ਖੇਤੀ ਦੇ ਨਾਲ ਨਾਲ ਕਿਸਾਨਾਂ ਲਈ ਮੱਛੀ ਪਾਲਣ ਦਾ ਧੰਦਾ ਲਾਹੇਵੰਦ
Published : Aug 19, 2018, 5:40 pm IST
Updated : Aug 19, 2018, 5:40 pm IST
SHARE ARTICLE
fish farming
fish farming

ਭਾਰਤੀ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਇੱਕ ਮਹੱਤਵਪੂਰਣ ਪੇਸ਼ਾ ਹੈ, ਜਿਸ ਵਿੱਚ ਰੁਜ਼ਗਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ। ਪੇਂਡੂ ਵਿਕਾਸ ਅਤੇ ਅਰਥ-ਵਿਵਸਥਾ ਵਿੱਚ ਮੱਛੀ ਪਾਲਣ..

ਭਾਰਤੀ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਇੱਕ ਮਹੱਤਵਪੂਰਣ ਪੇਸ਼ਾ ਹੈ, ਜਿਸ ਵਿੱਚ ਰੁਜ਼ਗਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ। ਪੇਂਡੂ ਵਿਕਾਸ ਅਤੇ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਦੀ ਮਹੱਤਵਪੂਰਣ ਭੂਮਿਕਾ ਹੈ। ਮੱਛੀ ਪਾਲਣ ਰਾਹੀਂ ਰੁਜ਼ਗਾਰ ਸਿਰਜਣ ਅਤੇ ਕਮਾਈ ਵਿੱਚ ਵਾਧੇ ਦੀਆਂ ਬੇਹੱਦ ਸੰਭਾਵਨਾਵਾਂ ਹਨ, ਪੇਂਡੂ ਪਿੱਠ-ਭੂਮੀ ਨਾਲ ਜੁੜੇ ਹੋਏ ਲੋਕਾਂ ਵਿੱਚ ਆਮ ਤੌਰ ਤੇ ਆਰਥਿਕ ਅਤੇ ਸਮਾਜਿਕ ਰੂਪ ਨਾਲ ਪੱਛੜੇ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਕਮਜ਼ੋਰ ਤਬਕੇ ਦੇ ਹਨ, ਜਿਨ੍ਹਾਂ ਦਾ ਜੀਵਨ-ਪੱਧਰ ਇਸ ਪੇਸ਼ੇ ਨੂੰ ਹੱਲਾਸ਼ੇਰੀ ਦੇਣ ਨਾਲ ਉਠ ਸਕਦਾ ਹੈ।

Fish FarmingFish Farming

ਮੱਛੀ ਪਾਲਣ ਉਦਯੋਗ ਇੱਕ ਮਹੱਤਵਪੂਰਣ ਉਦਯੋਗ ਦੇ ਅੰਤਰਗਤ ਆਉਂਦਾ ਹੈ ਅਤੇ ਇਸ ਉਦਯੋਗ ਨੂੰ ਸ਼ੁਰੂ ਕਰਨ ਲਈ ਘੱਟ ਪੂੰਜੀ ਦੀ ਲੋੜ ਹੁੰਦੀ ਹੈ। ਇਸ ਕਾਰਨ ਇਸ ਉਦਯੋਗ ਨੂੰ ਸੌਖ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਮੱਛੀ ਪਾਲਣ ਉਦਯੋਗ ਦੇ ਵਿਕਾਸ ਨਾਲ ਜਿੱਥੇ ਇੱਕ ਪਾਸੇ ਖਾਧ ਸਮੱਸਿਆ ਸੁਧਰੇਗੀ, ਉਥੇ ਹੀ ਦੂਜੇ ਪਾਸੇ ਵਿਦੇਸ਼ੀ ਮੁਦਰਾ ਪ੍ਰਾਪਤ ਹੋਵੇਗੀ, ਜਿਸ ਦੇ ਨਾਲ ਮਾਲੀ ਹਾਲਤ ਵਿੱਚ ਵੀ ਸੁਧਾਰ ਹੋਵੇਗਾ। ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਮੱਛੀ ਪਾਲਣ ਵਿੱਚ ਭਾਰੀ ਵਾਧਾ ਹੋਇਆ ਹੈ। ਸਾਲ 1950-51 ਵਿੱਚ ਦੇਸ਼ ਵਿੱਚ ਮੱਛੀ ਦਾ ਕੁਲ ਉਤਪਾਦਨ 7.5 ਲੱਖ ਟਨ ਸੀ, ਜਦੋਂ ਕਿ 2004-05 ਵਿੱਚ ਇਹ ਉਤਪਾਦਨ 63.04 ਲੱਖ ਟਨ ਹੋ ਗਿਆ। ਭਾਰਤ ਸੰਸਾਰ ਵਿੱਚ ਮੱਛੀ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਅਤੇ ਅੰਤਰਦੇਸ਼ੀ ਮੱਛੀ ਪਾਲਣ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਮੱਛੀ ਪਾਲਣ ਖੇਤਰ ਦੇਸ਼ ਵਿੱਚ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

