
ਤਲਵੰਡੀ ਸਾਬੋ ਬਲਾਕ ਦੇ ਅਧੀਨ ਪੈਂਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਦੀ ਬਿਜਾਈ ਕਰਕੇ ਅਪਣੀ ਆਮਦਨੀ...
ਚੰਡੀਗੜ੍ਹ : ਤਲਵੰਡੀ ਸਾਬੋ ਬਲਾਕ ਦੇ ਅਧੀਨ ਪੈਂਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਦੀ ਬਿਜਾਈ ਕਰਕੇ ਅਪਣੀ ਆਮਦਨੀ ਵਿਚ ਵਾਧਾ ਕਰ ਰਿਹਾ ਹੈ। ਫ਼ਸਲ ਤੋਂ ਹੋਣ ਵਾਲੇ ਵਧੀਆ ਮੁਨਾਫ਼ੇ ਨੂੰ ਵੇਖਦੇ ਹੋਏ ਇਸ ਸਾਲ ਉਸਨੇ 10 ਏਕੜ ਵਿਚ ਮੂੰਗੀ ਦੀ ਫ਼ਸਲ ਦੀ ਬਿਜਾਈ ਕੀਤੀ ਹੈ। ਨਿਰਮਲ ਸਿੰਘ ਝੋਨਾ ਅਤੇ ਬਾਸਮਤੀ ਨਾਲ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ, ਇਸ ਨਾਲ ਜਿੱਥੇ ਇੱਕ ਫ਼ਸਲ ਦੇ ਜ਼ਰੀਏ ਜ਼ਿਆਦਾ ਆਮਦਨੀ ਹੁੰਦੀ ਹੈ।
Kissan
ਉਥੇ ਹੀ ਮੂੰਗੀ ਦੀ ਫ਼ਸਲ ਤੇ ਕੁਦਰਤੀ ਗੁਣ ਦੇ ਕਾਰਨ ਜ਼ਮੀਨ ਵਿਚ ਨਾਇਟ੍ਰੋਜ਼ਨ ਫਿਕਸੇਸ਼ਨ ਦੇ ਜ਼ਰੀਏ ਜ਼ਮੀਨ ਵਿਚ ਨਾਇਟ੍ਰੋਜਨ ਖ਼ਾਦ ਦੀ ਮਾਤਰਾ ਵਧਾਉਂਦੀ ਹੈ। ਇਸ ਨਾਲ ਅਗਲੀ ਫ਼ਸਲ ਨੂੰ ਘੱਟ ਯੂਰੀਆ ਖ਼ਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ। ਕਣਕ ਵੱਢਣ ਤੋਂ ਬਾਅਦ ਗਰਮੀ ਦੇ ਮੌਸਮ ਦੀ ਮੂੰਗੀ ਬਿਨ੍ਹਾਂ ਵਾਹਨ ਵਾਏ ਹੀ ਬਿਜਾਈ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ ਟਿਲ ਡਰਿੱਲ ਦੇ ਜ਼ਰੀਏ ਬਿਜਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਤੋਂ ਕਿਸਾਨਾਂ ਨੂੰ ਸੱਠੀ ਮੂੰਗੀ ਦੇ ਬੀਜ ਫਰੀ ਆਫ਼ ਕਾਸਟ ਮਿੰਨੀ ਕਿੱਟ ਵੰਡੀ ਜਾਂਦੀ ਹੈ।
Farming
ਮੂੰਗੀ ਦੀ ਫ਼ਸਲ 20 ਮਾਰਚ ਤੋਂ ਅਪ੍ਰੈਲ ਦੇ ਤੀਸਰੇ ਹਫ਼ਤੇ ਤੱਕ ਬਿਜਾਈ ਕੀਤੀ ਜਾਂਦੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਫ਼ਸਲੀ ਚੱਕਰ ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈ, ਉਸ ਖੇਤ ਵਿਚ ਬਾਸਮਤੀ ਝੋਨਾ ਲੱਗਪਗ 20 ਜੁਲਾਈ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਬਿਜਲੀ ਦੀ ਵੀ ਬੱਚਤ ਹੁੰਦੀ ਹੈ।
Sathi Mungi
ਅਤੇ ਇਹ ਝੋਨਾ ਪਰਮਲ ਝੋਨਾ ਜੋ ਕਿ 20 ਨੂੰ ਦੱਸਿਆ ਜਾਂਦਾ ਹੈ ਦੇ ਬਰਾਬਰ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸ ਕਿਸਮ ਦਾ ਔਸਤਨ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਹੈ। 5-6 ਕੁਇੰਟਲ ਮੂੰਗੀ ਇਸ ਸਾਲ ਦੇ ਸਮਰਥਨ ਮੁੱਲ (6975) ਦੇ ਹਿਸਾਬ ਨਾਲ ਇਕ ਏਕੜ ਵਿਚੋਂ 30 ਤੋਂ 40 ਹਜ਼ਾਰ ਦੇ ਵਿਚਕਾਰ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸੱਠੀ ਮੂੰਗੀ ਦਾ ਬੀਜ 10 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਿਆ ਜਾਂਦਾ ਹੈ।