
ਬਹੇੜਾ ਨੂੰ ਸੰਸਕ੍ਰਿਤ ਵਿਚ ਕਰਸ਼ਫਲ, ਕਲੀਦਰੁਮਾ ਅਤੇ ਵਿਭੀਤਾਕੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸਦਾ ਫ਼ਲ ਮੁੱਖ ਤੌਰ 'ਤੇ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ।
ਬਹੇੜਾ ਨੂੰ ਸੰਸਕ੍ਰਿਤ ਵਿਚ ਕਰਸ਼ਫਲ, ਕਲੀਦਰੁਮਾ ਅਤੇ ਵਿਭੀਤਾਕੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸਦਾ ਫ਼ਲ ਮੁੱਖ ਤੌਰ 'ਤੇ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਬਹੇੜਾ ਤੋਂ ਤਿਆਰ ਕੀਤੀਆਂ ਗਈਆਂ ਦਵਾਈਆਂ ਦੀ ਵਰਤੋਂ ਚਮੜੀ ਦੇ ਰੋਗ, ਸੁੱਜੇ ਹਿੱਸਿਆਂ, ਵਾਲਾਂ ਦਾ ਸਫ਼ੇਦ ਹੋਣਾ, ਕੋਲੇਸਟ੍ਰੋਲ ਅਤੇ ਖੂਨ ਦੇ ਦੌਰੇ ਨੂੰ ਘਟਾਉਣ ਆਦਿ ਲਈ ਕੀਤਾ ਜਾਂਦਾ ਹੈ। ਇਹ ਪੱਤਝੜ ਵਾਲਾ ਰੁੱਖ ਹੈ ਅਤੇ ਜਿਸਦੀ ਔਸਤਨ ਉਚਾਈ 30 ਮੀਟਰ ਹੁੰਦੀ ਹੈ। ਇਸਦਾ ਸ਼ੱਕ ਭੂਰੇ-ਸਲੇਟੀ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਅੰਡਾਕਾਰ ਅਤੇ 10-12 ਸੈਂਟੀਮੀਟਰ ਲੰਬੇ ਹੁੰਦੇ ਹਨ। ਇਸਦੇ ਫ਼ਲ ਅੰਡਾਕਾਰ ਅਤੇ ਬੀਜ ਸੁਆਦ ਵਿਚ ਮਿੱਠੇ ਹੁੰਦੇ ਹਨ। ਭਾਰਤ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਪੰਜਾਬ ਮੁੱਖ ਬਹੇੜਾ ਉਗਾਉਣ ਵਾਲੇ ਖੇਤਰ ਹਨ।
bahera treeਬਹੇੜਾ ਦੀ ਫ਼ਸਲ ਨੂੰ ਬਾਰਿਸ਼ ਵਾਲੇ ਮੌਸਮ ਦੀ ਲੋੜ ਹੁੰਦੀ ਹੈ। ਅਕਸਰ ਜੁਲਾਈ ਮਹੀਨੇ ਵਿਚ ਚੰਗੀ ਬਾਰਿਸ਼ ਹੁੰਦੀ ਹੈ। ਇਕ ਅਜਿਹੀ ਫ਼ਸਲ ਹੈ ਕਿ ਇਸਦੇ ਸਖ਼ਤ ਹੋਣ ਕਰਕੇ ਇਸ ਫ਼ਸਲ ਨੂੰ ਲਗਭਗ ਹਰ ਕਿਸਮ ਦੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ। ਮਿੱਟੀ ਵਿਚ ਵਧੀਆ ਨਮੀ ਹੋਣੀ ਚਾਹੀਦੀ ਹੈ। ਜਦੋਂ ਇਸ ਨੂੰ ਵਧੀਆ ਜਲ-ਨਿਕਾਸ ਵਾਲੀ ਨਮੀ ਵਾਲੀ, ਡੂੰਘੀ, ਰੇਤੀਲੀ ਦੋਮਟ ਮਿੱਟੀ ਵਿਚ ਉਗਾਇਆ ਜਾਂਦਾ ਹੈ, ਤਾਂ ਇਹ ਵਧੀਆ ਪੈਦਾਵਾਰ ਦਿੰਦੀ ਹੈ। ਨਵੇਂ ਪੌਦਿਆਂ ਦੇ ਸ਼ੁਰੂਆਤੀ ਵਿਕਾਸ ਸਮੇਂ ਇਹ ਛਾਂ ਨੂੰ ਸਹਾਰ ਸਕਦੀ ਹੈ।
bahera powderਬਹੇੜਾ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਕਰਨ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋ। ਵਾਹੀ ਤੋਂ ਬਾਅਦ ਬਾਰਿਸ਼ ਆਉਣ ਤੋਂ ਪਹਿਲਾਂ ਜ਼ਮੀਨ ਵਿਚ ਟੋਏ ਪੁੱਟੋ। ਨੀਵੇਂ ਖੇਤਰਾਂ ਵਿਚ ਪੌਦੇ ਦੇ ਵਧੀਆ ਵਿਕਾਸ ਲਈ ਟੋਏ ਵੱਡੇ ਆਕਾਰ ਦੇ ਪੁੱਟੋ ਤਾਂ ਜੋ ਪੌਦਾ ਵਧੀਆ ਤਰੀਕੇ ਨਾਲ ਵਧ ਫੁਲ ਸਕੇ।
bahera tree
ਬਿਜਾਈ ਦਾ ਸਮਾਂ : ਇਸ ਫ਼ਸਲ ਦੀ ਬਿਜਾਈ ਦਾ ਸਮਾਂ ਜੂਨ-ਜੁਲਾਈ ਮਹੀਨਾ ਹੁੰਦਾ ਹੈ, ਜਿਸ ਵਿਚ ਪਨੀਰੀ ਤਿਆਰ ਕੀਤੀ ਜਾਂਦੀ ਹੈ ਪਰ ਇਸ ਦੀ ਬਿਜਾਈ ਜੁਲਾਈ ਮਹੀਨੇ ਵਿਚ ਮਾਨਸੂਨ ਆਉਣ ਤੋਂ ਪਹਿਲਾਂ ਕਰ ਦਿਤੀ ਜਾਂਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਪੌਦੇ ਦਾ ਵਧੀਆ ਵਿਕਾਸ ਹੋਵੇ ਅਤੇ ਪੈਦਾਵਾਰ ਵੀ ਚੰਗੀ ਹੋਵੇ ਤਾਂ ਨਵੇਂ ਪੌਦਿਆਂ ਵਿਚਕਾਰ 3 ਗੁਣਾ 3 ਮੀਟਰ ਦਾ ਫ਼ਾਸਲਾ ਰੱਖੋ। ਇਸਦੀ ਬਿਜਾਈ ਪਿਉਂਦ ਲਗਾ ਕੇ ਕੀਤੀ ਜਾਂਦੀ ਹੈ। ਪੁੰਗਰਾਅ ਦੀ ਪ੍ਰਤੀਸ਼ਤਤਾ ਵਧਾਉਣ ਲਈ ਬੀਜਾਂ ਨੂੰ 24 ਘੰਟੇ ਲਈ ਪਾਣੀ ਵਿਚ ਡੁਬੋ ਕੇ ਰੱਖੋ। ਬਹੇੜਾ ਦੇ ਬੀਜਾਂ ਨੂੰ 45 ਗੁਣਾ 45 ਸੈ.ਮੀ. ਦੇ ਪੁੱਟੇ ਹੋਏ ਟੋਇਆਂ ਵਿਚ ਬੀਜੋ। ਬਿਜਾਈ ਤੋਂ ਬਾਅਦ ਮਿੱਟੀ ਦੀ ਨਮੀ ਲਈ ਹਲਕੀ ਸਿੰਚਾਈ ਕਰੋ ਤਾਂ ਜੋ ਪੌਦੇ ਉਗਣ ਵਿਚ ਅਸਾਨੀ ਹੋ ਸਕੇ।
baheraਇਸਦੀ ਬਿਜਾਈ ਸਿੱਧੇ ਢੰਗ ਬੀਜ ਲਗਾ ਕੇ ਵੀ ਕੀਤੀ ਜਾ ਸਕਦੀ ਹੈ, ਪਰ ਜੂਨ-ਜੁਲਾਈ ਮਹੀਨੇ ਵਿਚ ਮਾਨਸੂਨ ਸ਼ੁਰੂ ਹੋਣ 'ਤੇ ਕੀਤੀ ਜਾ ਸਕਦੀ ਹੈ। ਬੀਜਾਂ ਨੂੰ 2 ਇੰਚ ਡੂੰਘਾਈ 'ਤੇ ਬੀਜੋ ਅਤੇ ਕਤਾਰ ਵਾਲਾ ਤਰੀਕਾ ਵਰਤੋ। ਨਵੇਂ ਪੌਦੇ ਬੀਜਣ ਕਰਨ ਲਈ 10-40 ਦਿਨ ਵਿਚ ਤਿਆਰ ਹੋ ਜਾਂਦੇ ਹਨ। ਪੌਦਿਆਂ ਵਿਚਾਲੇ ਮੁੱਖ ਤੌਰ 'ਤੇ 3 ਗੁਣਾ 3 ਮੀਟਰ ਦੇ ਫ਼ਾਸਲਾ ਰਖਿਆ ਜਾਂਦਾ ਹੈ। ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਪਾਣੀ ਲਾਓ ਤਾਂ ਜੋ ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਪੁੱਟੀਆਂ ਜਾ ਸਕਣ।
bahera treeਜ਼ਮੀਨ ਦੀ ਤਿਆਰੀ ਸਮੇਂ ਹਰੇਕ ਟੋਏ ਵਿਚ ਰੂੜੀ ਦੀ ਖਾਦ 10 ਕਿਲੋ ਪਾਓ। ਹਰੇਕ ਟੋਏ ਵਿਚ ਖਾਦਾਂ ਦੇ ਤੌਰ 'ਤੇ ਯੂਰੀਆ 100 ਗ੍ਰਾਮ, ਸੁਪਰ ਫਾਸਫੇਟ 250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 100 ਗ੍ਰਾਮ ਪਾਓ। ਖਾਦਾਂ ਦੀ ਮਾਤਰਾ ਆਉਣ ਵਾਲੇ ਸਮੇਂ ਵਿਚ ਲੋੜ ਅਨੁਸਾਰ ਵਧਾਈ ਜਾ ਸਕਦੀ ਹੈ। ਖੇਤ ਨੂੰ ਨਦੀਨ ਮੁਕਤ ਰੱਖਣ ਲਈ ਲਗਾਤਾਰ ਗੋਡੀ ਕਰਦੇ ਰਹੋ ਤਾਂ ਜੋ ਇਸ ਵਿਚ ਨਦੀਨ ਨਾ ਉਗ ਸਕਣ ਜੋ ਪੌਦਿਆਂ ਦੇ ਵਿਕਾਸ ਨੂੰ ਰੋਕ ਦਿੰਦੇ ਹਨ ਅਤੇ ਇਸ ਨਾਲ ਪੈਦਾਵਾਰ ਵੀ ਘੱਟ ਨਿਕਲਦੀ ਹੈ। ਲਗਾਤਾਰ ਦੋ ਸਾਲ ਗੋਡੀ ਕਰਦੇ ਰਹੋ। ਬਿਜਾਈ ਤੋਂ 1 ਮਹੀਨੇ ਬਾਅਦ, 1 ਮਹੀਨੇ ਦੇ ਫਾਸਲੇ 'ਤੇ ਗੋਡੀ ਕਰੋ। ਮਲਚਿੰਗ ਵੀ ਮਿੱਟੀ ਦਾ ਤਾਪਮਾਨ ਘੱਟ ਕਰਨ ਅਤੇ ਨਦੀਨਾਂ ਦੀ ਰੋਕਥਾਮ ਲਈ ਇਕ ਪ੍ਰਭਾਵਸ਼ਾਲੀ ਤਰੀਕਾ ਹੈ।
bahera treeਗਰਮੀਆਂ ਵਿਚ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਵਿਚ ਹਰ ਹਫ਼ਤੇ 3 ਵਾਰ ਸਿੰਚਾਈ ਕਰੋ। ਜਦੋਂ ਫ਼ਲ ਹਰੇ-ਸਲੇਟੀ ਰੰਗ ਦੇ ਹੋ ਜਾਣ 'ਤੇ ਤੁੜਾਈ ਕੀਤੀ ਜਾਂਦੀ ਹੈ। ਤੁੜਾਈ ਆਮ ਤੌਰ 'ਤੇ ਨਵੰਬਰ-ਫਰਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ। ਫ਼ਲ ਪੱਕਣ ਤੋਂ ਤੁਰੰਤ ਬਾਅਦ ਤੁੜਾਈ ਕਰ ਲੈਣੀ ਚਾਹੀਦੀ ਹੈ। ਕਟਾਈ ਤੋਂ ਬਾਅਦ ਬੀਜਾਂ ਨੂੰ ਸੁਕਾਇਆ ਜਾਂਦਾ ਹੈ। ਬੀਜਾਂ ਨੂੰ ਧੁੱਪ ਵਿਚ ਸੁਕਾ ਕੇ ਹਵਾ ਮੁਕਤ ਪੈਕਟ ਵਿਚ ਮੰਡੀ ਲਿਜਾਣ ਲਈ ਅਤੇ ਇਨ੍ਹਾਂ ਦੀ ਉਮਰ ਵਧਾਉਣ ਲਈ ਪੈਕ ਕਰ ਦਿਤਾ ਜਾਂਦਾ ਹੈ। ਇਸਦੇ ਸੁੱਕੇ ਬੀਜਾਂ ਤੋਂ ਬਹੁਤ ਸਾਰੇ ਉਤਪਾਦ ਜਿਵੇਂ ਕਿ ਤ੍ਰਿਫਲਾ ਕੁਰਨਾ, ਬਿਭੀਤਾਕੀ ਸੁਰਾ, ਬਿਭੀਟਾਕਾ ਘੜਤਾ ਅਤੇ ਤ੍ਰਿਫਲਾ ਘਰਤਾ ਆਦਿ ਤਿਆਰ ਕੀਤੇ ਜਾਂਦੇ ਹਨ। ਪੰਜਾਬ ਨੂੰ ਇਸ ਫ਼ਸਲ ਲਈ ਸਹੀ ਮੰਨਿਆ ਗਿਆ ਹੈ।