
ਆਈ.ਪੀ.ਐਲ. ਸੀਜ਼ਨ-11 ਦਾ ਦੁਜਾ ਐਲਮੀਨੇਟਰ ਅੱਜ ਇਡੇਨ ਗਾਰਡਨ ਵਿਖੇ ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਖੇਡਿਆ.....
23 ਮਈ (ਏਜੰਸੀ) : ਆਈ.ਪੀ.ਐਲ. ਸੀਜ਼ਨ-11 ਦਾ ਦੁਜਾ ਐਲਮੀਨੇਟਰ ਅੱਜ ਇਡੇਨ ਗਾਰਡਨ ਵਿਖੇ ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਖੇਡਿਆ ਜਾਵੇਗਾ । ਕੇ.ਕੇ.ਆਰ ਦੀ ਟੀਮ ਆਪਣੇ 14 ਲੀਗ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਮੈਚ ਜਿੱਤ ਕੇ 16 ਪੁਆਇੰਟ ਲੈ ਕੇ ਐਲਮੀਨੇਟਰ ਵਿਚ ਪੁਜੀ ਹੈ ਉਥੇ ਹੀ ਰਾਜਸਥਾਨ ਰਾਇਲ ਨੇ ਵੀ ਲੀਗ ਮੈਚਾਂ ਵਿਚ ਆਪਣਾ ਲੋਹਾ ਮਨਵਾਇਆ ਹੈ ।
JOS BUTTLER ਰਾਜਸਥਾਨ ਰਾਇਲ ਨੂੰ ਇਸ ਸੀਜ਼ਨ ਆਪਣੀ ਤਾਬੜਤੋੜ ਬੱਲੇਬਾਜੀ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਜੋਸ ਬਟਲਰ ਦੀ ਘਾਟ ਮਹਿਸੂਸ ਹੋ ਸਕਦੀ ਹੈ ਉਥੇ ਆਪਣੇ ਘਰੇਲੁ ਮੈਦਾਨ ਵਿਚ ਖੇਡ ਰਹੀ ਕੇ.ਕੇ.ਆਰ ਦੇ ਤਾਬੜ-ਤੋੜ ਬੱਲੇਬਾਜ ਕ੍ਰਿਸ ਲਿਨ, ਸੁਨੀਲ ਨਰੈਂਣ ਤੇ ਆਂਦਰੇ ਰਸਲ ਤੋਂ ਪਾਰ ਪਾਉਣਾ ਵੀ ਰਾਜਸਥਾਨ ਰਾਇਲ ਦੇ ਲਈ ਵੱਡੀ ਚੁਨੋਤੀ ਹੋਵੇਗੀ ।
SUNIL NARAYANਅੱਜ ਵੀ ਦਰਸ਼ਕਾਂ ਨੂੰ ਐਲਮੀਨੇਟਰ -1 ਵਾਂਗ ਹੀ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ । ਅੱਜ ਦਾ ਮੈਚ ਜਿਤਣ ਵਾਲੀ ਟੀਮ 25 ਮਈ ਕੁਆਲੀਫਾਇਰ-2 ਵਿਚ ਸਨਰਾਈਜ਼ਰ ਹੈਦਰਾਬਾਦ ਨਾਲ ਭਿੜੇਗੀ । ਕੁਆਲੀਫਾਇਰ-2 ਦੀ ਜੇਤੂ ਟੀਮ ਆਈ.ਪੀ.ਐਲ-11 ਦੀ ਖਿਤਾਬੀ ਜੰਗ ਲਈ 27 ਮਈ ਨੂੰ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ ।