
ਅਸੰਧ, 9 ਸਤੰਬਰ
(ਰਾਮਗੜ੍ਹੀਆ): ਕਾਂਗਰਸ ਪਾਰਟੀ ਦੇ ਸ਼ਮਸ਼ੇਰ ਗੋਗੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ
ਪੋਲ ਹੁਣ ਜਨਤਾ ਵਿਚਕਾਰ ਖੁਲ੍ਹਣ ਲੱਗੀ ਹੈ। ਚੰਗੇ ਦਿਨਾਂ ਦੇ ਵਾਅਦੇ ਅਤੇ ਨਾਹਰੇ ਤੇ
ਸਵਾਰ ਹੋ ਕੇ ਸੱਤਾਸੀਨ ਹੋਈ ਪਾਰਟੀ ਨੇ ਦੇਸ਼ ਅਤੇ ਪ੍ਰਦੇਸ਼ ਨੂੰ ਸਭ ਤੋਂ ਬੁਰੇ ਦੌਰ 'ਚ
ਧਕੇਲ ਦਿਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਗ਼ਾਮੀ ਵਿਧਾਨ ਸਭਾ ਚੋਣਾਂ 'ਚ ਹਰਿਆਣਾ
ਪ੍ਰਦੇਸ਼ 'ਚ ਕਾਂਗਰਸ ਪੰਜਾਬ ਦੀ ਤਰਜ 'ਤੇ ਪੁਰਣ ਬਹੁਮਤ ਨਾਲ ਸੱਤਾ 'ਚ ਆਵੇਗੀ।
ਗੋਗੀ ਨੇ
ਇਥੇ ਮਾਸਕ ਬੈਠਕ 'ਚ ਕਾਂਗਰਸੀ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ
ਦਾਅਵਾ ਕੀਤਾ ਕਿ ਅੱਜ ਪ੍ਰਦੇਸ਼ ਦੇ ਅਧਿਕਾਰੀਆਂ 'ਚ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਆਉਣ
ਵਾਲਾ ਸਮੇਂ ਕਾਂਗਰਸ ਪਾਰਟੀ ਦਾ ਹੈ। ਸੁਰਜੀਤ ਰਾਣਾ, ਕੈਪਟਨ ਤਾਰਚੰਦ, ਜੀਤੇਂਦਰ ਚੋਪੜਾ,
ਜਸਵੰਤ ਸਿੰਘ, ਕੁਲਦੀਪ ਢਿੱਲੋਂ, ਅਨਿਲ ਫਫੜਾਨਾ, ਸੁਰੇਂਦਰ, ਰਵੀਦੱਤ ਕੋਸ਼ਿਕ, ਰਿਛਪਾਲ
ਰਾਣਾ, ਬਲਵਾਨ ਸਿੰਘ, ਸੁਰਾਜੁਦੀਨ ਆਦਿ ਹਾਜ਼ਰ ਸਨ।