰੋਗ, ਪਾਇਰੀਆ, ਪੀਲੀਆ, ਦਮਾ ਵਿਟਾਮਿਨ ਏ-ਬੀ ਦੀ ਕਮੀ, ਲਿਵਰ, ਗੈਸ, ਜੋੜਾਂ 'ਚ ਸੋਜ, ਖ਼ੂਨ ਅਤੇ ਸੈੱਲ ਵਧਾਉਣ ਵਿਚ ਸਹਾਇਕ, ਅੱਖਾਂ ਦੀ ਕਮਜ਼ੋਰੀ, ਵਾਲਾਂ ਦੀਆਂ ਸਮੱਸਿਆਵਾਂ, ਪਾਚਨ ਕਿਰਿਆ, ਚਮੜੀ ਰੋਗਾਂ, ਗੁਪਤ ਰੋਗਾਂ ਆਦਿ ਵਿਚ ਵੀ ਬਹੁਤ ਅਸਰਕਾਰ ਹੈ।
-ਰਾਜੀਵ ਵਿਦਰੋਹੀ