Fish FarmingFish Farming

ਆਸਾਨ, ਸਸਤਾ ਅਤੇ ਜ਼ਿਆਦਾ ਕਮਾਈ ਦੇਣ ਵਾਲਾ - ਕਿਉਂਕਿ ਖੇਤੀਬਾੜੀ ਭੂਮੀ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਹੈ ਅਤੇ ਜ਼ਿਆਦਾਤਰ ਖੇਤੀਬਾੜੀ ਕੰਮ ਮਸ਼ੀਨਰੀ ਨਾਲ ਹੋਣ ਲੱਗੇ ਹਨ, ਇਸ ਲਈ ਰਾਜ ਦੀ ਗਰੀਬੀ ਦੀ ਹਾਲਤ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ, ਇਸ ਕਾਰਨ ਪੇਂਡੂ ਖੇਤਰਾਂ ਵਿੱਚ ਮੱਛੀ ਪਾਲਣ ਜਿਹੇ ਲਘੂ ਉਦਯੋਗਾਂ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ, ਤਦੇ ਹੀ ਪੇਂਡੂ ਖੇਤਰ ਦੇ ਗਰੀਬਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਸੁਧਾਰਿਆ ਜਾ ਸਕੇਗਾ। ਸਮਾਜਿਕ ਵਿਕਾਸ ਲਈ ਗਰੀਬ, ਬੇਰੋਜ਼ਗਾਰ, ਅਨਪੜ੍ਹ ਲੋਕਾਂ ਦੀ ਮਾਲੀ ਹਾਲਤ ਸੁਧਾਰਨ ਉੱਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਇਸ ਦੇ ਲਈ ਇੱਕ ਆਸਾਨ, ਸਸਤੇ ਅਤੇ ਘੱਟ ਸਮੇਂ ਵਿੱਚ ਜ਼ਿਆਦਾ ਕਮਾਈ ਦੇਣ ਵਾਲੇ ਮੱਛੀ ਪਾਲਣ ਉਦਯੋਗ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੋਵੇਗੀ।

Fish FarmingFish Farming

ਸਵੈ-ਰੁਜ਼ਗਾਰ ਉਪਲਬਧ ਕਰਾਉਣ ਦੀ ਮਹੱਤਵਪੂਰਣ ਯੋਜਨਾ - ਭਾਰਤ ਦੀ ਜ਼ਿਆਦਾਤਰ ਜਨ-ਸੰਖਿਆ ਪੇਂਡੂ ਖੇਤਰਾਂ ਵਿੱਚ ਨਿਵਾਸ ਕਰਦੀ ਹੈ, ਸਮਾਜ ਦੀ ਅਣਦੇਖੀ ਅਤੇ ਵਿਵਸਥਾ ਦੇ ਅਣਮਨੁੱਖੀ ਵਤੀਰੇ ਕਾਰਨ ਖਾਸ ਤੌਰ ਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਗਰੀਬ ਵਰਗ ਦੇ ਲੋਕ ਸੰਕਟ ਦੇ ਦੌਰ ਵਿੱਚੋਂ ਗੁਜ਼ਰਦੇ ਰਹੇ ਹਨ। ਪੇਂਡੂ ਖੇਤਰ ਵਿੱਚ ਰਹਿਣ ਵਾਲੇ ਸੰਪੰਨ ਸਮਾਜ ਦੇ ਵਿਅਕਤੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਨੂੰ ਸਮਾਜ ਵਿੱਚ ਉੱਪਰ ਨਹੀਂ ਉੱਠਣ ਦਿੰਦੇ ਸਨ ਅਤੇ ਉਨ੍ਹਾਂ ਦਾ ਬੰਧੁਆ ਮਜ਼ਦੂਰ ਦੇ ਰੂਪ ਵਿੱਚ ਭਰਪੂਰ ਸ਼ੋਸ਼ਣ ਕਰਦੇ ਰਹੇ ਹਨ।

ਪੇਂਡੂ ਖੇਤਰ ਵਿੱਚ ਇਸ ਵਰਗ ਦੇ ਲੋਕਾਂ ਵਿੱਚ ਕਾਫ਼ੀ ਸਮਾਜਿਕ ਕੁਰੀਤੀਆਂ ਹਨ, ਜਿਸ ਦਾ ਪ੍ਰਮੁੱਖ ਕਾਰਨ ਇਨ੍ਹਾਂ ਦਾ ਅਨਪੜ੍ਹ ਹੋਣਾ ਅਤੇ ਇਨ੍ਹਾਂ ਵਿੱਚ ਅੰਧ-ਵਿਸ਼ਵਾਸ ਹੋਣਾ ਹੈ। ਭਾਰਤ ਸਰਕਾਰ ਨੇ ਇਨ੍ਹਾਂ ਦੀ ਸਮਾਜਿਕ ਉੱਨਤੀ ਲਈ ਅਤੇ ਇਨ੍ਹਾਂ ਦੀ ਮਾਲੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਇਨ੍ਹਾਂ ਨੂੰ ਤੰਦੁਰੁਸਤ ਰੱਖਣ ਅਤੇ ਸਵੈ-ਰੁਜ਼ਗਾਰ ਉਪਲਬਧ ਕਰਾਉਣ ਲਈ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ, ਜਿਸ ਵਿੱਚੋਂ ਮੱਛੀ ਪਾਲਣ ਨੂੰ ਮਹੱਤਵਪੂਰਣ ਪੇਸ਼ੇ ਦੇ ਰੂਪ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ। ਪੇਂਡੂ ਖੇਤਰ ਵਿੱਚ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਉਦਯੋਗ ਵਿੱਚ ਲਗਾਉਣ ਲਈ ਉਨ੍ਹਾਂ ਨੂੰ ਤਾਲਾਬ ਪੱਟੇ ਉੱਤੇ ਦਿਵਾਉਣਾ, ਉੱਨਤ ਕਿਸਮ ਦਾ ਮੱਛੀ ਬੀਜ ਪ੍ਰਦਾਨ ਕਰਵਾਉਣਾ, ਉਨ੍ਹਾਂ ਨੂੰ ਮੱਛੀ ਪਾਲਣ ਸੰਬੰਧੀ ਤਕਨੀਕੀ ਸਿਖਲਾਈ ਦੇਣਾ ਸ਼ੁਰੂ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement