ਮੂੰਗਫਲੀ ਦੀ ਸਫ਼ਲ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦੈ

By : GAGANDEEP

Published : Dec 18, 2022, 7:15 am IST
Updated : Dec 18, 2022, 8:26 am IST
SHARE ARTICLE
photo
photo

ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲ ਬੀਜ ਫ਼ਸਲ ਹੈ।

 

 ਮੁਹਾਲੀ : ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲ ਬੀਜ ਫ਼ਸਲ ਹੈ। ਬਰਾਨੀ ਹਾਲਾਤ ਵਿਚ, ਜਿਥੇ ਪਾਣੀ ਦੀ ਘਾਟ ਹੋਵੇ, ਉਥੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਮੂੰਗਫਲੀ ਦੀ ਫ਼ਸਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ। ਇਸ ਦੀਆਂ ਗੱਠੀਆਂ ਦਰਮਿਆਨੇ ਆਕਾਰ ਦੀਆਂ ਤੇ ਮੁੱਖ ਜੜ੍ਹ ਦੇ ਨੇੜੇ ਲਗਦੀਆਂ ਹਨ ਜਿਸ ਕਾਰਨ ਪੁਟਾਈ ਸਮੇਂ ਘੱਟ ਨੁਕਸਾਨ ਹੁੰਦਾ ਹੈ। ਇਕ ਕੁਇੰਟਲ ਗੱਠੀਆਂ ਵਿਚੋਂ 66 ਕਿਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 54 ਗ੍ਰਾਮ ਹੁੰਦਾ ਹੈ, ਜਿਨ੍ਹਾਂ ਵਿਚ 52 ਫ਼ੀ ਸਦੀ ਤੇਲ ਹੁੰਦਾ ਹੈ। ਇਹ ਕਿਸਮ ਤਕਰੀਬਨ 123 ਦਿਨਾਂ ’ਚ ਪੱਕ ਜਾਂਦੀ ਹੈ ਤੇ ਵਿਸ਼ਾਣੂ ਰੋਗ ਨੂੰ ਸਹਿਣ ਕਰਨ ਵਾਲੀ ਹੈ। ਇਸ ਦਾ ਔਸਤ ਝਾੜ 10 ਕੁਇੰਟਲ ਪ੍ਰਤੀ ਏਕੜ ਹੈ।

ਟੀਜੀ-37-ਏ ਅਗੇਤੀ ਪੱਕਣ ਵਾਲੀ ਗੁੱਛੇਦਾਰ ਕਿਸਮ ਹੈ। ਇਸ ਦੀ ਕਾਸ਼ਤ ਬਹਾਰ ਰੁੱਤ ਕਰਨੀ ਚਾਹੀਦੀ ਹੈ। ਇਕ ਕੁਇੰਟਲ ਗੱਠੀਆਂ ਵਿਚੋਂ 65 ਕਿਲੋ ਗਿਰੀਆਂ ਨਿਕਲਦੀਆਂ ਹਨ। ਇਕ ਗੱਠੀ ਵਿਚ 2-3 ਗਿਰੀਆਂ ਹੁੰਦੀਆਂ ਹਨ। ਗਿਰੀਆਂ ਵਿਚ 48.6 ਫ਼ੀ ਸਦੀ ਤੇਲ ਹੁੰਦਾ ਹੈ। ਇਹ ਕਿਸਮ 101 ਦਿਨਾਂ ਵਿਚ ਪੱਕਦੀ ਹੈ ਅਤੇ ਔਸਤ ਝਾੜ 12.3 ਕੁਇੰਟਲ ਪ੍ਰਤੀ ਏਕੜ ਹੈ। ਐਮ-522 ਇਕ ਵਿਛਵੀਂ ਕਿਸਮ ਹੈ ਜਿਸ ਦੀਆਂ ਗੱਠੀਆਂ ਦਰਮਿਆਨੀਆਂ ਮੋਟੀਆਂ ਹੁੰਦੀਆਂ ਹਨ। ਇਕ ਕੁਇੰਟਲ ਗੱਠੀਆਂ ਵਿਚੋਂ 68 ਕਿਲੋ ਗਿਰੀਆਂ ਨਿਕਲਦੀਆਂ ਹਨ। 100 ਗਿਰੀਆਂ ਦਾ ਭਾਰ 65 ਗ੍ਰਾਮ ਹੁੰਦਾ ਹੈ, ਜਿਨ੍ਹਾਂ ਵਿਚ 51 ਫ਼ੀ ਸਦੀ ਤੇਲ ਹੁੰਦਾ ਹੈ। ਇਹ 120 ਦਿਨਾਂ ਵਿਚ ਪਕਦੀ ਹੈ ਤੇ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਤੋਂ ਪਹਿਲਾਂ ਤਵੀਆਂ ਜਾਂ ਹਲਾਂ ਨਾਲ ਦੋ ਵਾਰ ਵਹਾਈ ਕਰ ਕੇ ਖੇਤ ਨੂੰ ਤਿਆਰ ਕਰੋ। ਲੋੜ ਪਵੇ ਤਾਂ ਬਰਾਨੀ ਹਾਲਾਤ ਵਿਚ ਤੀਸਰੀ ਵਹਾਈ ਜੁਲਾਈ ਦੇ ਅਖ਼ੀਰ ਵਿਚ ਕਰੋ।

ਬਿਜਾਈ ਤੋਂ 15 ਦਿਨ ਪਹਿਲਾਂ ਗੱਠੀਆਂ ਵਿਚੋਂ ਗਿਰੀਆਂ ਕੱਢ ਲਵੋ। ਛੋਟੀਆਂ ਤੇ ਬੀਮਾਰੀ ਵਾਲੀਆਂ ਗਿਰੀਆਂ ਬੀਜ ਲਈ ਨਾ ਵਰਤੋ। ਸਿਹਤਮੰਦ ਤੇ ਨਰੋਈਆਂ ਗਿਰੀਆਂ ਨੂੰ ਛਾਂਟ ਕੇ 5 ਗ੍ਰਾਮ ਥੀਰਮ ਪ੍ਰਤੀ ਕਿਲੋ ਜਾਂ 3 ਗ੍ਰਾਮ ਇੰਡੋਫਿਲ ਐਮ-45 ਨਾਲ ਪ੍ਰਤੀ ਕਿਲੋ ਗਿਰੀਆਂ ਦੇ ਹਿਸਾਬ ਨਾਲ ਸੋਧ ਲਵੋ। ਬਰਾਨੀ ਹਾਲਾਤ ਵਿਚ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ ’ਤੇ ਕਰੋ। ਇਸ ਤਰ੍ਹਾਂ ਇਹ ਫ਼ਸਲ ਕਣਕ ਬੀਜਣ ਲਈ ਖੇਤ ਨੂੰ ਵੇਲੇ ਸਿਰ ਵਿਹਲਾ ਕਰ ਦੇਵੇਗੀ। ਬਿਜਾਈ ਤੋਂ ਬਾਅਦ ਖੇਤ ਵਿਚ ਵੱਟਾਂ ਪਾ ਕੇ ਲੋੜ ਅਨੁਸਾਰ ਕਿਆਰੇ ਬਣਾ ਲਵੋ ਤਾਂ ਜੋ ਲੋੜ ਪੈਣ ’ਤੇ ਹਲਕਾ ਪਾਣੀ ਲਾਇਆ ਜਾ ਸਕੇ। ਪੰਜ ਸੈਂਟੀਮੀਟਰ ਡੂੰਘਾਈ ’ਤੇ ਕੇਰੇ, ਪੋਰੇ ਜਾਂ ਡਰਿਲ ਨਾਲ ਬਿਜਾਈ ਕਰੋ। ਮੂੰਗਫਲੀ ਦੀ ਬਿਜਾਈ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

ਮੂੰਗਫਲੀ ਦੇ ਫ਼ਸਲੀ ਚੱਕਰ ਵਿਚ ਜੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿਚ ਫ਼ਾਸਫੋਰਸ ਤੱਤ ਮਿਲਦਾ ਹੋਵੇ ਤਾਂ ਉਸ ਖੇਤ ਵਿਚ ਮੂੰਗਫਲੀ ਨੂੰ ਫ਼ਾਸਫ਼ੋਰਸ ਤੱਤ ਪਾਉਣ ਦੀ ਲੋੜ ਨਹੀਂ। ਮਿੱਟੀ ਦੀ ਪਰਖ ਅਨੁਸਾਰ ਪੋਟਾਸ਼ ਦੀ ਘਾਟ ਹੋਣ ’ਤੇ ਇਸ ਤੱਤ ਦੀ ਵਰਤੋ ਕਰੋ। ਜਿਪਸਮ ਦਾ ਛੱਟਾ ਦੇ ਦਿਉ ਤੇ ਹੋਰ ਸਾਰੀ ਖਾਦ ਬਿਜਾਈ ਸਮੇਂ ਡਰਿਲ ਕਰ ਦਿਉ। ਨਾਈਟ੍ਰੋਜਨ ਤੱਤ 6 ਕਿਲੋ ਪ੍ਰਤੀ ਏਕੜ, ਫ਼ਾਸਫ਼ੋਰਸ-8 ਕਿਲੋ, ਪੋਟਾਸ਼ 10 ਕਿਲੋ, ਯੂਰੀਆ 13 ਕਿਲੋ, ਸਿੰਗਲ ਸੁਪਰਫਾਸਫੇਟ 50 ਕਿਲੋ, ਮਿਊਰੇਟ ਆਫ਼ ਪੋਟਾਸ਼ 17 ਕਿਲੋ ਅਤੇ ਜਿਪਸਮ 50 ਕਿਲੋ ਪ੍ਰਤੀ ਏਕੜ ਵਰਤੋਂ ਕਰੋ। ਪੌਦੇ ਦੇ ਉਪਰਲੇ ਅੱਧੇ ਹਿੱਸੇ ਦੇ ਪੱਤੇ ਛੋਟੇ ਰਹਿ ਜਾਂਦੇ ਹਨ। ਪੱਤਿਆਂ ਦਾ ਰੰਗ ਹਲਕਾ ਪੀਲਾ ਹੋ ਜਾਂਦਾ ਹੈ। ਜਦੋਂ ਜ਼ਿੰਕ ਦੀ ਘਾਟ ਗੰਭੀਰ ਹੋਵੇ ਤਾਂ ਪੌਦਾ ਵਧਦਾ-ਫੁਲਦਾ ਨਹੀਂ ਤੇ ਗਿਰੀਆਂ ਸੁੰਗੜ ਜਾਂਦੀਆਂ ਹਨ। ਬਰਸਾਤ ਅਨੁਸਾਰ ਮੂੰਗਫਲੀ ਨੂੰ 2 ਜਾਂ 3 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ।

ਜੇ ਬਰਸਾਤ ਲੋੜ ਮੁਤਾਬਕ ਨਾ ਹੋਵੇ ਤਾਂ ਪਹਿਲਾ ਪਾਣੀ ਫੁੱਲ ਪੈਣ ਸਮੇਂ ਲਾਉ। ਗੱਠੀਆਂ ਦੇ ਵਾਧੇ ਲਈ ਗੱਠੀਆਂ ਪੈਣ ਸਮੇਂ ਮੌਨਸੂਨ ਅਨੁਸਾਰ ਇਕ ਜਾਂ ਦੋ ਪਾਣੀ ਹੋਰ ਲਾਉ। ਮੂੰਗਫਲੀ ਦੀ ਆਸਾਨ ਪੁਟਾਈ ਲਈ ਪੁਟਾਈ ਤੋਂ ਕੁੱਝ ਦਿਨ ਪਹਿਲਾਂ ਹਲਕਾ ਪਾਣੀ ਲਗਾਉ। ਬਹਾਰ ਤੇ ਸਾਉਣੀ ਦੀ ਫ਼ਸਲ ਦਾ ਪਤਰਾਲ ਪੱਕਣ ਸਮੇਂ ਹਰਾ ਰਹਿੰਦਾ ਹੈ। ਪੁਟਾਈ ਉਪਰੰਤ ਜੇ ਦੋ-ਤਿਹਾਈ ਗਿਰੀਆਂ ਦਾ ਰੰਗ ਗੁਲਾਬੀ ਤੇ ਗੱਠੀਆਂ ਦਾ ਛਿਲਕਾ ਭੂਰਾ ਜਾਂ ਕਾਲਾ ਹੋਵੇ ਤਾਂ ਫ਼ਸਲ ਪੁਟਾਈ ਲਈ ਤਿਆਰ ਹੈ। ਬਰਾਨੀ ਫ਼ਸਲ ਨਵੰਬਰ ਦੇ ਸ਼ੁਰੂ ਵਿਚ ਪੱਕ ਜਾਂਦੀ ਹੈ। ਫ਼ਸਲ ਪੱਕਣ ’ਤੇ ਸਾਰੀ ਫ਼ਸਲ ਇਕਸਾਰ ਪੀਲੀ ਹੋ ਜਾਂਦੀ ਹੈ ਤੇ ਪੁਰਾਣੇ ਪੱਤੇ ਝੜ ਜਾਂਦੇ ਹਨ। ਮੂੰਗਫਲੀ ਦੀ ਪੁਟਾਈ ਲਈ ਟ੍ਰੈਕਟਰ ਨਾਲ ਚਲਣ ਵਾਲੀ ਮਸ਼ੀਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bansal ਦੀ ਟਿਕਟ ਕੱਟਣ ਮਗਰੋਂ Rubicon ਤੋਂ ਲੈ ਕੇ ਗੁਲਾਬ ਦੇ ਫੁੱਲਾਂ ਦੀ ਵਰਖਾ ਨਾਲ ਕਾਂਗਰਸ ਉਮੀਦਵਾਰ ਦੀ ਗ੍ਰੈਂਡ...

16 Apr 2024 9:16 AM

ਅਫ਼ਗ਼ਾਨਿਸਤਾਨ 'ਚ ਭਾਰੀ ਹੜ੍ਹ, ਹਰ ਪਾਸੇ ਪਾਣੀ ਹੀ ਪਾਣੀ, 33 ਲੋਕਾਂ ਦੀ ਮੌ*ਤ, 600 ਘਰ ਤਬਾਹ

15 Apr 2024 3:55 PM

ਮਾਰਿਆ ਗਿਆ Sarabjit Singh ਦਾ ਕਾਤਲ Sarfaraz, ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕੀਤਾ ਕ.ਤ.ਲ

15 Apr 2024 1:27 PM

ਕਾਂਗਰਸ ਨੇ ਜਾਰੀ ਕੀਤੀ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ, ਜਾਣੋ ਕਿਸਨੂੰ ਕਿੱਥੋਂ ਮਿਲੀ ਟਿਕਟ

15 Apr 2024 12:45 PM

ਟਿਕਟ ਨਾ ਮਿਲਣ ’ਤੇ ਮੁੜ ਰੁੱਸਿਆ ਢੀਂਡਸਾ ਪਰਿਵਾਰ! Rozana Spokesman ’ਤੇ Parminder Dhindsa ਦਾ ਬਿਆਨ

15 Apr 2024 12:37 PM
Advertisement