ਕਿਸਾਨਾਂ ਦਾ ਬਕਾਇਆ : ਖੰਡ ਮਿਲਾਂ ਲਈ MSP ਵਧਾ ਕੇ 33 ਰੁਪਏ ਕਿਲੋ ਕਰਨ ਦੀ ਸਿਫ਼ਾਰਸ਼
Published : Jul 16, 2020, 8:25 am IST
Updated : Jul 16, 2020, 8:25 am IST
SHARE ARTICLE
Farmers' arrears: Recommendation to increase MSP for sugar mills to Rs. 33 per kg
Farmers' arrears: Recommendation to increase MSP for sugar mills to Rs. 33 per kg

ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਕੀਤਾ ਫ਼ੈਸਲਾ

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਨੇ ਖੰਡ ਮਿੱਲਾਂ ਦਾ ਘੱਟੋ ਘੱਟ ਵਿਕਰੀ ਮਲ ਯਾਨੀ ਐਮਐਸਪੀ ਦੋ ਰੁਪਏ ਵਧਾ ਕੇ 33 ਰੁਪਏ ਪ੍ਰਤੀ ਕਿਲੋ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਇਹ ਮਿੱਲਾਂ ਅਪਣੇ ਲਗਭਗ 20 ਹਜ਼ਾਰ ਕਰੋੜ ਰੁਪਏ ਦੇ ਲਟਕਦੇ ਗੰਨੇ ਦੇ ਬਕਾਏ ਦਾ ਛੇਤੀ ਤੋਂ ਛੇਤੀ ਭੁਗਤਾਨ ਕਰ ਸਕਣ।

Amit shahAmit shah

ਬੈਠਕ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਖਾਧ ਮੰਤਰੀ ਰਾਮਵਿਲਾਸ ਪਾਸਵਾਨ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਮੌਜੂਦ ਸਨ। ਸੂਤਰਾਂ ਨੇ ਕਿਹਾ ਕਿ ਮੰਤਰੀ ਸਮੂਹ ਨੇ ਚੀਨੀ ਮਿੱਲਾਂ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਬਕਾਇਆ ਰਾਸ਼ੀ ਦਾ ਜਾਇਜ਼ਾ ਲਿਆ ਜੋ ਚਾਲੂ 2019-20 ਸੈਸ਼ਨ ਵਿਚ ਹੁਣ ਤਕ ਲਗਭਗ 20 ਹਜ਼ਾਰ ਕਰੋੜ ਰੁਪਏ ਹੈ।

Nirmala SitaramanNirmala Sitaraman

ਬੈਠਕ ਵਿਚ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਕਿ ਚੀਨੀ ਮਿੱਲਾਂ ਛੇਤੀ ਤੋਂ ਛੇਤੀ ਇਸ ਬਕਾਏ ਦਾ ਭੁਗਤਾਨ ਯਕੀਨੀ ਕਰ ਸਕਦੀਆਂ ਹਨ। ਇਕ ਤਜਵੀਜ਼ ਚੀਨੀ ਦੇ ਘੱਟੋ ਘੱਟ ਵਿਕਰੀ ਮੁਲ ਨੂੰ ਵਧਾਉਣਾ ਵੀ ਸੀ। ਸੂਤਰਾਂ ਨੇ ਕਿਹਾ ਕਿ ਮੰਤਰੀ ਸਮੂਹ ਨੇ ਖਾਧ ਮੰਤਰਾਲੇ ਨੂੰ ਨਿਰਦੇਸ਼ ਦਿਤਾ ਕਿ ਉਹ ਨੀਤੀ ਆਯੋਗ ਦੀ ਸਿਫ਼ਾਰਸ਼ ਮੁਤਾਬਕ ਚੀਨੀ ਦੇ ਘੱਟੋ ਘੱਟ ਵਿਕਰੀ ਮੁਲ ਨੂੰ ਵਧਾਉਣ ਦੀ ਤਜਵੀਜ਼ ਨਾਲ ਮੰਤਰੀ ਮੰਡਲ ਨੋਟ ਲਿਆਏ। ਉਸ ਨੇ ਕਿਹਾ ਕਿ ਜੇ ਚੀਨੀ ਦੇ ਐਮਐਸਪੀ ਵਿਚ ਵਾਧੇ ਨਾਲ ਕਿਸਾਨਾਂ ਦੇ ਗੰਨਾ ਰਕਮ ਬਕਾਏ ਨੂੰ ਘੱਟ ਕਰਨ ਵਿਚ ਮਦਦ ਨਹੀਂ ਮਿਲਦੀ ਤਾਂ ਸਰਕਾਰ ਹੋਰ ਬਦਲਾਂ ਬਾਰੇ ਵਿਚਾਰ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement