
ਭਾਰਤ ਵਿਚ ਟਾਊ ਦੀ ਫਸਲ ਨੂੰ ਫਲਾਹਾਰੀ ਭੋਜਨ ਮੰਨਿਆ ਜਾਂਦਾ ਹੈ ਅਤੇ ਇਸ ਦੇ ਆਟੇ ਦਾ ਵਰਤ ਦੇ ਦਿਨਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ।
ਜਸ਼ਪੁਰਨਗਰ, ( ਪੀਟੀਆਈ) : ਸਾਲ 1959 ਵਿਖੇ ਚੀਨ ਵੱਲੋਂ ਤਿਬੱਤ 'ਤੇ ਕਬਜ਼ਾ ਕਰ ਲਏ ਜਾਣ ਕਾਰਨ ਦਲਾਈ ਲਾਮਾ ਸਮੇਤ ਲੱਖਾਂ ਤਿਬੱਤੀ ਲੋਕਾਂ ਨੂੰ ਭਾਰਤ ਦੇ ਪਹਾੜੀ ਖੇਤਰਾਂ ਵਿਚ ਵਸਾਇਆ ਗਿਆ। ਉਤਰੀ ਛੱਤੀਸਗੜ੍ਹ ਦੇ ਮੈਨਪਾਠ ਵਿਚ ਵਸੇ ਤਿੱਬਤੀ ਅਪਣੇ ਨਾਲ ਇਕ ਖ਼ਾਸ ਤਰ੍ਹਾਂ ਦਾ ਬੀਜ ਲੈ ਕੇ ਆਏ ਸੀ। ਇਹ ਸੀ ਟਾਊ ਦੇ ਬੀਜ। ਇੰਨੀ ਦਿਨੀਂ ਜਸ਼ਪੁਰ ਵਿਖੇ ਪੰਡਰਾਪਾਠ ਦੀਆਂ ਪਹਾੜੀਆਂ ਵਿਚ ਟਾਊ ਦੀ ਫਸਲ ਲਹਿਰਾ ਰਹੀ ਹੈ। ਵਾਦੀ ਵਿਚ ਇਸ ਦੇ ਸੁੰਦਰ ਫੁੱਲ ਨਜ਼ਰ ਆ ਰਹੇ ਹਨ।
Tau flour
ਇਹ ਇਕ ਅਜਿਹੀ ਫਸਲ ਹੈ ਜਿਸ ਵਰਤੋਂ ਵੱਡੇ ਪੱਧਰ 'ਤੇ ਚੀਨੀ ਅਤੇ ਜਪਾਨੀ ਲੋਕ ਅਪਣੇ ਰੋਜ਼ਾਨਾ ਦੇ ਖਾਣੇ ਵਿਚ ਕਰਦੇ ਹਨ। ਇਸ ਦੇ ਨਾਲ ਹੀ ਜਪਾਨੀ ਪੰਛੀਆਂ ਦੇ ਚੋਗੇ ਦੇ ਤੌਰ 'ਤੇ ਵੀ ਇਸ ਦੀ ਵਰਤੋਂ ਹੁੰਦੀ ਹੈ। ਭਾਰਤ ਵਿਚ ਟਾਊ ਦੀ ਫਸਲ ਨੂੰ ਫਲਾਹਾਰੀ ਭੋਜਨ ਮੰਨਿਆ ਜਾਂਦਾ ਹੈ ਅਤੇ ਇਸ ਦੇ ਆਟੇ ਦਾ ਵਰਤ ਦੇ ਦਿਨਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਮੈਨਪਾਠ ਅਤੇ ਪੰਡਰਾਪਾਠ ਵਿਚ ਬੀਜਿਆ ਜਾਣ ਵਾਲਾ ਟਾਊ ਇਥੇ ਕਿਸਾਨਾਂ ਦੀ ਆਮਦਨੀ ਦਾ ਪ੍ਰਮੁੱਖ ਸਾਧਨ ਹੈ।
it is used in food during fast
ਇਥੋਂ ਇਹ ਫਸਲ ਜਾਪਾਨ ਨੂੰ ਵੀ ਨਿਰਯਾਤ ਕੀਤੀ ਜਾਂਦੀ ਹੈ। ਅੱਜ ਕਲ ਫਾਸਟ ਫੂਡ ਮੋਮੋਜ਼ ਬਜ਼ਾਰ ਵਿਚ ਬਹੁਤ ਵਿਕਦਾ ਹੈ। ਇਸ ਨੂੰ ਬਣਾਉਣ ਵਿਚ ਵੀ ਟਾਊ ਦੇ ਆਟੇ ਦੀ ਵਰਤੋਂ ਕੀਤੀ ਜਾਂਦੀ ਹੈ। ਠੰਡ ਦੇ ਦਿਨਾਂ ਵਿਚ 1 ਤੋਂ 2 ਡਿਗਰੀ ਤੱਕ ਹੇਠਾਂ ਡਿੱਗ ਜਾਣ ਵਾਲਾ ਪਾਰਾ ਇਸ ਫਸਲ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਪਾਠਖੇਤਰ ਵਿਚ ਅਨੁਕੂਲ ਹਾਲਾਤਾਂ ਕਾਰਨ ਇਸ ਫਸਲ ਨੂੰ ਤਰਜੀਹ ਦਿੰਦੇ ਹਨ। ਚੰਗੀ ਫਸਲ ਮਿਲਣ ਤੋਂ ਬਾਅਦ ਹਰ ਸਾਲ ਟਾਊ ਦੇ ਰਕਬੇ ਵਿਚ ਵਾਧਾ ਹੁੰਦਾ ਗਿਆ।
Used in Momos
ਜਿਲ੍ਹੇ ਵਿਚ 2 ਹਜ਼ਾਰ ਏਕੜ ਵਿਚ ਟਾਊ ਦੀ ਫਸਲ ਲਗਣ ਦੀ ਆਸ ਹੈ। ਇਸ ਫਸਲ 'ਤੇ ਕੀੜਿਆਂ ਦਾ ਅਸਰ ਵੀ ਬਹੁਤ ਘੱਟ ਹੁੰਦਾ ਹੈ। ਕਿਸਾਨਾਂ ਲਈ ਲਾਹੇਵੰਦ ਹੋਣ ਦੇ ਨਾਲ-ਨਾਲ ਇਹ ਫਸਲ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ। 30 ਰੁਪਏ ਕਿਲੋ ਦੀ ਦਰ ਨਾਲ ਖਰੀਦਿਆ ਜਾਣ ਵਾਲਾ ਟਾਊ ( ਕੁਟੂ ) ਦਾ ਫਲਾਹਾਰੀ ਆਟਾ ਬਣ ਕੇ 200 ਰੁਪਏ ਕਿਲੋ ਤੱਕ ਵਿਕਦਾ ਹੈ। ਸਰਕਾਰ ਨੇ ਇਸ ਫਸਲ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਨਹੀਂ ਲਿਆਂਦਾ ਹੈ।