
ਸਾਡੇ ਸੂਬੇ ਦੇ ਕਈ ਨੌਜਵਾਨ ਅੱਜ ਵੀ ਸਰਕਾਰੀ ਨੌਕਰੀਆਂ ਪਾਉਣ ਦੇ ਪਿੱਛੇ ਬੇਰੁਜ਼ਗਾਰ ਤੁਰੇ ਫਿਰਦੇ ਹਨ। ਪਰ ਇਕ ਵੱਖਰਾ ਹੀ ਨੌਜਵਾਨ ਜਿਸ ਨੇ ਸਰਕਾਰੀ
ਸਾਡੇ ਸੂਬੇ ਦੇ ਕਈ ਨੌਜਵਾਨ ਅੱਜ ਵੀ ਸਰਕਾਰੀ ਨੌਕਰੀਆਂ ਪਾਉਣ ਦੇ ਪਿੱਛੇ ਬੇਰੁਜ਼ਗਾਰ ਤੁਰੇ ਫਿਰਦੇ ਹਨ। ਪਰ ਇਕ ਵੱਖਰਾ ਹੀ ਨੌਜਵਾਨ ਜਿਸ ਨੇ ਸਰਕਾਰੀ ਨੌਕਰੀ ਛੱਡ ਕੇ ਖੇਤੀ ਵੱਲ ਮੁੜ ਗਿਆ। ਤੁਹਾਨੂੰ ਦਸ ਦੇਈਏ ਕੇ ਅੱਜ ਉਹ ਨਾ ਸਿਰਫ਼ ਸਰਕਾਰੀ ਨੌਕਰੀ ‘ਤੋਂ ਮਿਲਣ ਵਾਲੀ ਤਨਖਾਹ ਨਾਲੋਂ ਵੱਧ ਕਮਾ ਰਿਹਾ ਹੈ, ਸਗੋਂ ਨੌਕਰੀ ਕਰਨ ਨਾਲੋਂ ਵਧੇਰੇ ਖੁਸ਼ ਹੈ।
Aloevera
ਕਿਹਾ ਜਾ ਰਿਹਾ ਹੈ ਕੇ ਹਰੀਸ਼ ਦਾ ਸਾਰਾ ਪਰਿਵਾਰ ਖੇਤੀਬਾੜੀ ਹੀ ਕਰਦਾ ਰਿਹਾ ਹੈ. ਘਰ ਵਾਲਿਆਂ ਦੇ ਕਹਿਣ ‘ਤੇ ਉਸ ਨੇ ਸਰਾਕਰੀ ਨੌਕਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਨਗਰ ਨਿਗਮ ਵਿੱਚ ਜੂਨੀਅਰ ਇੰਜੀਨੀਅਰ ਵੱਜੋਂ ਨੌਕਰੀ ਲੱਗ ਗਿਆ। ਮਿਲੀ ਜਾਣਕਾਰੀ ਮੁਤਾਬਕ ਹਰੀਸ਼ ਦਾ ਕਹਿਣਾ ਹੈ ਕੇ ਮੈਂ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ. ਮੈਂ ਤਾਂ ਖੇਤੀਬਾੜੀ ਕਰਨ ਦਾ ਸ਼ੌਕੀਨ ਸੀ. ਮੈਂ ਨੌਕਰੀ ਕਰ ਤਾਂ ਰਿਹਾ ਸੀ ਪਰ ਖੁਸ਼ ਨਹੀਂ ਸੀ. ਪਰ ਮੈਨੂੰ ਕੋਈ ਰਾਹ ਦਿੱਸ ਵੀ ਨਹੀਂ ਰਹੀ ਸੀ।
Aloevera
ਦਸਿਆ ਜਾ ਰਿਹਾ ਹੈ ਕੇ ਇੱਕ ਵਾਰ ਓਹ ਦਿੱਲੀ ‘ਚ ਲੱਗੇ ਖੇਤੀਬਾੜੀ ਮੇਲੇ ਐਗਰੀ-ਏਕਸਪੋ ‘ਚ ਗਿਆ. ਬੱਸ ਉਹੀ ਉਸ ਦੇ ਜੀਵਨ ਵਿੱਚ ਬਦਲਾਵ ਲਿਆਉਣ ਵਾਲਾ ਦਿਨ ਸੀ. ਹਰੀਸ਼ ਨੇ ਨੌਕਰੀ ਛੱਡ ਕੇ ਖੇਤੀ ਕਰਨ ਦਾ ਦ੍ਰਿੜ੍ਹ ਨਿਸ਼ਚੈ ਕਰ ਲਿਆ. ਉਸ ਨੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨਾਲ ਆਪਣੀ ਜ਼ਮੀਨਾਂ ਵਿੱਚ ਅਲੋਵੇਰਾ ਅਤੇ ਹੋਰ ਫਸਲਾਂ ਪੈਦਾ ਕਰਨੀ ਸ਼ੁਰੂ ਕੀਤੀ।ਤੁਹਾਨੂੰ ਦਸ ਦੇਈਏ ਕੇ ਹਰੀਸ਼ ਰਾਜਸਥਾਨ ਦੇ ਜੈਸਲਮੇਰ ਦੇ ਇੱਕ ਪਿੰਡ ‘ਚ ਰਹਿੰਦਾ ਹੈ।
Aloevera
ਉਸ ਦੇ ਖੇਤਾਂ ਦੀ ਅਲੋਵੇਰਾ ਦੀ ਫ਼ਸਲ ਹਰਿਦਵਾਰ ਦੇ ਪਤੰਜਲੀ ਫ਼ੂਡ ਪ੍ਰੋਡਕਟਸ ਨੂੰ ਜਾਂਦੀ ਹੈ ਜਿੱਥੇ ਉਸ ਦਾ ਇਸਤੇਮਾਲ ਅਲੋਵੇਰਾ ਜੂਸ ਬਣਾਉਣ ਲਈ ਹੁੰਦਾ ਹੈ। ਹਰੀਸ਼ ਦਾ ਕਹਿਣਾ ਹੈ ਕੇ ਇਸ ਨਾਲ ਉਸ ਦੀ ਸਾਲਾਨਾ ਆਮਦਨ ਡੇਢ ਤੋਂ ਦੋ ਕਰੋੜ ਰੁਪਏ ਬਣਦੀ ਹੈ। ਹਰੀਸ਼ ਦੇ ਮੁਤਾਬਿਕ ਐਗਰੋਏਕਸਪੋ ‘ਚ ਜਾ ਕੇ ਉਸਨੂੰ ਪਤਾ ਲੱਗਾ ਕੇ ਰਾਜਸਥਾਨੀ ਟਿੱਬਿਆਂ ‘ਚ ਪੈਦਾ ਹੋਣ ਵਾਲੀ ਅਲੋਵੇਰਾ ਦੀ ਕੁਆਲਿਟੀ ਕਿੱਤੇ ਵਧੇਰੇ ਚੰਗੀ ਮੰਨੀ ਜਾਂਦੀ ਹੈ,ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਸ ਦੀ ਡਿਮਾੰਡ ਵੀ ਜਿਆਦਾ ਹੈ।
Aloevera
ਹਰੀਸ਼ ਦਾ ਕਹਿਣਾ ਹੈ ਕੇ ਜੈਸਲਮੇਰ ਨਗਰ ਨਿਗਮ ‘ਚ ਜੂਨੀਅਰ ਇੰਜੀਨੀਅਰ ਦੀ ਨੌਕਰੀ ਵਧੀਆ ਸੀ ਪਰ ਮੇਰਾ ਮਨ ਮੈਨੂੰ ਖੇਤਾਂ ਵੱਲ ਖਿੱਚਦਾ ਸੀ। ਮੈਂ ਆਪਣੇ ਮਨ ਦੀ ਗੱਲ ਸੁਣੀ. ਜਦੋਂ ਮੈਂ ਫ਼ੈਸਲਾ ਕੀਤਾ ਉਸ ਵੇਲੇ ਮੇਰੇ ਕੋਲ ਜ਼ਮੀਨ ਸੀ, ਪਾਣੀ ਵੀ ਸੀ ਪਰ ਇਹ ਜਾਣਕਾਰੀ ਨਹੀਂ ਸੀ ਕੇ ਕੀ ਕਰਨਾ ਹੈ. ਐਗਰੋਏਕਸਪੋ ‘ਚ ਮੈਨੂੰ ਅਲੋਵੇਰਾ ਅਤੇ ਆਂਵਲਾ ਦੀ ਪੈਦਾਵਾਰ ਕਰਨ ਬਾਰੇ ਸਲਾਹ ਦਿੱਤੀ ਗਈ। ਹੁਣ ਉਹ ਅਲੋਵੇਰਾ ਦੀ ‘ਬੇਬੀ ਡੇੰਸਿਸ’ ਕਿਸਮ ਦੀ ਖੇਤੀ ਕਰਦਾ ਹੈ ਜਿਸਦੀ ਬ੍ਰਾਜ਼ੀਲ, ਹਾੰਗਕਾੰਗ ਅਤੇ ਅਮਰੀਕਾ ਵਿੱਚ ਬਹੁਤ ਡਿਮਾੰਡ ਹੈ। ਸ਼ੁਰੂ ਵਿਚ ਹਰੀਸ਼ ਨੇ 80,000 ਐਲੋਵੇਰਾ ਦੇ ਪੌਦੇ ਲਗਾਏ ਸੀ ਜੋ ਹੁਣ ਵੱਧ ਕੇ 7 ਲੱਖ ਹੋ ਗਏ ਹਨ।