Agriculture News: ਨਰਮੇ ਦੀ ਫ਼ਸਲ ਨੂੰ ਔੜ ਤੋਂ ਬਚਾਉਣ ਲਈ ਕਿਸਾਨ ਫ਼ਸਲ ਨੂੰ ਲਗਾ ਦੇਣ ਪਾਣੀ
Agriculture News: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਰਾਜ ਦੇ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਨਰਮਾ ਪੱਟੀ ਖੇਤਰ ਵਿਚ ਮੀਂਹ ਘੱਟ ਹੋਣ ਕਾਰਨ ਨਰਮੇ ਦੀ ਫ਼ਸਲ ਨੂੰ ਔੜ ਲੱਗੀ ਹੋਈ ਹੈ ਜਿਸ ਕਾਰਨ ਕਈ ਥਾਵਾਂ ਉਤੇ ਚਿੱਟੀ ਮੱਖੀ ਦਾ ਹਮਲਾ ਦੇਖਿਆ ਗਿਆ ਹੈ।
ਇਸ ਲਈ ਕਿਸਾਨ ਵੀਰ ਅਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਨਰਮੇ ਦੀ ਫ਼ਸਲ ਨੂੰ ਔੜ ਤੋਂ ਬਚਾਉਣ ਲਈ ਫ਼ਸਲ ਨੂੰ ਪਾਣੀ ਲਗਾ ਦੇਣ। ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਨਰਮੇ ਦੀ ਫ਼ਸਲ ਵਿਚ ਕੀਟ ਸਰਵੇਖਣ ਸਵੇਰੇ 10.00 ਵਜੇ ਤੋਂ ਪਹਿਲਾਂ ਕੀਤਾ ਜਾਵੇ ਅਤੇ ਇਕ ਖੇਤ ਵਿਚ ਘੱਟੋ-ਘੱਟ 30 ਪੱਤੇ ਦੇਖੇ ਜਾਣ। ਜਿਥੇ ਵੀ ਚਿੱਟੀ ਮੱਖੀ ਦੀ ਔਸਤ ਗਿਣਤੀ 6 ਬਾਲਗ ਪ੍ਰਤੀ ਪੱਤਾ ਜਾਂ ਇਸ ਤੋਂ ਜ਼ਿਆਦਾ ਹੋਵੇ, ਉਥੇ ਚਿੱਟੀ ਮੱਖੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫ਼ਾਰਸ਼ ਕੀਟਨਾਸ਼ਕਾਂ ਦਾ ਹੇਠ ਦੱਸੇ ਅਨੁੁਸਾਰ ਛਿੜਕਾਅ ਕੀਤਾ ਜਾਵੇ।
ਬਹੁਤ ਜ਼ਿਆਦਾ (15 ਬਾਲਗ ਪ੍ਰਤੀ ਪੱਤਾ ਤੋਂ ਵੱਧ) ਹਮਲਾ ਹੋਣ ’ਤੇ ਕਲਾਸਟੋ 20 ਡਬਲਯੂ ਜੀ 200 ਗ੍ਰਾਮ ਅਤੇ ਲੈਨੋ/ਡੈਟਾ 10 ਈ ਸੀ 500 ਮਿਲੀਲਿਟਰ ਜਾਂ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) 200 ਗ੍ਰਾਮ ਅਤੇ ਓਬਰੇਨ/ਵੋਲਟੇਜ਼ 22.9 ਐਸ ਸੀ 200 ਮਿਲੀਲਿਟਰ ਦੀ ਵਰਤੋਂ ਕੀਤੀ ਜਾਵੇ। ਇਸ ਦੀ ਵਰਤੋਂ ਪਹਿਲੀ ਸਪ੍ਰੇਅ ਦੀ ਵਰਤੋਂ 4:5 ਦਿਨਾਂ ਬਾਅਦ ਦੂਸਰੀ ਸਪ੍ਰੇਅ ਦੀ ਵਰਤੋਂ ਕੀਤੀ ਜਾਵੇ।
ਦਰਮਿਆਨਾ (8 ਤੋਂ 15 ਬਾਲਗ ਪ੍ਰਤੀ ਪੱਤਾ) ਹਮਲਾ ਹੋਣ ’ਤੇ ਸਫੀਨਾ 50 ਡੀ ਸੀ 400 ਮਿਲੀਲਿਟਰ ਅਤੇ ਲੈਨੋ/ਡੈਟਾ 10 ਈ ਸੀ 500 ਮਿਲੀਲਿਟਰ ਜਾਂ ਸਫੀਨਾ 50 ਡੀ ਸੀ 400 ਮਿਲੀਲਿਟਰ, ਓਬਰੇਨ/ਵੋਲਟੇਜ਼ 22.9 ਐਸ ਸੀ (200 ਮਿਲੀਲਿਟਰ ਦੀ ਵਰਤੋਂ ਕੀਤੀ ਜਾਵੇ। ਇਸ ਦੀ ਪਹਿਲੀ ਸਪ੍ਰੇਅ ਦੀ ਵਰਤੋਂ 4:5 ਦਿਨਾਂ ਬਾਅਦ ਦੂਸਰੀ ਸਪ੍ਰੇਅ ਦੀ ਵਰਤੋਂ ਕੀਤੀ ਜਾਵੇ।
ਘੱਟ ਹਮਲਾ (6 ਤੋਂ 8 ਬਾਲਗ ਪ੍ਰਤੀ ਪੱਤਾ) ਹੋਣ ’ਤੇ ਓਸ਼ੀਨ 20 ਐਸ ਜੀ (ਡਾਇਨੋਟੈਫੁੁਰਾਨ) 60 ਗ੍ਰਾਮ ਜਾਂ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) 80 ਗ੍ਰਾਮ ਜਾਂ ਫੌਸਮਾਈਟ/ ਈ-ਮਾਈਟ/ ਵੋਲਥੀਆਨ/ ਗੋਲਡਮਿਟ 800 ਮਿਲੀਲਿਟਰ 50 ਈ ਸੀ (ਈਥੀਆਨ) ਦੀ ਵਰਤੋਂ ਕੀਤੀ ਜਾਵੇ।