ਸ਼ਹੀਦਾਂ ਦੀ ਯਾਦ 'ਚ ਗੁਰਜਸ ਕੀਰਤਨੀ ਜਥੇ ਵਲੋਂ ਕੀਰਤਨ ਸਮਾਗਮ
Published : Aug 31, 2017, 11:04 pm IST
Updated : Aug 31, 2017, 5:34 pm IST
SHARE ARTICLE



ਨਵੀਂ ਦਿੱਲੀ, 31 ਅਗੱਸਤ (ਸੁਖਰਾਜ ਸਿੰਘ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਮਹਾਨ ਸ਼ਹੀਦਾਂ, ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਮਤੀ ਦਾਸ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਬਾਬਾ ਹਿੰਮਤ ਸਿੰਘ ਜੀ ਨੂੰ ਪ੍ਰਣਾਮ ਕਰਨ ਅਤੇ ਉਨ੍ਹਾਂ ਦੀ ਮਿਠੀ ਯਾਦ ਵਿਚ ਇਕ ਵਿਸ਼ਾਲ ਕੀਰਤਨ ਸਮਾਗਮ ਅਗਰਵਾਲ ਚੌਕ, ਚੰਦਰ ਵਿਹਾਰ ਦੇ ਨਜਦੀਕ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਰਣਜੀਤ ਵਿਹਾਰ ਦੀ ਪ੍ਰਬੰਧਕੀ ਕਮੇਟੀ ਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਗੁਰਜਸ ਕੀਰਤਨੀ ਜਥੇ ਵਲੋਂ ਬੀਤੇ ਦਿਨੀਂ ਕਰਵਾਇਆ ਗਿਆ। ਇਸ ਸਬੰਧੀ ਭਾਈ ਮਲਕੀਤ ਸਿੰਘ ਨਿਰਮਾਨ ਨੇ ਦਸਿਆ ਕਿ ਇਹ ਕੀਰਤਨ ਸਮਾਗਮ ਸ਼ਾਮੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਆਰੰਭ ਹੋਇਆ ਤੇ ਜੋ ਦੇਰ ਰਾਤ ਤਕ ਚਲਿਆ ਸੀ, ਜਿਸ ਵਿਚ ਭਾਈ ਗੁਰਮੁਖ ਸਿੰਘ (ਹਜੂਰੀ  ਰਾਗੀ), ਬੀਬੀ ਦਵਿੰਦਰ ਕੌਰ (ਦਿੱਲੀ ਵਾਲੇ), ਭਾਈ ਹਰਬੰਸ ਸਿੰਘ (ਦਿੱਲੀ ਵਾਲੇ), ਭਾਈ ਜੋਗਿੰਦਰ ਸਿੰਘ (ਦਿੱਲੀ ਵਾਲੇ), ਭਾਈ ਹਰਤੀਰਥ ਸਿੰਘ ਦਿੱਲੀ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾ ਵਾਚਕ ਭਾਈ ਮਲਕੀਤ ਸਿੰਘ ਨਿਰਮਾਨ ਦਿੱਲੀ ਵਾਲਿਆਂ ਨੇ ਸ਼ਹੀਦਾਂ ਦੀ ਸ਼ਹਾਦਤ ਅਤੇ ਸਿੱਖ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ।
   ਭਾਈ ਨਿਰਮਾਨ ਨੇ ਦਸਿਆ ਕਿ ਹਰਨਾਮ ਸਿੰਘ ਭਾਟੀਆ, ਅਮਨ ਸਿੰਘ ਸੰਧੂ, ਗੁਲਬਾਗ ਸਿੰਘ, ਹਰਵਿੰਦਰ ਸਿੰਘ ਤੋਂ ਇਲਾਵਾ ਇਸ ਕੀਰਤਨ ਸਮਾਗਮ ਨੂੰ ਚੰਦਰ ਵਿਹਾਰ, ਹੇਮਗਿਰੀ ਇੰਕਲੇਵ ਅਤੇ ਰਣਜੀਤ ਵਿਹਾਰ ਦੀਆਂ ਸ਼ਥਾਨਕ ਸੰਗਤ ਨੇ ਰਲ-ਮਿਲ ਕੇ ਸਫ਼ਲਾ ਬਣਾਉਣ ਲਈ ਅਪਣਾ-ਅਪਣਾ ਬਣਦਾ ਹਿਸਾ ਪਾਇਆ।  

Location: India, Haryana

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement