ਹੁੱਕਾ ਬਾਰ 'ਤੇ ਪਾਬੰਦੀ ਸਮੇਂ ਦੀ ਲੋੜ: ਸਿਰਸਾ
Published : Sep 22, 2017, 10:15 pm IST
Updated : Sep 22, 2017, 4:45 pm IST
SHARE ARTICLE

ਨਵੀਂ ਦਿੱਲੀ, 22 ਸਤੰਬਰ (ਸੁਖਰਾਜ ਸਿੰਘ):  ਦਿੱਲੀ ਦੇ ਸੈਂਕੜੇ ਲੋਕ ਅੱਜ ਕਨਾਟ ਪਲੇਸ ਵਿਖੇ ਉਸ ਪ੍ਰਦਰਸ਼ਨੀ ਨੂੰ ਵੇਖਣ ਤੇ ਇਸ ਦੀ ਹਮਾਇਤ 'ਚ ਪਹੁੰਚੇ ਜਿਸਦਾ ਮਕਸਦ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ 'ਤੇ ਪਾਬੰਦੀ ਦੀ ਮੰਗ ਵਿਚ ਹਮਾਇਤ ਜੁਟਾਉਣਾ ਹੈ। ਇਹ ਪ੍ਰਦਰਸ਼ਨੀ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਲਗਾਈ ਗਈ ਹੈ ਤੇ ਉਨ੍ਹਾਂ ਨੇ ਇਹ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਮਰਪਤ ਕੀਤੀ ਹੈ ਜਿਸ ਨੇ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦਾ ਵਿਰੋਧ ਕਰਨ ਮਗਰੋਂ ਹੋਏ ਇਕ ਕਾਤਲਾਨਾ ਹਮਲੇ ਵਿਚ ਆਪਣੀ ਜਾਨ ਗੁਆ ਲਈ।
ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਨੇ ਇਸ ਮੁਹਿੰਮ ਅਤੇ ਸ. ਸਿਰਸਾ ਵਲੋਂ ਕੀਤੀ ਪਹਿਲਕਦਮੀ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਹੁੱਕਾ ਬਾਰ ਸਾਡੇ ਸਮਾਜ ਲਈ ਬੇਹੱਦ ਮਾੜੀਆਂ ਹਨ ਤੇ ਅਸੀਂ ਇਸ ਮੁਹਿੰਮ ਦੀ ਹਮਾਇਤ ਕਰਦਿਆਂ ਯਕੀਨੀ ਬਣਾਵਾਂਗੇ ਕਿ ਰਾਜਧਾਨੀ ਵਿਚ ਇਨ੍ਹਾਂ ਉਪਰ ਪਾਬੰਦੀ ਲੱਗੇ।
ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਜਧਾਨੀ ਵਿਚ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਪਹਿਲੀ ਵਾਰ ਸਮਾਜਕ ਤਾਣੇ-ਬਾਣੇ ਨੂੰ ਢਹਿ-ਢੇਰੀ ਕਰ ਰਹੇ ਕਾਰਨਾਂ ਦੇ ਵਿਰੋਧ ਵਿਚ ਸਾਂਝੇ ਯਤਨ ਵਾਸਤੇ ਹਮਾਇਤ ਜੁਟਾਉਣ ਲਈ ਇਹ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁੱਕਾ ਬਾਰ ਰਾਜਧਾਨੀ ਦੇ ਨੌਜਵਾਨਾਂ ਨੂੰ ਤਬਾਹ ਕਰ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦਾ ਮੰਤਵ ਹੁੱਕਾ ਪੀਣ ਦੇ ਮਾਰੂ ਪ੍ਰਭਾਵ ਬਾਰੇ ਸੰਦੇਸ਼ ਦੇਣਾ ਹੈ ਤੇ ਇਸ ਦਾ ਮੁੱਖ ਉਦੇਸ਼ ਦਿੱਲੀ ਵਿਚ ਹੁੱਕਾ ਬਾਰਾਂ 'ਤੇ ਮੁਕੰਮਲ ਪਾਬੰਦੀ ਦੀ ਮੰਗ ਵਿਚ ਸਮਰਥਨ ਜੁਟਾਉਣਾ ਹੈ। ਉਨ੍ਹਾਂ ਦੱਸਿਆ ਕਿ ਸਮਾਜ ਦੀਆ ਕਈ ਅਹਿਮ ਹਸਤੀਆ ਜਿਨ੍ਹਾਂ ਵਿਚ ਜਨਰਲ ਜੇ.ਜੇ. ਸਿੰਘ ਸਾਬਕਾ ਮੁਖੀ ਭਾਰਤੀ ਫੌਜ, ਮਨੋਜ ਤਿਵਾੜੀ ਐਮ.ਪੀ ਅਤੇ ਪ੍ਰਧਾਨ ਦਿੱਲੀ ਭਾਜਪਾ, ਕੇ.ਟੀ.ਐਸ ਤੁਲਸੀ ਵਕੀਲ ਤੇ ਐਮ.ਪੀ, ਪਰਵੇਸ਼ ਸਾਹਿਬ ਸਿੰਘ ਵਰਮਾ ਐਮ.ਪੀ, ਮਹੇਸ਼ ਗਿਰੀ ਐਮ.ਪੀ, ਵਿਕਰਮਜੀਤ ਸਿੰਘ ਸਾਹਨੀ ਪਦਮਸ੍ਰੀ ਤੇ ਅੰਜਨਾ ਓਮ ਕਸ਼ਯਪ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨੇ ਦਿੱਲੀ ਵਿਚ ਹੁੱਕਾ ਬਾਰ ਦੇ ਖਿਲਾਫ ਮੁਹਿੰਮ  ਸ਼ੁਰੂ ਕਰਨ ਤੇ ਇਸਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।ਇਸ ਮੌਕੇ ਅਰਜੁਨ ਐਵਾਰਡੀ ਤੇ ਰਾਸ਼ਟਰ ਮੰਡਲ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਮਨਦੀਪ ਜਾਂਗੜਾ ਨੇ ਵੀ ਇਸ ਮੁਹਿੰਮ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਕਮੇਟੀ ਦੇ ਮੈਂਬਰ  ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਜਸਮੀਨ ਸਿੰਘ ਨੋਨੀ, ਮਨਜੀਤ ਸਿੰਘ ਔਲਖ, ਬੀਬੀ ਰਣਜੀਤ ਕੌਰ, ਦਲਜੀਤ ਸਿੰਘ ਰਾਣਾ, ਸਰਬਜੀਤ ਸਿੰਘ ਵਿਰਕ, ਰਮਿੰਦਰ ਸਿੰਘ ਸਵੀਟਾ, ਜਸਪ੍ਰੀਤ ਸਿੰਘ ਵਿੱਕੀ ਮਾਨ, ਹਰਜੀਤ ਸਿੰਘ ਬੇਦੀ, ਜਗਮੋਹਨ ਸਿੰਘ ਸ਼ੇਰੂ ਤੇ ਪਰਵਿੰਦਰ ਸਿੰਘ ਆਹੂਜਾ ਵੀ ਹਾਜ਼ਰ ਸਨ।

Location: India, Haryana

SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement