
ਗਰਮੀ ਤੋਂ ਰਾਹਤ ਦਿਵਾਉਣ 'ਚ ਮੌਨਸੂਨ ਬੈਸਟ ਹੁੰਦਾ ਹੈ ਪਰ ਉੱਥੇ ਚਿਪਚਪਾ ਮੌਸਮ ਖ਼ੂਬਸੂਰਤੀ ਅਤੇ ਮੇਕਅਪ ਲਈ ਬਿਲਕੁਲ ਚੰਗਾ ਨਹੀਂ ਹੁੰਦਾ
ਗਰਮੀ ਤੋਂ ਰਾਹਤ ਦਿਵਾਉਣ 'ਚ ਮੌਨਸੂਨ ਬੈਸਟ ਹੁੰਦਾ ਹੈ ਪਰ ਉੱਥੇ ਚਿਪਚਪਾ ਮੌਸਮ ਖ਼ੂਬਸੂਰਤੀ ਅਤੇ ਮੇਕਅਪ ਲਈ ਬਿਲਕੁਲ ਚੰਗਾ ਨਹੀਂ ਹੁੰਦਾ। ਅਜਿਹੇ ਵਿਚ ਸਮਝ ਨਹੀਂ ਆਉਂਦਾ ਕਿ ਕਿਵੇਂ ਮੇਕਅਪ ਕਰੀਏ ਜੋ ਲੰਬੇ ਸਮੇਂ ਤਕ ਟਿਕਿਆ ਰਹੇ। ਅੱਜ ਅਸੀਂ ਐਕਸਪਰਟ ਭਾਰਤੀ ਤਨੇਜਾ ਤੋਂ ਜਾਣਾਂਗੇ ਮੌਨਸੂਨ ਦੌਰਾਨ ਮੇਕਅਪ ਕਰਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖੀਏ ਅਤੇ ਕਿਨ੍ਹਾਂ ਪ੍ਰੋਡਕਟਸ ਦਾ ਕਰੀਏ ਇਸਤੇਮਾਲ।
ਕੀ ਕਰੀਏ...
File Photo
1. ਮੌਨਸੂਨ 'ਚ ਵਾਟਰਪਰੂਫ ਮੇਕਅਪ ਪ੍ਰੋਡਕਟਸ ਦਾ ਹੀ ਇਸਤੇਮਾਲ ਕਰੋ। ਤੁਸੀਂ ਚਾਹੋ ਤਾਂ ਟੂ-ਵੇ ਕੰਪੈਕਟ ਪਾਊਡਰ ਅਤੇ ਫਾਊਂਡੇਸ਼ਨ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਹਲਕੇ ਗਿੱਲੇ-ਸਪੰਜ ਰਾਹੀਂ ਲਗਾਇਆ ਜਾ ਸਕਦਾ ਹੈ, ਉਂਝ ਇਸ ਨੂੰ ਡਰਾਈ ਪਾਊਡਰ ਦੇ ਤੌਰ 'ਤੇ ਵੀ ਲਗਾ ਸਕਦੇ ਹੋ।
2. ਮੌਨਸੂਨ ਸੀਜ਼ਨ 'ਚ ਲਿਪਸਟਿਕ ਲਾਉਣ ਤੋਂ ਪਹਿਲਾਂ ਵਾਟਰਪਰੂਫ ਲਾਈਨਰ ਦੇ ਦੋ ਕੋਟ ਜ਼ਰੂਰ ਲਗਾਓ, ਇਸ ਤੋਂ ਬਾਅਦ ਵਾਟਰਪਰੂਫ ਲਿੱਪ ਕਲਰ ਲਗਾਓ ਤਾਂ ਜੋ ਬਾਰਸ਼ ਪੈਣ 'ਤੇ ਵੀ ਲਿੱਪ ਸ਼ੇਡ ਮਿਸ ਨਾ ਹੋਵੇ।
3. ਬਾਰਿਸ਼ ਦੇ ਮੌਸਮ 'ਚ ਬਿਊਟੀ ਅਤੇ ਮੇਕਅਪ ਪ੍ਰੋਡਕਟ ਖਰੀਦਦੇ ਸਮੇਂ ਉਸ ਬਾਰੇ ਚੰਗੀ ਤਰ੍ਹਾਂ ਪੜ੍ਹ ਲਓ ਕਿ ਉਹ ਵਾਟਰਪਰੂਫ ਹੈ ਜਾਂ ਨਹੀਂ ਅਤੇ ਕਿੰਨੇ ਘੰਟੇ ਟਿਕੇਗਾ। ਨਾਲ ਹੀ ਇਸ ਸੀਜ਼ਨ 'ਚ ਹਵਾ ਲੱਗਣ ਨਾਲ ਵੀ ਪ੍ਰੋਡਕਟ ਸਿਲ੍ਹੇ ਹੋਣ ਲੱਗਦੇ ਹਨ। ਚੈੱਕ ਕਰੋ ਕਿ ਇਨ੍ਹਾਂ ਵਿਚ ਸਲਾਬਾ ਨਾ ਆ ਗਿਆ ਹੋਵੇ।
File Photo
4. ਬਰਸਾਤ 'ਚ ਪਾਊਡਰ ਬਲੱਸ਼ ਦੀ ਬਜਾਏ ਕ੍ਰੀਮ ਬਲੱਸ਼ ਇਸਤੇਮਾਲ ਕਰੋ। ਜੇਕਰ ਕਲਰ 'ਚ ਥੋੜ੍ਹਾ ਹੋਰ ਉਭਾਰ ਚਾਹੀਦਾ ਹੈ ਤਾਂ ਕ੍ਰੀਮ ਬਲੱਸ਼ ਉੱਪਰ ਪਾਊਡਰ ਬਲੱਸ਼ ਲਗਾਓ, ਤਾਂ ਜੋ ਇਹ ਗਾਲ੍ਹਾਂ 'ਤੇ ਜ਼ਿਆਦਾ ਦੇਰ ਤਕ ਟਿਕੇ।
5. ਟੋਨਰ ਲਗਾਓ, ਇਹ ਨਾ ਸਿਰਫ਼ ਸਕਿੱਨ ਨੂੰ ਕਲੀਅਰ ਰੱਖਦੈ ਬਲਕਿ ਉਸ ਨੂੰ ਮਾਇਸਚਰਾਈਜ਼ ਵੀ ਕਰਦਾ ਹੈ। ਇਹ ਸਕਿੱਨ ਪੋਰਜ਼ ਨੂੰ ਬੰਦ ਕਰਦਾ ਹੈ ਅਤੇ ਪੀਐੱਚ ਬੈਲੇਂਸ ਨੂੰ ਮੈਂਟੇਨ ਕਰਨ 'ਚ ਮਦਦ ਕਰਦਾ ਹੈ।
6. ਆਈ ਮੇਕਅਪ 'ਚ ਬ੍ਰਾਈਟ ਪਰ ਇਸ ਵਿਚ ਵੀ ਇਨ੍ਹਾਂ ਦੇ ਲਾਈਟ ਸ਼ੇਡ ਜਿਵੇਂ ਗ਼ੁਲਾਬੀ ਅਤੇ ਪੀਚ ਵਰਗੇ ਸ਼ੇਡ ਯੂਜ਼ ਕਰੋ। ਬੁਲ੍ਹਾਂ ਲਈ ਗਿਲਾਸ ਜਾਂ ਮੈਟ ਲਿਪਸਟਿੱਕ ਅਪਲਾਈ ਕਰੋ।
File Photo
ਕੀ ਨਾ ਕਰੋ...
1. ਦਿ ਕੋਲ ਕਾਜਲ ਲੁੱਕ ਨੂੰ ਭੁੱਲ ਜਾਓ। ਕੋਲ ਕਾਜਲ ਅੱਖਾਂ ਨੂੰ ਬੇਸ਼ੱਕ ਸੁੰਦਰ ਲੁੱਕ ਦਿੰਦਾ ਹੋਵੇ ਪਰ ਤੁਸੀਂ ਇਸ ਗੱਲ ਨੂੰ ਜਾਣ ਲਓ ਕਿ ਤੁਸੀਂ ਇਸ ਮੇਕਅਪ ਲੁੱਕ ਨੂੰ ਮੌਨਸੂਨ ਦੇ ਮੌਸਮ 'ਚ ਕੈਰੀ ਨਹੀਂ ਕਰ ਸਕਦੇ। ਤੁਸੀਂ ਇਸ ਦੀ ਜਗ੍ਹਾ ਵਾਟਰਪਰੂਫ ਲਾਈਨਰ ਦਾ ਇਸਤੇਮਾਲ ਕਰੋ।
2. ਲਿਕਵਿਡ ਫਾਊਂਡੇਸ਼ਨ ਦਾ ਇਸਤੇਮਾਲ ਕਰਨ ਦੀ ਬਜਾਏ ਆਇਲ ਫ੍ਰੀ ਫਾਊਂਡੇਸ਼ਨ ਦਾ ਇਸਤੇਮਾਲ ਕਰੋ। ਹਲਕੇ ਕਾਸਮੈਟਿਕ ਜਿਵੇਂ ਬੀਬੀ ਕ੍ਰੀਮ, ਮੈਟ ਜਾਂ ਆਇਲ ਫ੍ਰੀ ਫਾਊਂਡੇਸ਼ਨ ਯੂਜ਼ ਕਰ ਸਕਦੇ ਹੋ।
File Photo
3. ਇਸ ਦੌਰਾਨ ਤੁਸੀਂ ਕ੍ਰੀਮ ਬੇਸਡ ਕੰਸੀਲਰ ਦਾ ਇਸਤੇਮਾਲ ਕਰਨਾ ਬੰਦ ਕਰ ਦਿਓ। ਪਿੰਪਲਜ਼ ਅਤੇ ਡਾਰਕ ਸਰਕਲਪਜ਼ ਨੂੰ ਲੁਕਾਉਣ ਲਈ ਕ੍ਰੇਓਨ ਕੰਸੀਲਰ ਦਾ ਇਸਤੇਮਾਲ ਕਰ ਸਕਦੀ ਹੈ।
4. ਹਰ ਲੜਕੀ ਬਾਲਾਂ ਨੂੰ ਸਿੱਧੇ ਰੱਖਣਾ ਪਸੰਦ ਕਰਦੀ ਹੈ ਪਰ ਉਮਸ ਭਰੇ ਇਸ ਮੌਸਮ 'ਚ ਅਜਿਹਾ ਕਰਨਾ ਜ਼ਰਾ ਮੁਸ਼ਕਲ ਹੈ, ਕਿਉਂਕਿ ਇਸ ਮੌਸਮ 'ਚ ਵਾਲ਼ ਚਿਪਚਿਪੇ ਹੋ ਜਾਂਦੇ ਹਨ। ਤੁਸੀਂ ਇਸ ਮੌਸਮ 'ਚ ਆਪਣੇ ਬਾਲਾਂ ਨੂੰ ਨੈਚੁਰਲ ਹੀ ਰੱਖੋ ਤਾਂ ਬਿਹਤਰ ਹੋਵੇਗਾ।
File Photo
5. ਆਇਲੀ ਸਕਿਨ ਪ੍ਰੋਡਕਟ ਤੋਂ ਬਚੋ, ਇਨ੍ਹੀਂ ਦਿਨੀਂ ਸਕਿੱਨ 'ਤੇ ਕ੍ਰੀਮ ਬੇਸਡ ਮਾਇਸਚਰਾਈਜ਼ਰ, ਫਾਊਂਡੇਸ਼ਨ ਜਾਂ ਕੰਸੀਲਰ ਦਾ ਇਸਤੇਮਾਲ ਨਾ ਕੋਰ। ਤੁਸੀਂ ਚਾਹੋ ਤਾਂ ਆਇਲ ਫ੍ਰੀ ਸੀਸੀ ਕ੍ਰੀਮ ਇਸਤੇਮਾਲ ਕਰ ਸਕਦੀ ਹੈ।
6. ਲਿਪ ਕਲਰ 'ਚ ਸ਼ਾਇਨੀ ਅਤੇ ਐਕਸਟ੍ਰਾ ਗਲਾਸੀ ਤੋਂ ਬਚੋ। ਆਈ ਮੇਕਅਪ 'ਚ ਆਈਸ਼ੈਡੋ ਦਾ ਇਸਤੇਮਾਲ ਨਾ ਕਰੋ, ਇਸ ਦੀ ਜਗ੍ਹਾ ਵਾਟਰਪਰੂਫ ਆਈਲਾਈਨਰ ਲਗਾਓ। ਵਾਲ ਗਿੱਲੇ ਹੋ ਜਾਣ ਤਾਂ ਇਨ੍ਹਾਂ ਚੰਗੀ ਤਰ੍ਹਾਂ ਸੁਕਾ ਕੇ ਬੰਨ੍ਹੋ, ਵਰਨਾ ਗਿੱਲੇ ਵਾਲਾਂ 'ਚ ਡੈਂਡਰਫ ਅਤੇ ਬਦਬੂ ਆ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।