Farming News: ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾ ਕੇ ਖੇਤੀ ਕਰ ਰਿਹੈ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਧਾਲੀਵਾਲ
Published : Aug 4, 2025, 6:50 am IST
Updated : Aug 4, 2025, 7:28 am IST
SHARE ARTICLE
Progressive Farmer Karamjit Singh Dhaliwal Gurdaspur News
Progressive Farmer Karamjit Singh Dhaliwal Gurdaspur News

ਕਰਮਜੀਤ ਸਿੰਘ ਪਿਛਲੇ ਦੋ ਸਾਲਾ ਤੋ ਸਰਫੇਸ ਸੀਡਰ ਦੀ ਵਰਤੋਂ ਕਰ ਰਿਹਾ ਹੈ ਜੋ ਕੀ ਪਰਾਲੀ ਦੀ ਸੰਭਾਲ ਲਈ ਬਹੁਤ ਸਰਲ ਵਿਧੀ ਹੈ

Progressive Farmer Karamjit Singh Dhaliwal Gurdaspur News: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦਾ ਨੌਜਵਾਨ ਕਿਸਾਨ ਕਰਮਜੀਤ ਸਿੰਘ ਧਾਲੀਵਾਲ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਤੋਂ ਪ੍ਰੇਰਨਾ ਅਤੇ ਸਹਿਯੋਗ ਨਾਲ ਕਣਕ ਅਤੇ ਝੋਨੇ ਦੇ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਮਿਲਾ ਕੇ ਹੈਪੀ ਸੀਡਰ ਅਤੇ ਮਲਚਿੰਗ ਵਿਧੀ ਦੁਆਰਾ ਖੇਤੀ ਕਰ ਰਿਹਾ ਹੈ ਜਿਸ ਨਾਲ ਉਸ ਦੀ ਜ਼ਮੀਨ ਦੀ ਸਿਹਤ ਵਿੱਚ ਚੋਖਾ ਵਾਧਾ ਹੋਣ ਦੇ ਨਾਲ ਨਾਲ ਕਣਕ ਅਤੇ ਝੋਨੇ ਦੀ ਫ਼ਸਲ ਦੀ ਪੈਦਾਵਾਰ ਵਿਚ ਵੀ ਵਾਧਾ ਹੋਇਆ ਹੈ।

ਕਰਮਜੀਤ ਸਿੰਘ ਨੇ ਦਸਿਆ ਝੋਨੇ ਦੀ ਪਰਾਲੀ ਕਿਸਾਨਾਂ ਲਈ ਇਕ ਕੁਦਰਤੀ ਵਲੋਂ ਬਖ਼ਸ਼ੇ ਅਨਮੋਲ ਤੋਹਫ਼ੇ ਵਜੋਂ ਹੈ ਜਿਸ ਨੂੰ ਖੇਤਾਂ ਵਿਚ ਸੰਭਾਲ ਕਿ ਮਿੱਟੀ ਦੀ ਸਿਹਤ ਸੁਧਾਰੀ ਜਾ ਸਕਦੀ ਹੈ ਕਿਉਂਕਿ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ ਖੂੰਹਦ ਖੇਤਾਂ ਵਿਚ ਸੰਭਾਲ ਕਿ ਫ਼ਸਲਾਂ ਦੀ ਕਾਸ਼ਤ ਕਰਨ ਨਾਲ ਮਿੱਟੀ ਵਿਚ ਜੈਵਿਕ ਮਾਦਾ ਦੀ ਮਾਤਰਾ ਵਧਦੀ ਹੈ । ਉਨ੍ਹਾਂ ਦਸਿਆ ਕਿ  ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ  ਪਿਛਲੇ 10 ਸਾਲ ਤੋਂ ਹੈਪੀ ਸੀਡਰ ਦੀ ਮਦਦ ਨਾਲ  ਕਣਕ ਦੀ ਬਿਜਾਈ ਕਰ ਰਿਹਾ ਹੈ ਜਿਸ ਨਾਲ ਕਾਫ਼ੀ ਫ਼ਾਇਦਾ ਹੋਇਆ ਹੈ। 

ਕਰਮਜੀਤ ਸਿੰਘ ਦਸਦਾ ਹੈ ਕਿ ਮਿੱਟੀ ਵਿਚ ਜੈਵਿਕ ਮਾਦਾ ਵਧਣ ਕਾਰਨ ਰਸਾਇਣਿਕ ਖਾਦਾਂ ਤੇ ਨਿਰਭਰਤਾ ਘਟ ਗਈ ਹੈ ਅਤੇ ਹੋਣ ਕਣਕ ਦੀ ਫ਼ਸਲ ਨੂੰ 40 ਕਿੱਲੋ ਡਾਇਆ ਖਾਦ ਵਰਤ ਕੇ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਖੇਤ ਵਿਚ ਪਰਾਲੀ ਦੀ ਇਕਸਾਰ ਤਹਿ ਬਣ ਜਾਂਦੀ ਹੈ ਜਿਸ ਨਾਲ ਨਦੀਨਾਂ ਦੀ ਸਮੱਸਿਆ ਵੀ ਬਹੁਤ ਘੱਟ ਜਾਂਦੀ ਹੈ ਅਤੇ ਮਿੱਟੀ ਦੀ ਸਿਹਤ ਵਿਚ ਬਹੁਤ ਸੁਧਾਰ ਆਉਂਦਾ ਹੈ ਨਾਲੇ ਵਾਤਾਵਰਣ ਪ੍ਰਦੂਸ਼ਤ ਵੀ ਨਹੀਂ ਹੁੰਦਾ। ਇਸ ਵਿਧੀ ਦੁਆਰਾ ਖੇਤਾਂ ਵਿੱਚ ਖਾਦਾਂ ਤੇ ਕੀਟ ਨਾਸ਼ਕਾਂ ਦਾ ਇਸਤੇਮਾਲ ਵੀ ਬਹੁਤ ਹੱਦ ਤਕ ਘੱਟ ਜਾਂਦਾ ਹੈ। 

ਕਰਮਜੀਤ ਸਿੰਘ ਨੇ ਦਸਿਆ ਪਿਛਲੇ ਦੋ ਸਾਲਾ ਤੋ ਸਰਫੇਸ ਸੀਡਰ ਦੀ ਵਰਤੋਂ ਕਰ ਰਿਹਾ ਹੈ ਜੋ ਕੀ ਪਰਾਲੀ ਦੀ ਸੰਭਾਲ ਲਈ ਬਹੁਤ ਸਰਲ ਵਿਧੀ ਹੈ। ਇਸ ਵਿਧੀ ਦੁਆਰਾ ਛੋਟੇ ਕਿਸਾਨਾਂ ਨੂੰ ਬਹੁਤ ਫ਼ਾਇਦਾ ਮਿਲ ਰਿਹਾ ਹੈ ਅਤੇ  ਸਰਫੇਸ ਸੀਡਰ ਪਰਾਲੀ ਪ੍ਰਬੰਧਨ ਲਈ ਵਰਦਾਨ ਮਸ਼ੀਨ ਹੈ ਜੋ ਕਿ 35,40 ਹਾਰਸ ਪਾਵਰ ਵਾਲੇ ਟਰੈਕਟਰ ਨਾਲ ਅਸਾਨੀ ਨਾਲ ਵਰਤੀ ਜਾਂਦੀ ਹੈ। 

ਕਰਮਜੀਤ ਸਿੰਘ ਨੇ ਦਸਿਆ ਕਿ ਪਿਛਲੇ ਸਾਲ (2024) ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੰਬਾਈਨ ਉੱਪਰ ਲੱਗੀ ਡਰਿਲ ਨਾਲ 2 ਏਕੜ ਦਾ ਤਜ਼ਰਬਾ ਕੀਤਾ ਸੀ ਜੋ ਕਿ ਵਧੀਆ ਅਤੇ  ਕਾਮਯਾਬ ਰਿਹਾ। ਇਸ ਵਿਧੀ ਦੁਆਰਾ ਕੰਬਾਈਨ ਉੱਪਰ ਡਰਿਲ ਅਟੈਚ ਕਰ ਕੇ ਝੋਨੇ ਦੀ ਕਟਾਈ ਉਪਰੰਤ ਬੀਜ ਅਤੇ ਖਾਦ ਕੇਰ ਦਿਤਾ ਗਿਆ ਅਤੇ ਐਸ.ਐਮ.ਐਸ. ਦੁਆਰਾ ਪਰਾਲੀ ਖੇਤ ਵਿਚ ਇਕਸਾਰ ਖਿੱਲਰ ਗਈ ਬਾਅਦ ਵਿਚ ਹਲਕਾ ਪਾਣੀ ਦਿਤਾ ਗਿਆ। ਇਸ ਵਿਧੀ ਨਾਲ ਕਣਕ ਦੇ ਝਾੜ ਵਿਚ ਚੋਖਾ ਵਾਧਾ ਹੋਇਆ ਅਤੇ ਕਣਕ ਦੀ ਬਿਜਾਈ ਵੇਲੇ ਖਰਚਾ ਵੀ ਸਿਰਫ਼ ਨਾ ਮਾਤਰ ਹੀ ਆਇਆ। 

ਕਰਮਜੀਤ ਸਿੰਘ ਯੰਗ ਇੰਨੋਵੇਟਿਵ ਕਿਸਾਨ ਸਮੂਹ ਨਾਲ ਦਾ ਸਰਗਰਮ ਮੈਂਬਰ ਹੈ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਤ ਕਰਦਾ ਰਹਿੰਦਾ ਹੈ ਜਿਸ ਸਦਕਾ ਸਾਲ 2024-25 ਦੌਰਾਨ ਪਿੰਡ ਬਿਧੀਪੁਰ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਇਕ ਵੀ ਵਾਕਿਆ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦਸਿਆ ਯੰਗ ਇੰਨੋਵੇਟਿਵ ਗਰੁੱਪ ਵਿਚ ਹੁੰਦੀ ਵਿਚਾਰ ਚਰਚਾ ਤੋਂ  ਖੇਤੀਬਾੜੀ ਸਬੰਧੀ ਨਵੀਂ ਜਾਣਕਾਰੀ ਮਿਲਦੀ ਰਹਿੰਦੀ ਹੈ, ਸਿੱਟੇ ਵਜੋਂ ਮੈ ਕਣਕ ਝੋਨੇ ਤੋ ਇਲਾਵਾ ਹਰ ਤਰ੍ਹਾਂ ਦੀਆਂ ਦਾਲਾਂ ਅਤੇ ਸਰ੍ਹੋਂ ਦੀ ਖੇਤੀ ਵੀ ਕਰਦਾ ਹਾਂ ਜਿਸ ਨਾਲ ਮੇਰੀਆਂ ਬਹੁਤ ਸਾਰੀਆਂ ਘਰੇਲੂ ਜ਼ਰੂਰਤਾਂ ਖੇਤਾਂ ਵਿਚੋਂ ਪੂਰੀਆਂ ਹੋ ਰਹੀਆਂ ਹਨ। 

ਕਰਮਜੀਤ ਸਿੰਘ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ਤੇ ਲਿਆਉਣ ਲਈ ਮਿਥੇ ਟੀਚੇ ਦੀ ਪੂਰਤੀ ਲਈ ਸਹਿਯੋਗ ਕਰੀਏ।
ਕੈਪਸ਼ਨ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦਾ ਨੌਜਵਾਨ ਕਿਸਾਨ ਕਰਮਜੀਤ ਸਿੰਘ ਧਾਲੀਵਾਲ ਗੱਲਬਾਤ ਕਰਦੇ ਹੋਏ।

ਗੁਰਦਾਸਪੁਰ ਤੋਂ ਗੋਰਾਇਆ, ਰੰਜਨ ਵਫ਼ਾ ਦੀ ਰਿਪੋਰਟ 

 

"(For more news apart from “ Progressive Farmer Karamjit Singh Dhaliwal Gurdaspur News, ” stay tuned to Rozana Spokesman.)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement