
ਯਮੁਨਾਨਗਰ, 18 ਸਤੰਬਰ
(ਹਰਪ੍ਰੀਤ ਸਿੰਘ): ਜਗਾਧਰੀ ਹਲਕੇ ਦੇ ਪਿੰਡ ਜਯਧਰ ਵਿੱਖੇ ਦਸ਼ਹਰਾ ਉਤਸਵ ਨੁੰ ਮੁੱਖ
ਰਖੱਦੇ ਸ਼੍ਰੀ ਰਾਮਲੀਲਾ ਕਮੇਟੀ ਵਲੋਂ 15 ਰੋਜਾ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਜਿਸ ਦੀ
ਅਰੰਭਤਾ ਉੱਘੇ ਸਮਾਜਸੇਵੀ ਹਰਪ੍ਰੀਤ ਸਿੰਘ ਬਤੱਰਾ ਨੇ ਕੀਤੀ।
ਰਾਮਲੀਲਾ ਝਾਂਕੀ ਦੀ ਅਰੰਭਤਾ ਮੋਕੇ ਸਰਦਾਰ ਬਤੱਰਾ ਨੇ ਕਿਹਾ ਕਿ ਸਾਨੂੰ ਅਪਣੇ ਧਰਮ ਵਿਚ ਪਰਪੱਕ ਰਹਿਣਾ ਚਾਹੀਦਾ ਹੈ ਅਤੇ ਧਰਮ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ ਅਤੇ ਰਾਮਲੀਲਾ ਰਾਹੀਂ ਸਾਨੂੰ ਸੱਚ ਤੇ ਧਰਮ ਤੇ ਚਲਣ ਦੀ ਪ੍ਰੇਰਣਾ ਮਿਲਦੀ ਹੈ ਅਤੇ ਸਾਨੂੰ ਪ੍ਰੇਰਣਾਦਾਇਕ ਧਾਰਮਕ ਕਥਾਵਾਂ ਦੇ ਸਿਧਾਂਤਾਂ ਨੂੰ ਅਪਣੇ ਜੀਵਨ ਦਾ ਆਧਾਰ ਬਣਾਨਾ ਚਾਹੀਦਾ ਹੈ। ਉਨ੍ਹਾਂ ਨੇ ਕਲਾਕਾਰਾਂ ਦੇ ਹੌਸਲਾ ਅਫ਼ਜਾਈ ਲਈ 10 ਹਜ਼ਾਰ ਰੁਪਏ ਦਾ ਅਨੁਦਾਨ ਦਿਤਾ। ਇਸ ਮੌਕੇ ਸਾਬਕਾ ਸਰਪੰਚ ਦਯਾ ਰਾਮ ਗੁੱਜਰ ਨੇ ਹਰਪ੍ਰੀਤ ਸਿੰਘ ਬਤੱਰਾ ਦੇ ਜਯਧਰ ਪੁੱਜਣ 'ਤੇ ਜੀ ਆਇਆਂ ਕਿਹਾ। ਇਸ ਮੌਕੇ ਸਰਪੰਚ ਮਹਾਵੀਰ, ਰਾਮਲੀਲਾ ਕਮੇਟੀ ਪ੍ਰਧਾਨ ਮਾਯਾਰਾਮ, ਸੁਰੇਸ਼ ਕੁਮਾਰ, ਰਵਿੰਦਰ ਸਿੰਘ, ਰਾਜੂ, ਗਗਨਦੀਪ ਸਿੰਘ, ਅਨਿਲ ਸ਼ਰਮਾ ਤੋਂ ਇਲਾਵਾ ਪਤਵੰਤੇ 'ਤੇ ਨਗਰਵਾਸੀ ਮੌਜੂਦ ਸੀ।
ਇਸ ਮੌਕੇ ਰਾਮਲੀਲਾ ਕਮੇਟੀ ਵਲੋਂ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਨੂੰ ਕਮੇਟੀ ਅਤੇ ਨਗਰ ਵਲੋਂ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ।