ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ
Published : Sep 5, 2017, 10:57 pm IST
Updated : Sep 5, 2017, 5:27 pm IST
SHARE ARTICLE

ਅੰਬਾਲਾ, 5 ਸਤੰਬਰ (ਗੋਲਡੀ) : ਆਧੁਨਿਕ ਯੁੱਗ ਵਿਚ ਹਰ ਕੋਈ ਸਫ਼ਲਤਾ ਚਾਹੁੰਦਾ ਹੈ, ਪਰ ਇਸ ਲਈ ਠੀਕ ਮਾਰਗ ਦਰਸ਼ਨ ਦੀ ਲੋੜ ਹੈ। ਇਹ ਮਾਰਗ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਮਿਲਦਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸਿਖਿਆਵਾਂ ਨਾਲ ਵਿਅਕਤੀ ਸਫ਼ਲਤਾ ਦੇ ਸਿਖ਼ਰ ਉੱਤੇ ਪਹੁੰਚ ਸਕਦਾ ਹੈ।
ਇਹ ਵਿਚਾਰ ਤਖ਼ਤ ਸ੍ਰੀ ਕ੍ਹੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਗਿਆਨੀ ਚਰਨਜੀਤ ਸਿੰਘ ਨੇ ਪ੍ਰਗਟ ਕੀਤੇ। ਉਹ ਗੁਰਦਵਾਰਾ ਸਿੰਘ ਸਭਾ ਪੰਜੌੜੀ ਨਾਰਾਇਗੜ੍ਹ ਵਿਚ ਗੁਰਬਾਣੀ ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਅਕਤੀ ਨੂੰ ਜੀਵਨ ਦਾ ਗੂੜ ਰਹੱਸ ਦੱਸਦੀ ਹੈ,  ਪਰ ਇਸ ਨੂੰ ਸੱਚੇ ਮਨ ਨਾਲ ਸਿਮਰਨ ਕਰਨ ਦੀ ਲੋੜ ਹੈ । ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ,  ਤਾਕਿ ਭਵਿੱਖ ਵਿਚ ਉਨ੍ਹਾਂ ਨੂੰ ਨਸ਼ਾ ਅਤੇ ਹੋਰ ਸਾਮਾਜਿਕ ਬੁਰਾਈਆ ਤੋ ਬਚਾਇਆ ਜਾ ਸਕੇ।  
ਐੇਸਜੀਪੀਸੀ ਦੇ ਸੀਨੀਅਰ ਉਪ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕ ੍ਹੈਮਪੁਰ ਨੇ ਸੰਗਤ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ  ਦੇ ਪਹਿਲਾ ਪ੍ਰਕਾਸ਼ ਉਤਸਵ ਦੀ ਸ਼ੁਭ ਕਾਮਨਾਵਾਂ ਦਿੰਦਿਆ ਨਿਤਨੇਮ ਕਰਨ ਦੀ ਅਪੀਲ ਕੀਤੀ।  
ਉਨ੍ਹਾਂ ਕਿਹਾ ਕਿ ਅਮ੍ਰਿਤਪਾਨ ਕਰ ਕੇ ਵਿਅਕਤੀ ਜੀਵਨ ਨੂੰ ਸਫਲ ਬਣਾ ੋਸਕਦਾ ਹੈ। ਸਿੱਖ ਰਹਿਤ ਮਰਿਆਦਾ ਰਾਹੀਂ ਵਿਅਕਤੀ ਨਾ ਸਿਰਫ਼ ਆਪਣਾ ਕਲਿਆਣ ਕਰਦਾ ਹੈ,  ਬਲਕਿ ਸਮਾਜ ਵਿਚ ਦੂਜਿਆਂ ਲਈ ਆਦਰਸ਼ ਬਣ ਸਕਦਾ ਹੈ।
ਐਸਜੀਪੀਸੀ ਮੈਂਬਰ ਬੀਬੀ ਮਨਜੀਤ ਕੌਰ ਗਧੌਲਾ ਨੇ ਕਿਹਾ ਕਿ ਗੁਰਬਾਣੀ ਮਨੁੱਖ ਜੀਵਨ ਦਾ ਆਧਾਰ ਹੈ।  
ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜੂਰੀ ਰਾਗੀ ਜੱਥਾ ਜਬਰਤੋੜ ਸਿੰਘ ਨੇ ਸੰਗਤ ਨੂੰ ਸ਼ਬਦ ੍ਹਕੀਰਤਨ ਰਾਹੀਂ ਨਿਹਾਲ ਕੀਤਾ ।
ਇਤਿਹਾਸਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਡਾ ਸਾਹਿਬ ਪੰਚਕੂਲਾ ਦੇ ਹੈਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜਾਣੂ ਕਰਵਾਇਆ।  ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਗੁਰਪੇਜ ਸਿੰਘ  ਚਵਿੰਡਾ ਨੇ ਢਾਡੀ ਵਾਰਾਂ ਨਾਲ ਗੁਰੂ ਸਾਹਿਬਾਨ ਦੇ ਜੀਵਨ ਪ੍ਰਸੰਗ ਸੰਗਤ ਦੇ ਸਾਹਮਣੇ ਰਖਿਆ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement