ਦੇਖੋ ਸੌਦਾ ਸਾਧ ਦਾ ਪਰਿਵਾਰ ਪਹੁੰਚਿਆ ਜੇਲ੍ਹ
Published : Oct 10, 2017, 3:43 pm IST
Updated : Oct 10, 2017, 10:13 am IST
SHARE ARTICLE

ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਗੁਰਮੀਤ ਸੌਦਾ ਸਾਧ ਨੂੰ ਮਿਲਣ ਲਈ ਪਹਿਲੀ ਵਾਰ ਉਨ੍ਹਾਂ ਦੀ ਬੇਟੀ, ਬੇਟਾ ਅਤੇ ਦਾਮਾਦ ਪਹੁੰਚੇ ਹਨ। ਇਸ ਤੋਂ ਪਹਿਲਾਂ 2 ਵਾਰ ਸੌਦਾ ਸਾਧ ਦੀ ਮਾਤਾ ਵੀ ਜੇਲ ‘ਚ ਮਿਲਣ ਲਈ ਆ ਚੁੱਕੀ ਹੈ।

ਹਾਲਾਂਕਿ ਸੌਦਾ ਸਾਧ ਦੀ ਮਾਂ ਇਸ ਵਾਰ ਵੀ ਮਿਲਣ ਲਈ ਆਈ ਸੀ। ਦੂਸਰੇ ਪਾਸੇ ਹਰਿਆਣਾ ਪੁਲਿਸ ਦੇ ਵੱਡੇ ਅਫਸਰ ਨੂੰ ਜੇਲ ‘ਚੋਂ ਸੌਦਾ ਸਾਧ ਨੂੰ 72 ਘੰਟੇ ਦੇ ਅੰਦਰ ਛੁਡਾ ਕੇ ਲੈ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।


ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸੁਨਾਰੀਆਂ ਜੇਲ ‘ਚ ਡੇਰਾ ਮੁਖੀ ਸੌਦਾ ਸਾਧ ਨੂੰ ਮਿਲਣ ਲਈ ਬੇਟਾ ਜਸਮੀਤ ਸਿੰਘ, ਬੇਟੀ ਅਮਰਪ੍ਰੀਤ, ਦਾਮਾਦ ਸਨਪ੍ਰੀਤ ਮਿਲਣ ਲਈ ਪੁੱਜੇ। ਜੇਲ ਪ੍ਰਸ਼ਾਸਨ ‘ਚ ਕਰੀਬ 4 ਵਜੇ ਤੱਕ ਰਹਿਣ ਤੋਂ ਬਾਅਦ ਸਾਰੇ ਹਿਸਾਰ ਵੱਲ ਚਲੇ ਗਏ। ਮੁਲਾਕਾਤ ਦੇ ਦੌਰਾਨ ਸੌਦਾ ਸਾਧ ਨੂੰ ਦੇਖ ਕੇ ਉਸਦੀ ਬੇਟੀ ਭਾਵੁਕ ਹੋ ਗਈ ਅਤੇ ਰੌਣ ਲੱਗੀ। ਪਰਿਵਾਰ ਦੇ ਮੈਂਬਰ ਸੌਦਾ ਸਾਧ ਲਈ ਕੱਪੜੇ ਅਤੇ ਹੋਰ ਸਮਾਨ ਲੈ ਕੇ ਆਏ ਸਨ।

ਕੀ ਹੈ ਪੂਰਾ ਮਾਮਲਾ :
ਸਿਰਸਾ ਡੇਰਾ ਮੁਖੀ ਗੁਰਮੀਤ ਸੌਦਾ ਸਾਧ ‘ਤੇ 2 ਸਾਧਵੀਆਂ ਵਲੋਂ ਯੋਨ ਸੋਸ਼ਣ ਦਾ ਆਰੋਪ ਲਗਿਆ ਗਿਆ ਸੀ। ਜਿਸ ਦਾ ਫੈਸਲਾ ਪੰਚਕੂਲਾ ਦੀ ਸੀ ਬੀ ਆਈ ਦੀ ਅਦਾਲਤ ਨੇ 25 ਅਗਸਤ 2017 ਨੂੰ ਸੁਣਾਉਣਾ ਸੀ। 25 ਅਗਸਤ ਨੂੰ ਸੀ ਬੀ ਆਈ ਦੀ ਸਪੈਸ਼ਲ ਕੋਰਟ ਦੇ ਜੱਜ ਜਗਦੀਪ ਸਿੰਘ ਦੁਆਰਾ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ। 


ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਗੁਰਮੀਤ ਸੌਦਾ ਸਾਧ ਦੇ ਸਮਰਥਕ ਜੋ ਬਹੁਤ ਵੱਡੀ ਗਿਣਤੀ ‘ਚ ਪੰਚਕੂਲਾ ‘ਚ ਇਕੱਠੇ ਹੋ ਗਏ ਸਨ ਉਨ੍ਹਾਂ ਨੇ ਉਥੇ ਹਿੰਸਾ ਦਾ ਮਾਹੌਲ ਬਣਾ ਦਿੱਤਾ।ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ ਬਹੁਤ ਨੁਕਸਾਨ ਕੀਤਾ ਗਿਆ। 

ਉਸ ਤੋਂ ਬਾਅਦ ਗੁਰਮੀਤ ਸੌਦਾ ਸਾਧ ਨੂੰ ਰੋਹਤਕ ਦੀ ਸਨਾਰੀਆ ਜੇਲ੍ਹ ‘ਚ ਭੇਜ ਦਿੱਤਾ। 28 ਅਗਸਤ ਨੂੰ ਸੌਦਾ ਸਾਧ ਨੂੰ ਸਜ਼ਾ ਸੁਣਾਉਣੀ ਸੀ ਤੇ ਉਸ ਸਮੇਂ ਰੋਹਤਕ ਦੀ ਸਨਾਰੀਆਂ ਜੇਲ ‘ਚ ਹੀ ਕੋਰਟ ਬਣਾ ਕੇ ਸੌਦਾ ਸਾਧ ਨੂੰ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ।



ਦੂਜੀ ਵਾਰ ਮਿਲਿਆ ਪਰਿਵਾਰ

25 ਅਗਸਤ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਸੌਦਾ ਸਾਧ ਨੂੰ ਮਿਲਣ ਉਨ੍ਹਾਂ ਦਾ ਕੋਈ ਫੈਮਲੀ ਮੈਂਬਰ ਪਹੁੰਚਿਆਂ। ਜੇਲ੍ਹ ਵਿੱਚ ਐਂਟਰੀ ਤੋਂ ਪਹਿਲਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਪੂਰੀ ਗੱਡੀ ਦੀ ਵੀਡੀਓਗ੍ਰਾਫੀ ਕਰਵਾਈ। ਗੱਡੀ ਵਿੱਚ ਕੁੱਝ ਪਾਲੀਥੀਨ ਬੈਗ ਸਨ। ਦੱਸਿਆ ਜਾਂਦਾ ਹੈ ਕਿ ਇਹਨਾਂ ਵਿੱਚ ਡਰਾਈ ਫਰੂਟਸ ਦੇ ਇਲਾਵਾ ਖਾਣ ਦਾ ਕੁਝ ਹੋਰ ਸਮਾਨ ਸੀ।

ਸੌਦਾ ਸਾਧ ਨੇ ਇਨ੍ਹਾਂ 10 ਲੋਕਾਂ ਨਾਲ ਮਿਲਣ ਦੀ ਜਤਾਈ ਸੀ ਇੱਛਾ

ਸੌਦਾ ਸਾਧ ਨੇ ਜੇਲ੍ਹ ਐਡਮਿਨੀਸਟਰੇਸ਼ਨ ਨੂੰ ਮਾਂ ਨਸੀਬ ਕੌਰ , ਬੇਟੇ ਜਸਮੀਤ ਸਿੰਘ , ਧੀ ਚਰਣਪ੍ਰੀਤ, ਅਮਰਪ੍ਰੀਤ ਅਤੇ ਹਨੀਪ੍ਰੀਤ , ਨੂਹ ਹੁਸਨਪ੍ਰੀਤ , ਦਾਮਾਦ ਸ਼ਾਨ - ਏ - ਮਿੱਤਰ ਅਤੇ ਰੂਹ - ਏ - ਮਿੱਤਰ , ਡੇਰਾ ਮੈਨੇਜਮੈਂਟ ਦੀ ਅਫਸਰ ਵਿਪਾਸਨਾ ਅਤੇ ਦਾਨ ਸਿੰਘ ਨੂੰ ਮਿਲਣ ਦੀ ਇੱਛਾ ਜਤਾਈ ਸੀ। 



20 ਸਾਲ ਦੀ ਸਜ਼ਾ ਕੱਟ ਰਿਹਾ ਹੈ ਸੌਦਾ ਸਾਧ 

ਦੋ ਰੇਪ ਕੇਸ ਵਿੱਚ ਸੌਦਾ ਸਾਧ ਨੂੰ CBI ਦੀ ਸਪੈਸ਼ਲ ਕੋਰਟ ਨੇ 28 ਅਗਸਤ ਨੂੰ 10 - 10 ਸਾਲ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਸੌਦਾ ਸਾਧ ਉੱਤੇ ਕੁਲ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਵਿੱਚ 15 - 15 ਲੱਖ ਰੁਪਏ ਦਾ ਜੁਰਮਾਨਾ ਦੋ ਰੇਪ ਕੇਸ ਲਈ ਹੈ। ਇਹਨਾਂ ਵਿਚੋਂ 14 - 14 ਲੱਖ ਰੁਪਏ ਦੋਵਾਂ ਰੇਪ ਵਿਕਟਿਮ ਸਾਧਵੀਆਂ ਨੂੰ ਹਰਜਾਨੇ ਦੇ ਰੂਪ ਵਿੱਚ ਦੇਣੇ ਹੋਣਗੇ।



ਹਿੰਸਾ ਦੇ ਬਾਅਦ 38 ਲੋਕਾਂ ਦੀ ਹੋਈ ਸੀ ਮੌਤ
25 ਅਗਸਤ ਨੂੰ ਸੀਬੀਆਈ ਕੋਰਟ ਨੇ ਪੰਚਕੂਲਾ ਵਿੱਚ ਡੇਰਾ ਚੀਫ ਨੂੰ ਦੋ ਰੇਪ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਜਿਵੇਂ ਹੀ ਡੇਰਾ ਚੀਫ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਤਾਂ ਉਨ੍ਹਾਂ ਦੇ ਸਮਰਥਕ ਭੜਕ ਗਏ ਸਨ। ਉਨ੍ਹਾਂ ਨੇ ਪੰਚਕੂਲਾ, ਸਿਰਸਾ, ਕੈਥਲ, ਫਤੇਹਾਬਾਦ ਅਤੇ ਪਾਨੀਪਤ ਵਿੱਚ ਤੋੜ ਭੰੜ ਅਤੇ ਆਗਜਨੀ ਕੀਤੀ ਸੀ। ਘਟਨਾ ਵਿੱਚ 38 ਲੋਕਾਂ ਦੀ ਮੌਤ ਹੋਈ ਸੀ। 264 ਜਖ਼ਮੀ ਹੋਏ ਸਨ। ਹਿੰਸਾ ਦੇ ਬਾਅਦ ਪੁਲਿਸ ਨੇ 926 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।


Location: India, Haryana

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement