ਪੰਜਾਬ ਸਰਕਾਰ ਵਲੋਂ ਖੇਤੀਬਾੜੀ ਬਕਾਇਆ ਰਾਸ਼ੀ ਜਾਰੀ
Published : Jul 24, 2018, 5:50 pm IST
Updated : Jul 24, 2018, 5:50 pm IST
SHARE ARTICLE
Punjab government has released agricultural Pending Funds
Punjab government has released agricultural Pending Funds

ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਦੇ ਬਕਾਇਆ ਰਹਿੰਦੇ ਭੁਗਤਾਨ

ਜਲੰਧਰ, ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਦੇ ਬਕਾਇਆ ਰਹਿੰਦੇ ਭੁਗਤਾਨ ਲਈ ਅੱਜ 760 ਕਰੋੜ ਰੁਪਏ ਜਾਰੀ ਕਰ ਦਿੱਤੇ।ਇਸ ਫੰਡ ਨੂੰ ਜਾਰੀ ਕਰਨ ਦੇ ਨਾਲ ਹੀ ਵੈਟ/ਜੀਐਸਟੀ ਦੇ ਸਾਰੇ ਬਿੱਲਾਂ ਦਾ ਵੀ ਭੁਗਤਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਆਧਿਕਾਰਿਕ ਬੁਲਾਰੇ ਨੇ ਦੱਸਿਆ ਕਿ 20 ਜੁਲਾਈ ਤੱਕ ਦੇ ਵੈਟ/ ਜੀਐਸਟੀ ਰਿਫੰਡ ਦਾ ਵੀ ਭੁਗਤਾਨ ਕਰ ਦਿੱਤਾ ਗਿਆ ਹੈ। ਇਸ ਮਦ ਵਿਚ 17 ਕਰੋਡ਼ ਰੁਪਏ ਵੰਡੇ ਗਏ ਹਨ।  

Punjab government has released agricultural Pending FundsPunjab government has released agricultural Pending Fundsਬੁਲਾਰੇ ਨੇ ਦੱਸਿਆ ਕਿ ਵਿੱਤ ਵਿਭਾਗ ਦੁਆਰਾ ਜਾਰੀ ਇਸ ਭੁਗਤਾਨ ਰਾਸ਼ੀ ਵਿਚੋਂ 400 ਕਰੋੜ ਰੁਪਏ ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ ਦੀ ਸਬਸਿਡੀ ਨਾਲ ਸਬੰਧਤ ਹਨ। ਇਸ ਦਾ ਮਕਸਦ ਕਿਸਾਨਾਂ ਨੂੰ ਮੁਫਤ ਬਿਜਲੀ ਪੂਰਤੀ ਨਿਸ਼ਚਿਤ ਕਰਨਾ ਹੈ ਜਿਸ ਵਾਅਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕੀਤਾ ਹੈ। ਨਾਲ ਹੀ ਰਾਜ ਸਰਕਾਰ ਨੇ ਬਾਹਰੀ ਸਹਾਇਤਾ ਪ੍ਰਾਪਤ ਯੋਜਨਾਵਾਂ ਲਈ 7 ਕਰੋੜ ਰੁਪਏ ਜਾਰੀ ਕੀਤੇ ਹਨ। ਵਿੱਤ ਵਿਭਾਗ ਵੱਲੋਂ ਆਪਣੇ ਪੈਨਸ਼ਨਰਾਂ ਦੇ ਰਿਟਾਇਰਮੈਂਟ ਸਬੰਧੀ ਬਕਾਏ ਦਾ ਵੀ ਭੁਗਤਾਨ ਕਰ ਦਿੱਤਾ ਗਿਆ ਹੈ।  

Punjab government has released agricultural Pending FundsPunjab Government ਇਸ ਤੋਂ ਇਲਾਵਾ 31 ਮਈ, 2018 ਤੱਕ ਕਰਮਚਾਰੀਆਂ ਦੇ ਅਗੇਤੀ ਜੀਪੀਐਫ ਲਈ 230 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਰਾਜ ਵਿਚ ਵਿਕਾਸ ਦੀ ਰਫਤਾਰ ਬਣਾਏ ਰੱਖਣ ਲਈ ਕੇਂਦਰ ਵੱਲੋਂ ਆਯੋਜਿਤ ਯੋਜਨਾਵਾਂ ਦੇ ਤਹਿਤ ਵੱਖ ਵੱਖ ਵਿਕਾਸ ਯੋਜਨਾਵਾਂ ਲਈ 26 ਕਰੋੜ ਰੁਪਏ ਵੰਡੇ ਗਏ ਹਨ। ਇਸੇ ਤਰ੍ਹਾਂ 20 ਜੁਲਾਈ, 2018 ਤੱਕ ਛੋਟੇ ਮੋਟੇ ਕੰਮਾਂ ਲਈ 18 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Punjab government has released agricultural Pending FundsAgricultural Pending Fundsਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਦਫਤਰਾਂ ਦੇ 20 ਜੁਲਾਈ ਤੱਕ ਸੌਂਪੇ ਗਏ, ਪਟਰੋਲ, ਤੇਲ ਅਤੇ ਲੁਬਰਿਕੇਂਟ, ਪਾਣੀ ਅਤੇ ਬਿਜਲੀ ਦੇ ਬਿੱਲਾਂ ਦਾ 60 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਮੁੱਖ ਮੰਤਰੀ ਨੇ ਵੱਖ ਵੱਖ ਵਿਕਾਸ ਯੋਜਨਾਵਾਂ ਲਈ 469 ਕਰੋੜ ਰੁਪਏ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement