ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਕਣਕ ਘਪਲੇਬਾਜ਼ੀ ਦੇ ਦੋਸ਼ ‘ਚ ਇੰਸਪੈਕਟਰ ਮੁਅੱਤਲ
Published : Jul 18, 2019, 7:18 pm IST
Updated : Jul 18, 2019, 7:18 pm IST
SHARE ARTICLE
Suspended
Suspended

ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੰਡੀ ਜਾਣ...

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੰਡੀ ਜਾਣ ਵਾਲੀ ਕਣਕ ਵਿਚ ਘਪਲਾ ਕਰਨ ਦੇ ਦੋਸ਼ ਵਿਚ ਇੰਸਪੈਕਟਰ ਨੂੰ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਆਪਣੇ ਹੀ ਵਿਭਾਗ ਦੇ ਇੰਸਪੈਕਟਰ ਸੁਮਿਤ ਕੁਮਾਰ ਦੇ ਵਿਰੁੱਧ ਕਣਕ ਘੱਟ ਭੇਜਣ ਤੇ ਪਾਣੀ ਪਾ ਕੇ ਭੇਜਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਦੌਰਾਨ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਉਕਤ ਇੰਸਪੈਕਟਰ ਸੁਮਿਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।

ਸੁਮਿਤ ਵਿਰੁੱਧ ਪਹਿਲਾਂ ਵੀ ਕਈ ਸ਼ਿਕਾਇਤਾਂ ਚੱਲ ਰਹੀਆਂ ਸਨ ਅਤੇ ਦੋ ਵਾਰ ਮੁਅੱਤਰ ਹੋਣ ਦੇ ਨਾਲ-ਨਾਲ ਇਸ ‘ਤੇ ਦੋਸ਼ ਸਨ ਕਿ ਜਿੰਨਾਂ ਗੁਦਾਮਾਂ ਦਾ ਹੁਣ ਇਸ ਨੂੰ ਇੰਚਾਰਜ਼ ਲਗਾਇਆ ਸੀ। ਉਨ੍ਹਾਂ ਗੁਦਾਮਾਂ ਦਾ ਇਹ ਪਹਿਲਾ ਇੰਚਾਰਜ਼ ਸੀ ਅਤੇ ਇਸ ਦੇ ਸਟਾਕ ਦੀ ਜਾਂਚ ਪੜਤਾਲ ਕਰਨ ‘ਤੇ 1700 ਤੋਂ ਜ਼ਿਆਦਾ ਕਣਕ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ ਸਨ ਪਰ ਉਸ ਦੇ ਬਾਵਜੂਦ ਇਸ ਨੂੰ ਉਨ੍ਹਾਂ ਗੁਦਾਮਾਂ ਦਾ ਇੰਚਾਰਜ਼ ਲਗਾਇਆ ਗਿਆ ਸੀ।

ਗਰੀਬ ਲੋਕਾਂ ਨੂੰ ਦੋ ਰੁਪਏ ਵੰਡਣ ਦੇ ਲਈ ਗੁਰਦਾਸਪੁਰ ਵਿਚ ਪਨਗ੍ਰੇਨ ਦੇ ਗੁਦਾਮਾਂ ਤੋਂ ਵੱਖ-ਵੱਖ ਸਰਕਲ ਵਿਚ ਕਣਕ ਭੇਜੀ ਜਾਂਦੀ ਸੀ ਪਰ ਇਹ ਕਣਕ ਨਿਰਧਾਰਿਤ ਤੇ ਨਾਲ ਨੱਥੀ ਪੱਤਰ ਵਿਚ ਕਣਕ ਦੇ ਵਜਨ ਤੋਂ ਘੱਟ ਅਤੇ ਪਾਣੀ ਨਾਲ ਭੀਜੀ ਹੋਣ ਦੇ ਕਾਰਨ ਸੰਬੰਧਿਤ ਕਰਕਲ ਦੇ ਇੰਸਪੈਕਟਰ ਇਹ ਕਣਕ ਲੈਣ ਨੂੰ ਤਿਆਰ ਨਹੀਂ ਸੀ।

ਪਨਗ੍ਰੇਨ ਇੰਸਪੈਕਟਰ ਸੁਮਿਤ ਕੁਮਾਰ ਵੱਲੋਂ ਕੀਤੀ ਜਾ ਰਹੀ ਘਪਲੇਬਾਜੀ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ। ਇਨ੍ਹਾਂ ਇੰਸਪੈਕਟਰਾਂ ਨੇ ਇਸ ਘਪਲੇ ਦੀ ਜਾਣਕਾਰੀ ਡਾਇਰੈਕਟਰ ਖੁਰਾਕ ਤੇ ਸਪਲਾਈ ਵਿਭਾਗ ਨੂੰ ਦਿੱਤੀ ਸੀ। ਇਸ ਸੰਬੰਧੀ ਜਾਂਚ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਉਕਤ ਇੰਸਪੈਕਟਰ ਸੁਮਾਤ ਕੁਮਾਰ ਨੂੰ ਡਾਇਰੈਕਟਰ ਨੇ ਮੁਅੱਤਲ ਕਰ ਦਿੱਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement