ਲੈਮਨ ਗ੍ਰਾਸ ਦੀ ਖੇਤੀ
Published : Jun 18, 2020, 12:45 pm IST
Updated : Jul 29, 2020, 3:34 pm IST
SHARE ARTICLE
Lemon grass
Lemon grass

ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ।

ਚੰਡੀਗੜ੍ਹ:  ਲੈਮਨ ਗ੍ਰਾਸ ਜਾਂ ਨਿੰਬੂ ਦੇ ਘਾਹ ਦਾ ਮਹੱਤਵ ਉਨ੍ਹਾਂ ਦੀਆਂ ਖ਼ੁਸ਼ਬੂਦਾਰ ਪੱਤੀਆਂ ਕਰ ਕੇ ਹੈ। ਪੱਤੀਆਂ ਦੇ ਵਾਸ਼ਪੀਕਰਨ ਨਾਲ ਤੇਲ ਪ੍ਰਾਪਤ ਹੁੰਦਾ ਹੈ, ਜਿਸ ਦਾ ਪ੍ਰਯੋਗ ਕਾਸਮੈਟਿਕਸ, ਸੁੰਦਰਤਾ ਉਤਪਾਦ, ਸਾਬਣ, ਕੀਟਨਾਸ਼ਕ ਅਤੇ ਦਵਾਈਆਂ 'ਚ ਹੁੰਦਾ ਹੈ। ਇਸ ਤੇਲ ਦਾ ਮੁੱਖ ਘਟਕ ਸਿਟ੍ਰਾਨ (80-60 ਫ਼ੀ ਸਦੀ) ਹੁੰਦਾ ਹੈ।

Lemon GrassLemon Grass

ਨਿੰਬੂ ਦਾ ਘਾਹ ਗਰਮ ਅਤੇ ਸਰਦ ਹਰ ਜਲਵਾਯੂ 'ਚ ਸੁਚਾਰੂ ਰੂਪ 'ਚ ਹੁੰਦਾ ਹੈ। ਆਮ ਤੌਰ 'ਤੇ 250-300 ਮਿਲੀਮੀਟਰ ਮੀਂਹ ਇਸ ਲਈ ਢੁਕਵਾਂ ਹੁੰਦਾ ਹੈ। ਇਹ ਪ੍ਰਮੁੱਖ ਰੂਪ 'ਚ ਮੀਂਹ 'ਤੇ ਅਧਾਰਤ ਸਿੰਜਾਈਹੀਣ ਹਾਲਤ 'ਚ ਉਗਾਇਆ ਜਾਂਦਾ ਹੈ। ਇਹ ਘਾਹ ਹਰ ਤਰ੍ਹਾਂ ਦੀ ਮਿੱਟੀ 'ਚ ਉੱਗ ਜਾਂਦਾ ਹੈ। ਪਰ ਇਹ ਖੜੇ ਪਾਣੀ 'ਚ ਨਹੀਂ ਰਹਿ ਸਕਦਾ।

Lemon GrassLemon Grass

ਇਸ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਜ਼ਮੀਨ ਦੀ ਚੋਣ ਕਰਨਾ ਚੰਗਾ ਹੁੰਦਾ ਹੈ। ਦੋਮਟ ਮਿੱਟੀ ਇਸ ਦੀ ਖੇਤੀ ਲਈ ਬਹੁਤ ਚੰਗੀ ਹੈ। ਢਲਾਨ ਵਾਲੇ ਖੇਤਰਾਂ 'ਚ, ਜਿੱਥੇ ਮਿੱਟੀ ਖੁਰਦੀ ਰਹਿੰਦੀ ਹੈ, ਉਥੇ ਇਸ ਦੀ ਖੇਤੀ ਕਰਨ ਨਾਲ ਮਿੱਟੀ ਦਾ ਖੁਰਨਾ ਬੰਦ ਹੋ ਜਾਂਦਾ ਹੈ। ਇਕ ਹੈਕਟੇਅਰ 'ਚ ਬਿਜਾਈ ਕਰਨ ਲਈ ਪੌਧ ਤਿਆਰ ਕਰਨ ਲਈ 4 ਤੋਂ 5 ਕਿੱਲੋ ਬੀਜਾਂ ਦੀ ਜ਼ਰੂਰਤ ਹੁੰਦੀ ਹੈ। ਅਪ੍ਰੈਲ-ਮਈ ਤਕ ਇਸ ਦੀ ਨਰਸਰੀ ਤਿਆਰ ਹੋ ਜਾਂਦੀ ਹੈ।

FarmingFarming

ਜੁਲਾਈ ਦੇ ਪਹਿਲੇ ਹਫ਼ਤੇ 'ਚ ਇਸ ਦੀ ਬਿਜਾਈ ਕਰੋ। ਫ਼ਰਵਰੀ ਤੋਂ ਮਾਰਚ ਦੌਰਾਨ ਖੁਸ਼ਕ ਮੌਸਮ 'ਚ ਇਸ ਦੀ ਸਿੰਜਾਈ ਦੀ ਜ਼ਰੂਰਤ ਪੈਂਦੀ ਹੈ। ਪਹਿਲੀ ਕਟਾਈ 3 ਮਹੀਨਿਆਂ ਬਾਅਦ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਹਰ 2 ਤੋਂ ਢਾਈ ਮਹੀਨਿਆਂ ਬਾਅਦ ਕਟਾਈ ਕੀਤੀ ਜਾਂਦੀ ਹੈ। ਪ੍ਰਤੀ ਹੈਕਟੇਅਰ 10 ਤੋਂ 25 ਟਨ ਤਕ ਘਾਹ ਪੈਦਾ ਹੁੰਦਾ ਹੈ, ਜਿਸ 'ਚੋਂ 60 ਤੋਂ 80 ਕਿਲੋ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement