
ਕਰੀਬ 2 ਸਾਲ ਪਹਿਲਾਂ ਸ਼ੁਰੂ ਕੀਤੀ ਖੇਤੀ
ਫਰੀਦਕੋਟ (ਸੁਖਜਿੰਦਰ ਸਹੋਤਾ ) ਖੇਤੀ ਕਰਮਾਂ ਸੇਤੀ ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕਿ ਇਹ ਕਹਾਵਤ ਆਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ ਵਿਖਾਇਆ ਫਰੀਦਕੋਟ ਜਿਲ੍ਹੇ ਦੇ ਅਗਾਂਹ ਵਧੂ ਕਿਸਾਨ ਅਤੇ ਭਾਰਤ ਸਰਕਾਰ ਦੇ ਸਾਬਕਾ ਆਈਐਫਐਸ ਅਧਿਕਾਰੀ ਹਰਦੀਪ ਸਿੰਘ ਕਿੰਗਰਾ ਨੇ। ਆਈਐਫਐਸ ਵਜੋਂ ਰਿਟਾਇਡ ਹੋਣ ਤੋਂ ਬਾਅਦ ਹਰਦੀਪ ਸਿੰਘ ਕਿੰਗਰਾ ਨੇ ਮਾਡਰਨ ਤਰੀਕੇ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਆਪਣੇ ਘਰ ਦੇ ਨਾਲ ਹੀ ਆਪਣੀ ਅੱਧਾ ਏਕੜ ਜਮੀਨ ਵਿਚ ਹਾਈਡ੍ਰੋਪੌਨਕ ਵਿਧੀ ਨਾਲ ਖੇਤੀ ਕਰਨੀ ਸ਼ੁਰੂ ਕੀਤੀ।
Hardeep Singh Kingra
ਕਰੀਬ 2 ਸਾਲ ਪਹਿਲਾਂ ਸ਼ੁਰੂ ਕੀਤੀ ਖੇਤੀ ਤੋਂ ਹਰਦੀਪ ਸਿੰਘ ਕਿੰਗਰਾ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਪੁੱਤ ਮਿੱਟੀ ਨਾਲ ਮਿੱਟੀ ਹੋਣ ਤੋਂ ਡਰਦੇ ਹੀ ਖੇਤੀ ਨੂੰ ਤਿਆਗ ਗਏ ਪਰ ਉਹਨਾਂ ਮਿੱਟੀ ਰਹਿਤ ਖੇਤੀ ਸ਼ੁਰੂ ਕਰ ਕੇ ਇਕ ਨਵੀਂ ਪਰਤ ਪਾਈ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਕਿਸਾਨ ਦਾ ਪੁੱਤ ਹੁਣ ਟਾਈ ਲਗਾ ਕੇ ਤੇ ਕੋਟਪੈਂਟ ਪਾ ਕੇ ਵੀ ਖੇਤੀ ਕਰ ਸਕਦਾ।
Farming
ਫਰੀਦਕੋਟ ਦੇ ਪਿੰਡ ਕੰਮੇਆਣਾ ਵਿਚ ਬਣੇ ਹਾਈਡ੍ਰੋਪੌਨਿਕ ਪੌਲੀ ਹਾਊਸ ਵਿਚ ਹਰਦੀਪ ਸਿੰਘ ਕਿੰਗਰਾ ਨੇ ਚੈਰੀ ਟਮਾਟਰ ਦੀਆਂ ਕਈ ਕਿਸਮਾਂ, ਸਲਾਦ ਵਿਚ ਵਰਤੇ ਜਾਂਦੇ ਪੱਤਗੋਭੀ (ਬੰਦ ਗੋਭੀ) ਦੀਆਂ ਕਈ ਕਿਸਮਾਂ,5 ਕਿਸਮ ਦੀ ਲੈਟਸ ਅਤੇ ਸਟ੍ਰੋਬਰੀ ਆਦਿ ਲਗਾ ਕੇ ਜਿਥੇ ਵਧੀਆਂ ਕਮਾਈ ਕਰ ਰਿਹਾ ਉਥੇ ਹੀ ਉਹਨਾਂ ਵੱਲੋਂ ਜ਼ਹਿਰ ਮੁਕਤ ਅਤੇ ਮਿੱਟੀ ਦੇ ਸੰਪਰਕ ਤੋਂ ਬਿਨਾਂ ਵਾਲੀ ਖੇਤੀ ਕੀਤੀ ਜਾ ਰਹੀ ਹੈ।
Farming
ਇਸ ਮੌਕੇ ਗੱਲਬਾਤ ਕਰਦਿਆ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਇਹ ਟੈਕਨੀਕ ਜੋ ਹੈ ਇਹ ਖੇਤੀ ਦਾ ਭਵਿੱਖ ਹੈ ਤੇ ਉਹ ਇਸੇ ਵਿਧੀ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਉਹ ਇਸ ਤਕਨੀਕ ਤੇ ਕੰਮ ਕਰ ਰਹੇ ਹਨ ਕਿ ਜਿਥੇ ਤੁਹਾਡੀ ਫਸਲ ਵਿਕਣੀ ਹੈ ਉਹ ਉਥੇ ਹੀ ਪੈਦਾ ਕੀਤੀ ਜਾਵੇ ਤਾਂ ਜੋ ਫਸਲ ਦੀ ਪ੍ਰੋਡਕਸਨ ਕੌਸਟ ਘੱਟ ਜਾਵੇ।
Farming
ਉਹਨਾਂ ਕਿਹਾ ਕਿ ਇਸ ਵਿਧੀ ਨਾਲ ਨਾ ਤਾਂ ਉਹ ਮਿੱਟੀ ਵਰਤ ਰਹੇ ਹਨ ਅਤੇ ਨਾ ਹੀ ਪਾਣੀ ਵੇਸਟ ਕਰ ਰਹੇ ਹਨ। ਉਹਨਾਂ ਕਿਹਾ ਪਾਣੀ ਵੀ ਆਰਓ ਦਾ ਵਰਤਿਆ ਜਾ ਰਿਹਾ, ਇਸ ਖੇਤੀ ਨੂੰ ਛੱਤ ਉਪਰ ਵੀ ਕੀਤਾ ਜਾ ਸਕਦਾ,ਇਸ ਨਾਲ ਜਿੱਥੇ ਪੈਦਾ ਕਰਨ ਵਾਲੇ ਨੂੰ ਲਾਭ ਹੁੰਦਾ ਉਥੇ ਹੀ ਖਾਣ ਵਾਲੇ ਨੂੰ ਇਸ ਨਾਲ ਲਾਭ ਮਿਲਦਾ। ਉਹਨਾਂ ਕਿਹਾ ਕਿ ਇਸ ਵਿਧੀ ਨੂੰ ਹਾਈਡ੍ਰੋਪੌਨਿਕ ਐਗਰੀਕਲਚਰ ਕਿਹਾ ਜਾਂਦਾ।
Farming
ਉਹਨਾਂ ਦੱਸਿਆ ਕਿ ਇਸ ਵਿਧੀ ਨਾਲ ਤੁਸੀ 1 ਏਕੜ ਵਿਚੋਂ 30 ਏਕੜ ਦੇ ਬਰਾਬਰ ਫਸਲ ਕੱਢ ਸਕਦੇ ਹੋ। ਉਹਨਾਂ ਕਿਹਾ ਕਿ ਇਸ ਵਿਧੀ ਲਈ ਨਾ ਟਰੈਕਟਰ ਦੀ ਲੋੜ ਹੈ ਨਾ ਟਰਾਲੀ ਦੀ ਲੋੜ ਹੈ ਨਾ ਕਹੀ ਦੀ ਲੋੜ ਨਾ ਰੰਬੇ ਦੀ ਲੋੜ ਹੈ। ਕਿਸੇ ਵੀ ਖੇਤੀ ਦੇ ਸੰਦ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਇਸ ਤੇ ਕੋਈ ਰੇਅ ਸਪਰੇਅ ਨਹੀਂ ਕਰਨੀ , ਇਸ ਤੇ ਕੋਈ ਕੀੜਾ ਨਹੀਂ ਆਉਂਦਾ ਕਿਉਂਕਿ ਇਹ ਚਾਰ- ਚੁਫੇਰਿਓ ਕਵਰ ਹੈ ਇਸ ਵਿਚ ਮਿਹਨਤ ਨਹੀਂ ਬਲਕਿ ਸਮਾਰਟ ਵਰਕ ਦੀ ਲੋੜ ਹੈ।
Farming
ਉਹਨਾਂ ਕਿਹਾ ਕਿ ਰਿਵਾਇਤੀ ਖੇਤੀ ਦੇ ਮੁਕਾਬਲੇ ਇਹ ਵਿਧੀ ਦੇਖਭਾਲ ਜਿਆਦਾ ਭਾਲਦੀ ਹੈ। ਇਸ ਦੀ ਪੈਦਾਵਾਰ ਤੁਸੀਂ ਜਿੰਨੀ ਮਰਜੀ ਕਰ ਲਵੋ, ਉਹਨਾਂ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਇਥੇ 26 ਫਸਲਾਂ ਪੈਦਾ ਕਰ ਚੁੱਕੇ ਹਨ। ਉਹਨਾਂ ਇਸ ਪੌਲੀਹਾਊਸ ਨੂੰ ਬਣਾਉਣ ਬਾਰੇ ਦੱਸਦਿਆ ਕਿਹਾ ਕਿ ਜੋ ਵੀ ਇਸ ਤੇ ਖਰਚ ਆਉਂਦਾ ਉਸ ਨੂੰ ਤੁਸੀ 3 ਸਾਲ ਵਿਚ ਪੂਰਾ ਕਰ ਸਕਦੇ ਹੋ ਅਤੇ ਬਾਅਦ ਵਿਚ ਇਸ ਤੋਂ ਇਨਕਮ ਹੀ ਇਨਕਮ ਹੈ।
ਆਈਐਫਐਸ ਤੋਂ ਕਿਸਾਨ ਬਣਨ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੁਰੂ ਤੋਂ ਸੌਕ ਸੀ ਕਿ ਉਹ ਖੇਤੀ ਕਰਨ ਉਹਨਾਂ ਕਿਹਾ ਕਿ ਬਸ ਇਸ ਦਾ ਤਰੀਕਾ ਬਦਲਿਆ ਹੈ ਉਹਨਾਂ ਕਿਹਾ ਕਿ ਅਸੀ ਖੇਤੀ ਵਿਚੋਂ ਮਿੱਟੀ ਕੱਢ ਕੇ ਮਿੱਟੀ ਦੀ ਜਗ੍ਹਾ ਪਾਲੀਹਾਊਸ ਨੂੰ ਦਿੱਤੀ ਹੈ ਅਤੇ ਮਿੱਟੀ ਰਹਿਤ ਖੇਤੀ ਸੁਰੂ ਕੀਤੀ ਹੈ।