ਸਕੂਲਾਂ ਵਿਖੇ ਸਿਖਿਆ ਬਚਾਉ ਮੁਹਿੰਮ ਚਲਾਈ
Published : Sep 14, 2017, 9:54 pm IST
Updated : Sep 14, 2017, 4:24 pm IST
SHARE ARTICLE



ਕਾਲਾਂਵਾਲੀ, 14 ਸਤੰਬਰ (ਜਗਤਾਰ ਸਿੰਘ ਤਾਰੀ): ਸਰਕਾਰੀ ਸਕੂਲਾਂ ਵਿਚ ਲਗਾਤਾਰ ਅਧਿਆਪਕਾਂ ਦੀ ਕਮੀ ਹੋ ਰਹੀ ਹੈ। ਜਿਸ ਨਾਲ ਸਕੂਲਾਂ ਵਿਚ ਸਿਖਿਆ ਦਾ ਪੱਧਰ  ਨੀਵਾਂ ਹੋ ਰਿਹਾ ਹੈ ਅਤੇ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ। ਇਸ ਵੱਡੀ ਸਮੱਸਿਆ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਅਤੇ ਦਿਸ਼ਾ ਵਿਦਿਆਰਥੀ ਸੰਗਠਨ ਵਲੋਂ ਵਿਆਪਕ ਪੱਧਰ ਉੱਤੇ ਸਿਖਿਆ ਬਚਾਉ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿਤੇ ਜਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿਤੀ ਕਿ ਰੋੜੀ ਦੇ ਲੜਕੀਆਂ ਦੇ ਸਰਕਾਰੀ ਮਿਡਲ ਸਕੂਲ ਵਿਚ ਕੁੱਲ 32 ਪਦ ਮੰਜੂਰ ਹਨ ਜਿਨਾਂ ਵਿਚੋਂ 17 ਪਦ ਖਾਲੀ ਹਨ।

ਸਕੂਲ ਵਿਚ ਵਿਗਿਆਨ ਅਤੇ ਹਿਸਾਬ ਦਾ ਇਕ ਵੀ ਅਧਿਆਪਕ ਨਹੀਂ ਹੈ। ਇਸ ਬਾਰੇ ਖੰਡ ਸਿਖਿਆ ਅਧਿਕਾਰੀ ਬੜਾਗੁਢਾ ਨੂੰ ਮੰਗ ਪੱਤਰ ਦਿਤਾ ਗਿਆ ਹੈ। ਨੌਜਵਾਨ ਭਾਰਤ ਸਭਾ ਅਤੇ ਦਿਸ਼ਾ ਵਿਦਿਆਰਥੀ ਸੰਗਠਨ ਦੇ ਮੈਬਰਾਂ ਨੇ ਦਸ ਦਿਨ  ਦੇ ਅੰਦਰ ਸਿਖਿਅਕਾਂ ਦੀ ਕਮੀ ਪੂਰੀ ਕਰਨ ਨੂੰ ਕਿਹਾ ਹੈ ਜੇਕਰ ਦਸ ਦਿਨ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਵਿਆਪਕ ਪੱਧਰ ਉੱਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ, ਵਕੀਲ, ਗੁਰਦੀਪ, ਸੁਖਪਾਲ, ਸ਼ਿਵ, ਮਨਪ੍ਰੀਤ, ਗੁਰਦੇਵ ਬੀ ਏ, ਨੌਰੰਗ, ਡਾ ਜਗਸੀਰ ਅਤੇ ਜਸਕਰਨ ਮੌਜੂਦ ਸਨ।

Location: India, Haryana

SHARE ARTICLE
Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement