ਕਿਸਾਨ ਦੀ ਦੇਸੀ ਤਕਨੀਕ ਅੱਗੇ ਝੁਕੇ ਖੇਤੀ ਵਿਗਿਆਨੀ, ਖੜ੍ਹੇ ਝੋਨੇ 'ਚ ਸਿੱਟੇ ਨਾਲ ਬੀਜੀ ਕਣਕ
Published : Jun 27, 2019, 4:52 pm IST
Updated : Jun 27, 2019, 4:58 pm IST
SHARE ARTICLE
Agriculture
Agriculture

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ...

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨ ਬਲਦੇਵ ਸਿੰਘ ਪਿੰਡ ਖੋਸਾ ਰਣਧੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਦੇਸੀ ਤਕਨੀਕ ਨਾਲ ਸਹੀ ਸੇਧ ਮਿਲ ਜਾਵੇ ਤਾਂ ਕੋਈ ਵੀ ਇਨਸਾਨ ਬੁਲੰਦੀਆਂ ਨੂੰ ਛੂਹਣ ਦੇ ਸਮਰੱਥ ਬਣ ਜਾਂਦਾ ਹੈ। ਕਿਸਾਨ ਨੇ ਆਪਣੇ ਤੁਜ਼ਰਬੇ ਨਾਲ ਅਜਿਹੀ ਤਕਨੀਕ ਕੱਢੀ ਹੈ ਜਿਸ ਨਾਲ ਬਹੁਤ ਘੱਟ ਖਰਚੇ ਨਾਲ ਕਣਕ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਹ ਵੀ ਸਾਬਤ ਕਰ ਦਿੱਤਾ ਕੇ ਖੇਤੀਬਾੜੀ ਲਈ ਬਹੁਤ ਪੜ੍ਹਾਈ ਲਿਖਾਈ ਨਹੀਂ ਸਗੋਂ ਪ੍ਰੈਕਟੀਕਲ ਤਜੁਰਬੇ ਦੀ ਜਰੂਰਤ ਹੁੰਦੀ ਹੈ।

Wheat and paddy Wheat and paddy

ਕਿਸਾਨ ਬਲਦੇਵ ਸਿੰਘ ਨੇ ਨਵੀ ਤਕਨੀਕ ਅਨੁਸਾਰ ਬਾਸਮਤੀ ਝੋਨੇ ਦੀ ਖੜ੍ਹੀ ਫਸਲ ’ਚ ਅਕਤੂਬਰ ਮਹੀਨੇ ਦੇ ਦੂਜੇ ਪੰਦਰਵਾੜ੍ਹੇ ਦੌਰਾਨ 45 ਕਿਲੋ ਪ੍ਰਤੀ ਏਕੜ ਕਣਕ ਦੇ ਬੀਜ ਦਾ ਛਿੱਟਾ ਦੇ ਕੇ ਪਾਣੀ ਲਗਾ ਦਿੱਤਾ ਸੀ ਅਤੇ ਉਸਤੋਂ ਬਾਅਦ ਜ਼ਮੀਨ ਨੂੰ ਵੱਤਰ ਆਉਣ ’ਤੇ ਆਪਣੀ ਬਾਸਮਤੀ ਦੀ ਫ਼ਸਲ ਦੀ ਕਟਾਈ ਕੰਬਾਈਨ ਨਾਲ ਕੀਤੀ ਲਈ ਸੀ। ਆਮ ਤੋਰ ਤੇ ਕਿਸਾਨ ਝੋਨੇ ਦੀ ਫ਼ਸਲ ਵੱਢਣ ਤੋਂ ਬਾਅਦ ਹੀ ਜਮੀਨ ਵਾਹ ਕੇ ਜਾਂ ਫਿਰ ਜੀਰੋ ਸੀਡ ਡਰਿੱਲ ਨਾਲ ਕਣਕ ਦੀ ਬਿਜਾਈ ਕਰਦੇ ਹਨ। ਕਿਸਾਨ ਨੇ ਪਰਾਲੀ ਨੂੰ ਅੱਗ ਵੀ ਨਹੀਂ ਲਗਾਈ ਇਸ ਤਰਾਂ ਬਹੁਤ ਘੱਟ ਖਰਚੇ ਨਾਲ ਹੀ ਚੰਗਾ ਝਾੜ ਲੈ ਰਿਹਾ ਹੈ।

Wheat And Paddy Wheat And Paddy

 ਇਸ ਕਿਸਾਨ ਨੇ ਆਪਣੀ ਕਣਕ ਦੀ ਫ਼ਸਲ ਵਿਚ ਖੇਤੀ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਲੋੜੀਂਦੀ ਖਾਦ ਦੀ ਵਰਤੋਂ ਕੀਤੀ। ਖੇਤ ’ਚ ਛਿੱਟੇ ਨਾਲ ਬੀਜੀ ਕਣਕ ਦੀ ਫਸਲ ਹੁਣ ਪੱਕਣ ’ਤੇ ਆਈ ਹੋਈ ਹੈ। ਫ਼ਸਲ ਦੇਖਣ ਤੋਂ ਬਾਅਦ ਕੋਈ ਵੀ ਇਹ ਨਹੀਂ ਕਹਿ ਸਕਦਾ ਕੇ ਫ਼ਸਲ ਕਣਕ ਦੇ ਬੀਜ ਦਾ ਛਿੱਟਾ ਦੇ ਕੇ ਬੀਜੀ ਗਈ ਹੈ। ਡਾ. ਜਸਕਰਨ ਸਿੰਘ ਮਾਹਲ ਡਾਇਰੈਕਟਰ ਪ੍ਰਸਾਰ ਸਿੱਖਿਆ ਪੀਏਯੂ ਲੁਧਿਆਣਾ ਨੇ ਹੋਰ ਕਿਸਾਨਾਂ ਨੂੰ ਇਸ ਕਿਸਾਨ ਦੀ ਦੇਸੀ ਤਕਨੀਕ ਦੀ ਸੇਧ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਬਲਦੇਵ ਸਿੰਘ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement