ਝੋਨੇ 'ਤੇ ਕਣਕ ਨਾਲ ਪੰਜਾਬ ਦੇ ਕਿਸਾਨ ਹੁਣ ਫੁੱਲਾਂ ਦੀ ਵੀ ਕਰਨਗੇ ਖੇਤੀ
Published : Mar 29, 2019, 11:56 am IST
Updated : Mar 29, 2019, 11:56 am IST
SHARE ARTICLE
Farmers' Attempts to Move Up towards Satyanga Revolution in Punjab
Farmers' Attempts to Move Up towards Satyanga Revolution in Punjab

ਫੁੱਲਾਂ ਦਾ ਬੀਜ ਤਿਆਰ ਕਰਕੇ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਦੀ ਸਹਾਇਤਾ ਨਾਲ ਵਿਦੇਸ਼ਾਂ ਨੂੰ ਭੇਜਣਗੇ।

ਮੋਗਾ: ਪੰਜਾਬ ’ਚ ਕਿਸਾਨਾਂ ਦਾ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ ਵੱਲ ਵੱਧ ਰਿਹਾ ਰੁਝਾਨ ਦੂਸ਼ਿਤ ਹੋ ਰਹੇ ਵਾਤਾਵਰਣ ਦੀ ਰੋਕਥਾਮ’ਚ ਮੀਲ ਪੱਥਰ ਸਾਬਤ ਹੋ ਸਕਦਾ ਹੈ। ਪਿੰਡ ਖੋਸਾ ਪਾਂਡੋ ਦੇ ਉੱਦਮੀ ਨੌਜਵਾਨ ਕਿਸਾਨਾਂ ਤੋਂ ਇਲਾਵਾ ਆਈਜੀ ਅਮਰ ਸਿੰਘ ਚਾਹਲ ਨੇ ਰਿਵਾਇਤੀ ਖੇਤੀ ਝੋਨਾ ਤੇ ਕਣਕ ਫਸਲ ਨਾਲ ਖੇਤਾ ਵਿਚ ਫੁੱਲਾਂ ਦੀ ਖੇਤੀ ਦੀ ਕਾਸ਼ਤ ਸ਼ੁਰੂ ਕੀਤੀ ਹੈ।

FlowersFlowers

ਹੋਰਨਾਂ ਕਿਸਾਨਾਂ ਲਈ ਪ੍ਰੇਰਣਾ ਸ੍ਰੋਤ ਨੌਜਵਾਨ ਕਿਸਾਨ ਹਰਮੀਤ ਸਿੰਘ ਖੋਸਾ ਪਾਂਡੋ, ਨਵਜੋਤ ਸਿੰਘ ਖੋਸਾ ਪਾਂਡੋ ਤੇ ਗਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਰਿਵਾਇਤੀ ਖੇਤੀ ਕਣਕ, ਝੋਨੇ ਦੀ ਫਸਲ ’ਤੇ ਹੀ ਨਿਰਭਰ ਸਨ ਪਰ ਹਮੇਸ਼ਾ ਨਾਮਾਤਰ ਮੁਨਾਫਾ ਹੀ ਮਿਲਦਾ ਸੀ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਫੁੱਲਾਂ ਦੀ ਕਾਸ਼ਤ ਕਰਨ ਲਈ 6 ਮਹੀਨੇ ਦਾ ਕੋਰਸ ਕੀਤਾ ਤੇ ਆਪਣੀ 3.5 ਏਕੜ ਜ਼ਮੀਨ ’ਚ ਇਸ ਵਾਰ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ।

ਉਹ ਕਿਸਾਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਖੇਤੀਬਾੜੀ ਵਿਚ ਹੋਰਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦੇ ਪਰ ਜੇ ਤੁਸੀਂ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰ ਰਹੇ ਹੋ ਤਾਂ ਬਹੁਤ ਵਧੀਆ ਕਮਾਈ ਕਰਨ ਦੇ ਯੋਗ ਹੋ ਸਕਦੇ ਹੋ। ਉਨ੍ਹਾਂ ਦੇਜੀ, ਨਸਟਰਸ਼ੀਅਮ, ਕਲਾਰਕੀਆ, ਕੋਰੀਓਪਸਿਸ,ਗੇਂਦਾ ਤੋਂ ਇਲਾਵਾ ਹੋਰ ਕਿਸਮ ਦੇ ਫੁੱਲ ਬੀਜੇ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਦਾ ਬੀਜ ਤਿਆਰ ਕਰਕੇ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਦੀ ਸਹਾਇਤਾ ਨਾਲ ਵਿਦੇਸ਼ਾਂ ਨੂੰ ਭੇਜਣਗੇ।

FlFlowers
ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਫੁੱਲਾਂ ਦੀ ਕਾਸ਼ਤ ਤੋਂ 75 ਤੋਂ 80 ਹਜ਼ਾਰ ਦੀ ਆਮਦਨ ਹੋਵੇਗੀ ਜਦੋਂਕਿ ਕਣਕ ਝੋਨੇ ਤੋਂ 40-45 ਹਜ਼ਾਰ ਦੇ ਕਰੀਬ ਆਮਦਨ ਹੁੰਦੀ ਹੈ। ਖੇਤੀ ਮਾਹਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਫੁੱਲਾਂ ਦਾ ਵਪਾਰ ਵਿਸ਼ਵ ਪੱਧਰ ’ਤੇ ਸਨਅਤੀ ਦਰਜਾ ਰੱਖਦਾ ਹੈ। ਘਰੇਲੂ ਮੰਡੀਆਂ ’ਚ ਵੀ ਫੁੱਲਾਂ ਦੀ ਖਪਤ ਕਾਫੀ ਰਹਿੰਦੀ ਹੈ ਜਿਸ ਕਰਕੇ ਫੁੱਲਾਂ ਦੀ ਖੇਤੀ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਮੋਗਾ ਜ਼ਿਲ੍ਹੇ ’ਚ ਇਸ ਵਾਰ ਕਿਸਾਨਾਂ ਨੇ ਤਕਰੀਬਨ 25 ਏਕੜ ਰਕਬੇ ’ਚ ਫੁੱਲਾਂ ਦੀ ਕਾਸ਼ਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਕਾਸ਼ਤ ਨਾਲ ਪਾਣੀ, ਖਾਦਾ ਦੀ ਬੱਚਤ ਹੁੰਦੀ ਹੈ। ਪੰਜਾਬ ਦਾ ਪੌਣ ਪਾਣੀ ਫੁੱਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਲਾਹੇਵੰਦ ਹੈ ਕਿਉਂਕਿ ਫੁੱਲਾਂ ਦੀ ਕਾਸ਼ਤ ਕਰਕੇ ਤਾਜ਼ੇ-ਫੁੱਲ, ਸੁਕਾਏ ਹੋਏ ਫੁੱਲ, ਫੁੱਲਾਂ ਦੇ ਬੀਜ਼, ਫੁੱਲਾਂ ਦੇ ਗੰਢੇ, ਟਿਸ਼ੂ ਕਲਚਰ ਰਾਹੀਂ ਤਿਆਰ ਜਾਂ ਗਮਲਿਆਂ ’ਚ ਵੀ ਫੁੱਲਾਂ ਦੇ ਪੌਦੇ ਤਿਆਰ ਕਰਕੇ ਵੇਚੇ ਜਾ ਸਕਦੇ ਹਨ। ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜ ਰਹੇ ਵਾਤਵਰਣ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਨੌਜਵਾਨ ਕਿਸਾਨਾਂ ਦੀ ਪ੍ਰਸ਼ੰਸਾਂ ਕਰਦੇ ਕਿਹਾ ਕਿ ਸਰਕਾਰ ਖੇਤੀ ਫਸਲਾਂ ਦੇ ਬਦਲਾਅ ਨੂੰ ਕਾਮਯਾਬ ਕਰਨ ਲੲਈ ਫੁੱਲਾਂ ਦਾ ਮੰਡੀਕਰਨ ਯਕੀਨੀ ਬਣਾਵੇ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement