ਪੰਚਕੂਲਾ 'ਚ ਵਾਟਰ ਟਰੀਟਮੈਂਟ ਪਲਾਂਟ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ
Published : Sep 29, 2017, 11:42 pm IST
Updated : Sep 30, 2017, 5:49 am IST
SHARE ARTICLE

ਪੰਚਕੂਲਾ, 29 ਸਤੰਬਰ (ਤਰੁਣ ਭਜਨੀ): ਪੰਚਕੂਲਾ ਦੇ ਹੁੱਡਾ ਵਾਟਰ ਟਰੀਟਮੈਂਟ ਪਲਾਂਟ ਵਿਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦਸਿਆ ਜਾਂਦਾ ਹੈ ਕਿ ਦੋਵੇਂ ਉਥੇ ਨਾਉਣ ਗਏ ਸਨ ਅਤੇ ਇਸ ਦੌਰਾਨ ਡੁੱਬ ਗਏ। ਬੱਚਿਆਂ ਦੇ ਡੁਬਦਿਆਂ ਦੀ ਆਵਾਜ਼ਾਂ ਸੁਣ ਕੇ ਲੋਕ ਇਕੱਠੇ ਹੋ ਗਏ ਪਰ ਜਦ ਤਕ ਉਨ੍ਹਾਂ ਨੂੰ ਪਾਣੀ 'ਚੋਂ ਕਢਿਆ ਗਿਆ, ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਤੋਂ ਬਾਅਦ ਨੇੜੇ-ਤੇੜੇ ਦੇ ਇਲਾਕੇ ਵਿਚ ਹਫੜਾ-ਦਫ਼ੜੀ ਮੱਚ ਗਈ। ਦੋਵੇਂ ਲੜਕੇ ਜ਼ਿਲ੍ਹੇ ਦੇ ਪਿੰਡ ਘੱਗਰ ਦੇ ਰਹਿਣ ਵਾਲੇ ਸਨ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਸਨ ।

ਘਟਨਾ ਪਿੰਡ ਕੋਲ ਵਗਦੀ ਨਦੀ ਘੱਗਰ ਦੇ ਕੰਢੇ ਪਿੰਡ ਚੌਕੀ ਵਿਚ ਬਣੇ ਹੁੱਡਾ ਦੇ ਵਾਟਰ ਟਰੀਟਮੈਂਟ ਪਲਾਂਟ ਵਿਚ ਹੋਈ। ਪਿੰਡ ਘਗਰ ਦੇ ਜਿਤੇਨ ਅਤੇ ਤੁਸ਼ਾਰ ਦੁਪਹਿਰ ਬਾਅਦ ਇਥੇ ਨਾਹੁਣ ਗਏ ਸਨ। ਇਸ ਦੌਰਾਨ ਉਹ ਡੂੰਘਾਈ ਵਲ ਚਲੇ ਗਏ। ਇਸ ਤੋਂ ਬਾਅਦ ਉਹ ਡੁੱਬਣ ਲੱਗੇ। ਲੋਕਾਂ ਨੇ ਉਨ੍ਹਾਂ ਦੀਆਂ ਚੀਖਾਂ ਸੁਣੀਆਂ ਅਤੇ ਮੌਕੇ 'ਤੇ ਪਹੁੰਚੇ ਪਰ ਜਦ ਤਕ ਦੋਹਾਂ ਨੂੰ ਪਾਣੀ ਵਿਚੋਂ ਕਢਿਆ, ਉਹ ਦਮ ਤੋੜ ਚੁਕੇ ਸਨ। ਲੋਕਾਂ ਵਲੋਂ ਸੂਚਨਾ ਦੇਣ 'ਤੇ ਪੁੱਜੀ ਪੁਲਿਸ ਦੋਹਾਂ ਨੂੰ ਸੈਕਟਰ 6 ਦੇ ਸਰਕਾਰੀ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਪੰਚਕੂਲਾ ਦੇ ਜਨਰਲ ਹਸਪਤਾਲ ਦੀ ਮੋਰਚਰੀ ਵਿਚ ਰਖੀਆਂ ਗਈਆਂ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਦੋਵੇਂ ਲੜਕਿਆਂ ਦੇ ਪਰਵਾਰ ਵਾਲੇ ਵੀ ਮੌਕੇ 'ਤੇ ਪਹੁੰਚ ਗਏ। ਦੋਹਾਂ ਪਰਵਾਰਾਂ ਦਾ ਰੋ-ਰੋਕੇ ਬੁਰਾ ਹਾਲ ਹੈ। ਘਟਨਾ ਵਾਲੀ ਥਾਂ ਲੋਕਾਂ ਦੀ ਭੀੜ ਲੱਗ ਗਈ ਅਤੇ ਉਚ ਅਧਿਕਾਰੀ ਵੀ ਪਹੁੰਚੇ ਸਨ। ਪੁਲਿਸ ਨੇ ਘਟਨਾ ਦੀ ਜਾਂਚ ਕੀਤੀ ਅਤੇ ਫਿਰ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਜਗ੍ਹਾ 'ਤੇ ਪਹਿਲਾਂ ਵੀ ਹਾਦਸੇ ਹੋ ਚੁੱਕੇ ਹਨ। ਹਾਲਾਂਕਿ ਹੁੱਡਾ ਵਲੋਂ ਇਥੇ ਬੋਰਡ ਲਗਾਏ ਗਏ ਹਨ। ਜਿਸ ਵਿਚ ਪਾਣੀ ਡੂੰਘਾਈ ਅਤੇ ਇਸ ਵਿਚ ਜਾਣ ਤੋਂ ਮਨਾ ਕੀਤਾ ਗਿਆ ਹੈ। ਪੰਚਕੂਲਾ ਵਿਚ ਕੁੱਝ ਦਿਨ ਪਹਿਲਾਂ ਘਗਰ ਨਦੀ ਵਿਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement