
ਫਟੇ ਹੱਥਾਂ ਦੀ ਵਜ੍ਹਾ ਨਾਲ ਤੁਹਾਡੀ ਦਿਖ ਉਤੇ ਅਸਰ ਪੈਂਦਾ ਹੈ
ਅਸੀ ਅਪਣਾ ਜ਼ਿਆਦਾਤਰ ਸਮਾਂ ਚਿਹਰੇ ਦੀ ਚਮੜੀ ਦਾ ਖ਼ਿਆਲ ਰੱਖਣ ਵਿਚ ਕੱਢ ਦਿੰਦੇ ਹਾਂ ਪਰ ਹੱਥਾਂ ਦੀ ਚਮੜੀ ਵਲ ਧਿਆਨ ਨਹੀਂ ਦਿੰਦੇ। ਅਜਿਹੇ ਵਿਚ ਸਾਡੇ ਹੱਥ ਖ਼ੁਸ਼ਕ ਅਤੇ ਸਖ਼ਤ ਨਜ਼ਰ ਆਉਂਦੇ ਹਨ। ਤੁਸੀ ਤਾਂ ਜਾਣਦੇ ਹੀ ਹੋਵੋਗੇ ਕਿ ਸਾਡੇ ਹੱਥ ਬਾਹਰੀ ਚੀਜ਼ਾਂ ਦੇ ਸੰਪਰਕ (ਜਿਵੇਂ ਸੂਰਜ ਦੀ ਰੋਸ਼ਨੀ, ਘਰ ਦੇ ਕੰਮ-ਕਪੜੇ ਭਾਂਡੇ ਧੋਣ, ਸਾਫ਼ ਸਫਾਈ, ਖਾਣਾ ਬਣਾਉਣ ਆਦਿ) ਵਿਚ ਆਉਣ ਦੀ ਵਜ੍ਹਾ ਨਾਲ ਖ਼ੁਸ਼ਕ ਅਤੇ ਸਖ਼ਤ ਹੋ ਜਾਂਦੇ ਹਨ।
ਉਨ੍ਹਾਂ ਵਿਚ ਦਰਾੜਾਂ ਆ ਜਾਂਦੀਆਂ ਹਨ ਅਤੇ ਫਟਣ ਲਗਦੀਆਂ ਹਨ। ਫਟੇ ਹੱਥਾਂ ਦੀ ਵਜ੍ਹਾ ਨਾਲ ਤੁਹਾਡੀ ਦਿਖ ਉਤੇ ਅਸਰ ਪੈਂਦਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ। ਅਜਿਹੇ ਕਈ ਘਰੇਲੂ ਨੁਸਖ਼ੇ ਹਨ ਜੋ ਖ਼ੁਸ਼ਕ ਅਤੇ ਫਟੇ ਹੱਥਾਂ ਨੂੰ ਠੀਕ ਕਰਨ ਵਿਚ ਮਦਦ ਕਰਦੇ ਹਨ। ਆਉ ਜਾਣਦੇ ਹਾਂ ਉਨ੍ਹਾਂ ਨੁਸਖ਼ਿਆਂ ਬਾਰੇ :
ਬੇਕਿੰਗ ਸੋਡੇ ਵਿਚ ਐਕਸਫ਼ੋਲੀਏਸ਼ਨ ਪ੍ਰਾਪਰਟੀ ਮਿਲ ਜਾਂਦੀ ਹੈ ਜੋ ਚਮੜੀ ਤੋਂ ਮਰੀ ਚਮੜੀ ਹਟਾਉਣ ਵਿਚ ਮਦਦ ਕਰਦੇ ਹਨ। ਇਹ ਮਰੀ ਚਮੜੀ ਹੀ ਤੁਹਾਡੀ ਚਮੜੀ ਨੂੰ ਬੇਜਾਨ ਅਤੇ ਕਾਲਾ ਕਰ ਦਿੰਦੇ ਹਨ। ਨਾਰੀਅਲ ਤੇਲ ਤੁਹਾਡੀ ਚਮੜੀ ਨੂੰ ਅੰਦਰ ਤਕ ਪੋਸ਼ਣ ਅਤੇ ਨਮੀ ਦਿੰਦਾ ਹੈ। ਇਕ ਬਾਉਲ ਵਿਚ ਕੱਪ ਬੇਕਿੰਗ ਸੋਡਾ ਲਉ ਅਤੇ ਉਸ ਵਿਚ ਇਕ ਕੱਪ ਨਾਰੀਅਲ ਦਾ ਤੇਲ ਪਾਉ।
ਜੇਕਰ ਨਾਰੀਅਲ ਦਾ ਤੇਲ ਥੋੜ੍ਹਾ ਜਮਿਆ ਹੋਇਆ ਹੈ ਤਾਂ ਉਸ ਨੂੰ ਹਲਕਾ ਜਿਹਾ ਗਰਮ ਕਰ ਕੇ ਇਸਤੇਮਾਲ ਕਰੋ। ਇਨ੍ਹਾਂ ਦੋਹਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ। ਇਸ ਨੂੰ ਅਪਣੇ ਹੱਥਾਂ ਵਿਚ ਲਗਾਉ ਅਤੇ ਸਕਰੱਬ ਕਰਨ ਲਈ ਸਰਕੁਲਰ ਮੋਸ਼ਨ ਵਿਚ 30 ਸੈਕੰਡ ਤਕ ਹਲਕੇ ਹੱਥਾਂ ਨਾਲ ਰਗੜੋ। ਇਸ ਨੂੰ ਕੁੱਝ ਮਿੰਟ ਤਕ ਲਈ ਛੱਡ ਦਿਉ। ਅੰਤ ਵਿਚ ਘੱਟ ਗਰਮ ਪਾਣੀ ਦਾ ਇਸਤੇਮਾਲ ਕਰਦੇ ਹੋਏ ਇਸ ਨੂੰ ਫਿਰ ਤੋਂ ਰਗੜੋ ਅਤੇ ਸਾਫ਼ ਕਰ ਲਉ।
ਇਸ ਲਈ ਤੁਹਾਨੂੰ ਗੁਲਾਬ ਦੀਆਂ ਤਾਜ਼ੀਆਂ ਪੰਖੁੜੀਆਂ ਅਤੇ ਨਿੰਬੂ ਦੇ ਛਿਲਕੇ ਦੀ ਜ਼ਰੂਰਤ ਹੈ। ਇਕ ਗਿਲਾਸਨੁਮਾ ਜਾਰ ਵਿਚ ਆਲਿਵ ਤੇਲ ਪਾਉ। ਹੁਣ ਤਾਜ਼ੇ ਗੁਲਾਬ ਦੀਆਂ ਪੰਖੜੀਆਂ ਅਤੇ ਨਿੰਬੂ ਦੇ ਛਿਲਕੇ ਆਲਿਵ ਤੇਲ ਵਿਚ ਪਾਉ ਅਤੇ ਠੰਢੀ ਜਗ੍ਹਾ ਉਤੇ ਇਕ ਹਫ਼ਤੇ ਲਈ ਛੱਡ ਦਿਉ। ਇਕ ਹਫ਼ਤੇ ਤੋਂ ਬਾਅਦ ਇਸ ਤੇਲ ਨੂੰ ਛਾਣ ਲਉ ਅਤੇ ਕਿਸੇ ਬੋਤਲ ਵਿਚ ਸਟੋਰ ਕਰ ਕੇ ਰੱਖ ਲਉ। ਰੋਜ਼ਾਨਾ ਇਸ ਤੇਲ ਨਾਲ ਅਪਣੇ ਹੱਥਾਂ ਦੀ ਮਾਲਸ਼ ਕਰੋ। ਤੁਹਾਨੂੰ ਕੁੱਝ ਸਮੇਂ ਬਾਅਦ ਅਪਣੇ ਆਪ ਹੀ ਫ਼ਰਕ ਮਹਿਸੂਸ ਹੋਣ ਲੱਗੇਗਾ।