ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ
Published : Jun 26, 2020, 11:24 am IST
Updated : Jun 26, 2020, 11:24 am IST
SHARE ARTICLE
Lemon Grass
Lemon Grass

ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ। ਪੱਤੀਆਂ ਦੇ ਵਾਸ਼ਪੀਕਰਨ ਨਾਲ ਤੇਲ ਪ੍ਰਾਪਤ ਹੁੰਦਾ ਹੈ

ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ। ਪੱਤੀਆਂ ਦੇ ਵਾਸ਼ਪੀਕਰਨ ਨਾਲ ਤੇਲ ਪ੍ਰਾਪਤ ਹੁੰਦਾ ਹੈ ਜਿਸ ਦਾ ਪ੍ਰਯੋਗ ਕਾਸਮੈਟਿਕਸ, ਸੁੰਦਰਤਾ ਉਤਪਾਦ, ਸਾਬਣ, ਕੀਟਨਾਸ਼ਕ ਅਤੇ ਦਵਾਈਆਂ ਵਿਚ ਹੁੰਦਾ ਹੈ। ਇਸ ਤੇਲ ਦਾ ਮੁੱਖ ਘਟਕ ਸਿਟ੍ਰਾਨ (80-60 ਫ਼ੀ ਸਦੀ) ਹੁੰਦਾ ਹੈ।
ਨਿੰਬੂ ਦਾ ਘਾਹ ਗਰਮ ਅਤੇ ਸਰਦ ਹਰ ਜਲਵਾਯੂ ਵਿਚ ਸੁਚਾਰੂ ਰੂਪ ਵਿਚ ਹੁੰਦਾ ਹੈ।

Lemon GrassLemon Grass

ਆਮ ਤੌਰ ’ਤੇ 250-300 ਮਿਲੀਮੀਟਰ ਮੀਂਹ ਇਸ ਲਈ ਢੁਕਵਾਂ ਹੁੰਦਾ ਹੈ। ਇਹ ਪ੍ਰਮੁੱਖ ਰੂਪ ਵਿਚ ਮੀਂਹ ’ਤੇ ਆਧਾਰਤ ਸਿੰਜਾਈਹੀਣ ਹਾਲਤ ਵਿਚ ਉਗਾਇਆ ਜਾਂਦਾ ਹੈ। ਇਹ ਘਾਹ ਹਰ ਤਰ੍ਹਾਂ ਦੀ ਮਿੱਟੀ ਵਿਚ ਉੱਗ ਜਾਂਦਾ ਹੈ। ਪਰ ਇਹ ਖੜੇ ਪਾਣੀ ਵਿਚ ਨਹੀਂ ਰਹਿ ਸਕਦਾ। ਇਸ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਜ਼ਮੀਨ ਦੀ ਚੋਣ ਕਰਨਾ ਚੰਗਾ ਹੁੰਦਾ ਹੈ। ਦੋਮਟ ਮਿੱਟੀ ਇਸ ਦੀ ਖੇਤੀ ਲਈ ਬਹੁਤ ਚੰਗੀ ਹੈ।

Lemon GrassLemon Grass

ਢਲਾਨ ਵਾਲੇ ਖੇਤਰਾਂ ਵਿਚ, ਜਿਥੇ ਮਿੱਟੀ ਖੁਰਦੀ ਰਹਿੰਦੀ ਹੈ, ਉਥੇ ਇਸ ਦੀ ਖੇਤੀ ਕਰਨ ਨਾਲ ਮਿੱਟੀ ਦਾ ਖੁਰਨਾ ਬੰਦ ਹੋ ਜਾਂਦਾ ਹੈ। ਇਕ ਹੈਕਟੇਅਰ ਵਿਚ ਬਿਜਾਈ ਕਰਨ ਲਈ ਪੌਧ ਤਿਆਰ ਕਰਨ ਲਈ 4 ਤੋਂ 5 ਕਿਲੋ ਬੀਜਾਂ ਦੀ ਜ਼ਰੂਰਤ ਹੁੰਦੀ ਹੈ। ਅਪ੍ਰੈਲ-ਮਈ ਤਕ ਇਸ ਦੀ ਨਰਸਰੀ ਤਿਆਰ ਹੋ ਜਾਂਦੀ ਹੈ। ਜੁਲਾਈ ਦੇ ਪਹਿਲੇ ਹਫ਼ਤੇ ਵਿਚ ਇਸ ਦੀ ਬਿਜਾਈ ਕਰੋ।

Lemon GrassLemon Grass

ਫ਼ਰਵਰੀ ਤੋਂ ਮਾਰਚ ਦੌਰਾਨ ਖ਼ੁਸ਼ਕ ਮੌਸਮ ਵਿਚ ਇਸ ਦੀ ਸਿੰਜਾਈ ਦੀ ਜ਼ਰੂਰਤ ਪੈਂਦੀ ਹੈ। ਪਹਿਲੀ ਕਟਾਈ 3 ਮਹੀਨਿਆਂ ਬਾਅਦ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਹਰ 2 ਤੋਂ ਢਾਈ ਮਹੀਨਿਆਂ ਬਾਅਦ ਕਟਾਈ ਕੀਤੀ ਜਾਂਦੀ ਹੈ। ਪ੍ਰਤੀ ਹੈਕਟੇਅਰ 10 ਤੋਂ 25 ਟਨ ਤਕ ਘਾਹ ਪੈਦਾ ਹੁੰਦਾ ਹੈ, ਜਿਸ ਵਿਚੋਂ 60 ਤੋਂ 80 ਕਿਲੋ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement