ਲਾਪਤਾ ਹੋਏ ਲੜਕੇ ਦੀ ਲਾਸ਼ ਬਰਾਮਦ, ਪਰਵਾਰ ਵਲੋਂ ਧਰਨਾ
Published : Sep 14, 2017, 9:57 pm IST
Updated : Sep 14, 2017, 4:27 pm IST
SHARE ARTICLE



ਏਲਨਾਬਾਦ, 14 ਸਤੰਬਰ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਵਾਰਡ ਨੰਬਰ ਦੋ ਸਥਿਤ ਸਫ਼ਾਈ ਕਰਮਚਾਰੀ ਸੰਜੇ ਦੇ ਲਾਪਤਾ ਹੋਏ 6 ਸਾਲਾਂ ਪੁੱਤਰ ਅਰਮਾਨ ਦੀ ਲਾਸ਼ ਮੰਗਲਵਾਰ ਨੂੰ ਬੇਹਰਵਾਲਾ ਦੇ ਨੇੜੇਉ ਮਿਲ ਗਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਪੁਲਿਸ ਨੇ ਅਗਰੋਹਾ ਦੇ ਮੈਡੀਕਲ ਕਾਲਜ ਭੇਜਿਆ ਗਿਆ ਜਿੱਥੋ ਡਾਕਟਰਾਂ ਨੇ ਜਾਂਚ ਨਹੀ ਮਧੂਬਨ ਭੇਜ ਦਿਤਾ ਹੈ। ਜਿਸ ਦੀ ਰੀਪੋਰਟ ਆਉਣ ਨੂੰ ਅਜੇ ਸਮਾ ਲੱਗੇਗਾ। ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆ ਨੇ ਬੁੱਧਵਾਰ ਦੁਪਹਿਰ ਨੂੰ ਪੁਲਿਸ ਵੱਲੋ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਗੁੱਸੇ ਵਿਚ ਸ਼ਹਿਰ ਦੇ ਤਾਉ ਦੇਵੀ ਲਾਲ ਚੌਕ ਵਿਚ ਬੱਚੇ ਦੀ ਲਾਸ਼ ਰੱਖ ਕੇ ਰੋਡ ਜਾਮ ਕਰ ਕੇ ਜਾਂਚ ਦੀ ਮੰਗ ਮੰਗ ਕਰਨ ਲੱਗੇ।
   ਪਰਵਾਰ ਵਾਲਿਆਂ ਨੇ ਪੁਲਿਸ 'ਤੇ ਦੋਸ਼ ਲਗਾਉਦੇ ਹੋਏ ਆਖਿਆ ਕਿ ਪੁਲਿਸ ਵਲੋਂ ਅਚਾਨਕ ਹੋਈ ਮੌਤ ਮੰਨ ਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਦੇ ਭਾਰੀ ਇਕੱਠ ਨੇ ਦੇਵੀ ਲਾਲ ਚੌਕ ਅਤੇ ਮੇਨ ਬਜ਼ਾਰ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਮੌਕੇ ਪਹੁੰਚੇ ਐਸਐਚਓ ਸੁਭਾਸ਼ ਬਿਸ਼ਨੋਈ, ਨਗਰ ਪਾਲਿਕਾ ਦੇ ਚੇਅਰਮੈਨ ਰਵਿੰਦਰ ਕੁਮਾਰ ਲੱਢਾ ਨੇ ਮ੍ਰਿਤਕ ਬੱਚੇ ਦੇ ਪਰਵਾਰ ਵਾਲਿਆ ਨੂੰ ਵਿਸ਼ਵਾਸ਼ ਦੁਵਾਇਆ ਕਿ ਪੋਸਟਮਾਰਟਮ ਦੀ ਰੀਪੋਰਟ ਆਉਦੇ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਤਾ ਜਾਵੇਗਾ ਅਤੇ ਜਲਦੀ ਤੋ ਜਲਦੀ ਹੀ ਰੀਪੋਰਟ ਮੰਗਵਾ ਕੇ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਆਵਿਆ ਕਿ ਪੁਲਿਸ ਦਿਨ ਰਾਤ ਇਸ ਘਟਨਾ ਦੀ ਜਾਂਚ ਕਰੇਗੀ ਐਸਐਚਓ ਦੇ ਦਿਤੇ ਵਿਸ਼ਵਾਸ਼ 'ਤੇ ਹੀ ਪਰਵਾਰ ਵਾਲਿਆਂ ਨੇ ਅਪਣਾ ਧਰਨਾ ਚੱਕ ਕੇ ਬੱਚੇ ਨੂੰ ਦਫ਼ਨ ਕੀਤੀ ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement