ਇਸ ਤਰ੍ਹਾਂ ਕਰੋ ਛੋਟੇ ਪੌਦਿਆਂ ਦੀ ਦੇਖਭਾਲ
Published : Aug 20, 2018, 5:30 pm IST
Updated : Aug 20, 2018, 5:30 pm IST
SHARE ARTICLE
small plants
small plants

ਬੂਟੇ ਨੂੰ ਸ਼ੁਰੂਆਤ ਵਿੱਚ ਵਾਧੇ ਲਈ ਚੰਗੇ ਹਾਲਾਤ ਮਿਲਣ ਅਤੇ ਜੜ੍ਹਾਂ ਦਾ ਸਹੀ ਵਾਧਾ ਹੋ ਸਕੇ, ਇਸ ਲਈ 1 ਮੀਟਰ ਵਿਆਸ ਵਲੇ ਅਤੇ 1 ਮੀਟਰ ਡੰਘੇ ਟੋਏ ਪੁੱਟਣੇ ਚਾਹੀਦੇ ਹਨ।...

ਬੂਟੇ ਨੂੰ ਸ਼ੁਰੂਆਤ ਵਿੱਚ ਵਾਧੇ ਲਈ ਚੰਗੇ ਹਾਲਾਤ ਮਿਲਣ ਅਤੇ ਜੜ੍ਹਾਂ ਦਾ ਸਹੀ ਵਾਧਾ ਹੋ ਸਕੇ, ਇਸ ਲਈ 1 ਮੀਟਰ ਵਿਆਸ ਵਲੇ ਅਤੇ 1 ਮੀਟਰ ਡੰਘੇ ਟੋਏ ਪੁੱਟਣੇ ਚਾਹੀਦੇ ਹਨ। ਜੇਕਰ ਮਿੱਟੀ ਬਹੁਤ ਭਾਰੀ ਹੋਵੇ ਜਾਂ ਮਿੱਟੀ ਵਿੱਚ ਸਖਤ ਤਹਿ ਹੋਵੇ ਤਾਂ ਟੋਏ ਪੁੱਟਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ। ਟੋਇਆ ਪੁੱਟਣ ਸਮੇਂ ਉਪਰਲੇ ਅੱਧ ਦੀ ਮਿੱਟੀ ਇੱਕ ਪਾਸੇ ਅਤੇ ਹੇਠਲੇ ਅੱਧ ਦੀ ਮਿੱਟੀ ਅਲੱਗ ਰੱਖੀ ਜਾਂਦੀ ਹੈ। ਗਰਮੀਆਂ ਵਿੱਚ ਟੋਏ 2 ਤੋਂ 4 ਹਫਤੇ ਖੁਲ੍ਹੇ ਰਹਿਣ ਦਿੱਤੇ ਜਾਂਦੇ ਹਨ ਤਾਂ ਜੋ ਹਰ ਤਰ੍ਹਾਂ ਦੇ ਜੀਵ ਅਤੇ ਜਿਵਾਣੂ ਮਰ ਜਾਣ।

plantsplants

ਟੋਇਆਂ ਨੂੰ ਇਕੋ ਜਿਹੀ ਮਾਤਰਾ ਵਿੱਚ ਵਾੜੇ ਦੀ ਖਾਦ ਅਤੇ ਉਪਰਲੀ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਜ਼ਮੀਨ ਤੋਂ 5 - 7 ਸੈਂਟੀਮੀਟਰ ਉੱਚਾ ਭਰੋ ਅਤੇ ਖੁਲ੍ਹਾ ਪਾਣੀ ਲਗਾਉ ਤਾਂ ਜੋ ਨਰਮ ਮਿੱਟੀ ਚੰਗੀ ਤਰ੍ਹਾਂ ਥੱਲੇ ਬੈਠ ਜਾਵੇ। ਹਰ ਟੋਏ ਵਿੱਚ 5 ਮਿ.ਲੀ. ਕਲੋਰਪਾਈਰੀਫ਼ਾਸ 20 ਈ.ਸੀ. ਜਾਂ ਲਿੰਨਡੇਨ 5 ਪ੍ਰਤੀਸ਼ਤ ਧੂੜਾ ਦੋ ਕਿਲੋ ਮਿੱਟੀ ਵਿੱਚ ਮਿਲਾ ਕੇ ਟੋਇਆਂ ਵਿੱਚ ਸਿਉਂਕ ਦੀ ਰੋਕਥਾਮ ਲਈ ਪਾਉ। ਜਦੋਂ ਟੋਇਆ ਭਰ ਕੇ ਤਿਆਰ ਹੋ ਜਾਣ ਤੇ ਪਲਾਟਿੰਗ ਬੋਰਡ ਇਸ ਢੰਗ ਨਾਲ ਰੱਖਿਆ ਜਾਂਦਾ ਹੈ ਕਿ ਪਾਸੇ ਦੀਆਂ ਕਿੱਲੀਆਂ ਸਿਰਿਆਂ ਦੇ ਦੰਦਿਆਂ ਵਿੱਚ ਚੰਗੀ ਤਰ੍ਹਾਂ ਆ ਜਾਣ।

plantsplants

ਪਲਾਂਟਿੰਗ ਬੋਰਡ ਦੇ ਵਿਚਕਾਰਲੇ ਦੰਦੇ ਵਾਲੀ ਥਾਂ ਤੇ ਪੌਦਾ ਟੋਏ ਵਿੱਚ ਲਗਾ ਦਿੱਤਾ ਜਾਂਦਾ ਹੈ। ਪੌਦੇ ਨੂੰ ਅਜਿਹੇ ਢੰਗ ਨਾਲ ਟੋਏ ਵਿੱਚ ਰੱਖਣਾ ਚਾਹੀਦਾ ਹੈ ਕਿ ਲਗਣ ਤੋਂ ਬਾਅਦ ਇਹ ਜ਼ਮੀਂਨ ਤੋਂ ਉਨਾਂ ਹੀ ਬਾਹਰ ਹੋਵੇ ਜਿਨਾਂ ਨਰਸਰੀ ਵਿੱਚ ਸੀ ਅਤੇ ਹਰ ਹਾਲਤ ਵਿੱਚ ਪਿਉਂਦੀ ਜੋੜ ਮਿੱਟੀ ਤੋਂ ਘੱਟੋ ਘੱਟ 15 ਸੈਂਟੀਮੀਟਰ ਉਪਰ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਟੋਏ ਨੂੰ ਚੰਗੀ ਤਰ੍ਹਾਂ ਭਰ ਦਿਓ ਅਤੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਓ। ਦਬਾਉਣ ਸਮੇਂ ਗਾਚੀ ਜਾਂ ਜੜ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਪੌਦੇ ਲਗਾਉਣ ਤੋਂ ਬਾਅਦ ਪਾਣੀ ਲਗਾਉ।

plantsplants

ਅਗਲੇ ਦਿਨ ਨਵੇਂ ਲਗਾਏ ਬੂਟਿਆਂ ਦਾ ਬਰੀਕੀ ਨਾਲ ਮੁਆਇਨਾ ਕਰਨਾ ਚਾਹੀਦਾ ਹੈ ਕਿ ਕੋਈ ਬੂਟਾ ਟੇਢਾ ਨਾਂ ਹੋ ਗਿਆਂ ਹੋਵੇ ਜਾਂ ਮਿੱਟੀ ਨਾਂ ਬੈਠ ਗਈ ਹੋਵੇ। ਟੇਢੇ ਬੂਟੇ ਮਿੱਟੀ ਨੂੰ ਦਬਾ ਕੇ ਸਿੱਧੇ ਕਰ ਦੇਣੇ ਚਾਹੀਦੇ ਹਨ। ਪੌਦੇ ਦੇ ਜੀਵਨ ਦੇ ਮੁੱਢਲੇ ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹੋ ਸਮਾਂ ਹੈ ਜਦੋਂ ਪੌਦਾ ਭਵਿੱਖ ਵਿੱਚ ਫ਼ਲ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ, ਇਸ ਲਈ ਤਿੰਨ ਚਾਰ ਸਾਲ ਇਸਨੂੰ ਵੱਧ ਤੋਂ ਵੱਧ ਵਧਣ ਫੁੱਲਣ ਦਾ ਮੌਕਾ ਦੇਣਾ ਚਾਹੀਦਾ ਹੈ। ਚੰਗਾ ਵਾਧਾ ਯਕੀਨੀ ਬਨਾਉਣ ਲਈ ਲੋੜ ਮੁਤਾਬਿਕ ਖਾਦਾਂ, ਸਿੰਚਾਈ ਅਤੇ ਵਾਹੀ ਦੀ ਲੋੜ ਪੈਦੀ ਹੈ। ਛੋਟੇ ਬੂਟਿਆਂ ਨੂੰ ਕੀੜੇ, ਬਿਮਾਰੀਆਂ, ਤੇਜ਼ ਹਵਾਵਾਂ, ਜ਼ਿਆਦਾ ਗਰਮੀ ਅਤੇ ਸਰਦੀ ਤੋਂ ਚੰਗੀ ਤਰ੍ਹਾਂ ਬਚਾਉਣਾ ਚਾਹੀਦਾ ਹੈ।

ਜ਼ਿਆਦਾ ਠੰਢ ਜਾਂ ਕੋਹਰਾ ਛੋਟੇ ਬੂਟਿਅਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਛੌਰਾ ਕਰਕੇ  ਬੂਟਿਆਂ ਨੂੰ ਕੋਹਰੇ ਤੋਂ ਬਚਾਇਆਂ ਜਾ ਸਕਦਾ ਹੈ। ਛੌਰਾ ਕਰਨ ਲਈ ਸੁੱਕੇ  ਘਾਹ, ਚੌਲਾਂ ਦੀ ਪਰਾਲੀ ਜਾਂ ਪਲਾਸਟਿਕ ਦੀ ਚਾਦਰ ਦੀ ਵਰਤੋਂ ਕੀਤੀ ਜਾਂਦੀ ਹੈ। ਬੂਟੇ ਨੂੰ ਛੌਰੇ ਨਾਲ ਚੰਗੀ ਤਰ੍ਹਾਂ ਢੱਕ ਦਿੱਤਾ ਜਾਂਦਾ ਹੈ ਪਰ ਦੱਖਣੀ ਹਿੱਸਾ ਖੁਲ੍ਹਾ ਰਖਣਾ ਚਾਹੀਦਾ ਹੈ ਤਾਂ ਜੋ ਬੂਟੇ ਨੂੰ ਧੁੱਪ ਵੀ ਮਿਲ ਸਕੇ। ਜੇ ਤਾਪਮਾਨ ਜਂਮਣ ਨਿਸ਼ਾਨ ਤੋਂ ਬਹੁਤ ਥੱਲੇ ਨਹੀਂ ਡਿਗਦਾ ਤਾਂ ਪੌਦਿਆਂ ਨੂੰ ਠੰਡ ਦੇ ਨੁਕਸਾਨ ਤੋਂ ਬਚਾਉਣ ਲਈ ਪਾਣੀ ਦੇਣਾ ਵੀ ਕਾਫੀ ਲਾਭਦਾਇਕ ਹੁੰਦਾ ਹੈ।

ਛੋਟੇ ਬੂਟਿਆਂ ਨੂੰ ਗਰਮੀਆਂ ਵਿੱਚ ਤੇਜ਼ ਧੁੱਪ ਦੀ ਸਿੱਧੀ ਮਾਰ ਤੋਂ ਬਚਾਉਣ ਲਈ ਪੌਧਿਆਂ ਦੇ ਤਣਿਆਂ ਤੇ ਸਫੈਦੀ ਕਰ ਦੇਣੀ ਚਾਹੀਦੀ ਹੈ। ਬੂਟਿਆਂ ਦੇ ਦੱਖਣ - ਪੱਛਮੀ ਹਿੱਸੇ ਵਲ ਬੀਜੀਆਂ ਜੰਤਰ ਦੀਆਂ ਕਤਾਰਾਂ ਬੂਟਿਆਂ ਨੂੰ ਸਿੱਧੀ ਧੁੱਪ ਅਤੇ ਗਰਮ ਹਵਾ ਦੇ ਨੁਕਸਾਨ ਤੋਂ ਬਚਾਉਂਦੀਆਂ ਹਨ। ਬੂਟਿਆਂ ਨੂੰ ਧੁੱਪ ਤੋਂ ਛੌਰਾ ਕਰਕੇ ਵੀ ਬਚਾਇਆ ਜਾ ਸਕਦਾ ਹੈ। ਛੋਟੇ ਬੂਟਿਆਂ ਵਿੱਚ ਪਿਉਂਦ ਤੋਂ ਥਲੇ ਦੀਆਂ ਕਰੂੰਬਲਾਂ ਕੱਟ ਦੇਣੀਆਂ ਚਹੀਦੀਆਂ ਹਨ। ਪਹਿਲੇ ਕੁਝ ਸਾਲਾਂ ਦੌਰਾਨ ਲੋੜ ਤੋਂ ਜ਼ਿਆਦਾ ਕਟਾਈ ਨਹੀਂ ਕਰਨੀ ਚਾਹੀਦੀ ਅਤੇ ਸਿਰਫ ਸੁੱਕੀਆਂ ਤੇ ਮਰੀਆਂ ਹੋਈਆਂ ਟਾਹਿਣੀਆਂ ਹੀ ਕਟਣੀਆਂ ਚਹੀਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement