ਜੇਕਰ ਤੁਸੀਂ ਦਿਸਣਾ ਚਾਹੁੰਦੇ ਹੋ ਖ਼ੂਬਸੂਰਤ ਤਾਂ ਸੰਤਰੇ ਦੇ ਛਿਲਕੇ ਦੇ ਬਣੇ ਫ਼ੇਸਪੈਕ ਦਾ ਕਰੋ ਇਸਤੇਮਾਲ

By : GAGANDEEP

Published : Dec 26, 2022, 7:12 am IST
Updated : Dec 26, 2022, 7:52 am IST
SHARE ARTICLE
photo
photo

ਜੇਕਰ ਤੁਸੀਂ ਘਰ ਵਿਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਉ।

 

ਮੁਹਾਲੀ : ਚਿਹਰੇ ਦੀ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਅਸੀਂ ਮਹਿੰਗੇ ਪ੍ਰੋਡਕਟਸ ਖ਼ਰੀਦਦੇ ਹਾਂ, ਤਰ੍ਹਾਂ-ਤਰ੍ਹਾਂ ਦੇ ਇਲਾਜ ਕਰਵਾਉਂਦੇ ਹਾਂ ਤਾਕਿ ਚਿਹਰਾ ਖ਼ੂਬਸੂਰਤ ਬਣਿਆ ਰਹੇ। ਚਿਹਰੇ ਨੂੰ ਖ਼ੂਬਸੂਰਤ ਬਣਾਉਣ ਵਿਚ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ। ਵਿਟਾਮਿਨ ਸੀ ਦਾ ਨਾਮ ਲੈਂਦੇ ਹੀ ਮਨ ਵਿਚ ਜੋ ਚੀਜ਼ ਸੱਭ ਤੋਂ ਪਹਿਲਾਂ ਆਉਂਦੀ ਹੈ, ਉਹ ਹੈ ਸੰਤਰਾ। ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਚਮੜੀ ਦੇ ਲਈ ਫ਼ਾਇਦੇਮੰਦ ਹੁੰਦਾ ਹੈ।

ਸੰਤਰੇ ਦੇ ਛਿਲਕੇ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਸੰਤਰੇ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫ਼ਾਇਦੇਮੰਦ ਨਹੀਂ ਬਲਕਿ ਮੁਲਾਇਮ ਚਮੜੀ ਲਈ ਵੀ ਮਦਦਗਾਰ ਹੈ। ਸੰਤਰੇ ਦੇ ਛਿਲਕੇ ਨਾਲ ਬਣੇ ਫ਼ੇਸਪੈਕ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ਼-ਧੱਬੇ ਘੱਟ ਹੋ ਜਾਂਦੇ ਹਨ। ਆਉ ਜਾਣਦੇ ਹਾਂ ਸੰਤਰੇ ਦੇ ਛਿਲਕੇ ਦਾ ਚਿਹਰੇ ’ਤੇ ਕਿਵੇਂ ਕਰੀਏ ਇਸਤੇਮਾਲ:

ਜੇਕਰ ਤੁਸੀਂ ਘਰ ਵਿਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਉ। ਸੰਤਰੇ ਦੇ ਛਿਲਕੇ ਜਦੋਂ ਸੁਕ ਜਾਣ ਤਾਂ ਉਸ ਨੂੰ ਗ੍ਰਾਂਈਡਰ ਵਿਚ ਬਾਰੀਕ ਪੀਸ ਲਉ। ਇਸ ਪਾਊਡਰ ਦਾ ਪੈਕ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ ਵਿਚ ਦੋ ਵੱਡੇ ਚਮਚੇ ਹਲਦੀ ਦਾ ਪਾਊਡਰ ਮਿਲਾਉ। ਇਸ ਪੇਸਟ ਵਿਚ ਗੁਲਾਬ ਜਲ ਵੀ ਮਿਲਾਉ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਉ। ਤੁਹਾਡਾ ਫ਼ੇਸਪੈਕ ਤਿਆਰ ਹੈ। ਹੁਣ ਇਸ ਨੂੰ ਚਿਹਰੇ ’ਤੇ ਲਗਾਉਣ ਲਈ ਚਿਹਰੇ ਨੂੰ ਸਾਫ਼ ਪਾਣੀ ਨਾਲ ਸਾਫ਼ ਕਰੋ ਅਤੇ ਉਸ ਤੋਂ ਬਾਅਦ ਇਸ ਪੇਸਟ ਨੂੰ ਅਪਣੇ ਚਿਹਰੇ ’ਤੇ ਅਪਲਾਈ ਕਰੋ। ਇਸ ਪੇਸਟ ਨੂੰ ਚਿਹਰੇ ’ਤੇ 15 ਮਿੰਟ ਤਕ ਲੱਗਾ ਰਹਿਣ ਦਿਉ। 15 ਮਿੰਟ ਬਾਅਦ ਚਿਹਰੇ ਨੂੰ ਧੋ ਲਉ। ਇਸ ਪੈਕ ਨਾਲ ਤੁਹਾਡੇ ਚਿਹਰੇ ’ਤੇ ਨਿਖ਼ਾਰ ਆਵੇਗਾ।

ਜੇਕਰ ਤੁਹਾਡੇ ਚਿਹਰੇ ’ਤੇ ਖ਼ੁਸ਼ਕੀ ਜ਼ਿਆਦਾ ਹੈ ਤਾਂ ਤੁਸੀਂ ਸੰਤਰੇ ਦਾ ਇਹ ਪੈਕ ਵੀ ਚਿਹਰੇ ’ਤੇ ਲਗਾ ਸਕਦੇ ਹੋ। ਇਸ ਪੈਕ ਨੂੰ ਬਣਾਉਣ ਲਈ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ ’ਚ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਉ। ਇਸ ਪੇਸਟ ਨੂੰ ਚਿਹਰੇ ’ਤੇ ਲਗਾਉ ਅਤੇ ਘੱਟ ਤੋਂ ਘੱਟ 15 ਮਿੰਟ ਤਕ ਚਿਹਰੇ ’ਤੇ ਲਗਾਓ। ਜਦੋਂ ਇਹ ਪੇਸਟ ਸੁਕ ਜਾਵੇ ਤਾਂ ਇਸ ਨੂੰ ਧੋ ਲਵੋ। ਹਫ਼ਤੇ ਵਿਚ ਦੋ ਵਾਰ ਇਸ ਪੈਕ ਦਾ ਇਸਤੇਮਾਲ ਕਰੋ, ਇਸ ਨਾਲ ਤੁਹਾਡੀ ਚਮੜੀ ਦੀ ਖ਼ੁਸ਼ਕੀ ਦੂਰ ਹੋਵੇਗੀ, ਨਾਲ ਹੀ ਤੁਹਾਡੀ ਚਮੜੀ ਵਿਚ ਨਿਖ਼ਾਰ ਵੀ ਆਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM

MSP ਦੀ ਕਾਨੂੰਨੀ ਗਾਰੰਟੀ ਦਾ ਕਿਵੇਂ ਹੋਵੇਗਾ Punjab ਦੇ ਕਿਸਾਨਾਂ ਨੂੰ ਨੁਕਸਾਨ ? Sunil Jakhar ਦੇ ਬਿਆਨ 'ਤੇ ਜਵਾਬ

12 Jan 2025 12:14 PM

ਪਤੀ -ਪਤਨੀ ਲੁੱਟ ਰਹੇ ਸੀ ATM, ਲੋਕਾਂ ਨੇ ਸ਼ਟਰ ਕਰ ਦਿੱਤਾ ਬੰਦ, ਉੱਪਰੋਂ ਬੁਲਾ ਲਈ ਪੁਲਿਸ, ਦੇਖੋ ਕਿੰਝ ਕੀਤਾ ਕਾਬੂ

09 Jan 2025 12:27 PM

shambhu border 'ਤੇ ਵਾਪਰਿਆ ਵੱਡਾ ਭਾਣਾ, ਇੱਕ ਕਿਸਾਨ ਨੇ ਖੁ/ਦ/ਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

09 Jan 2025 12:24 PM

Jagjit Dallewal ਦਾ ਮਰਨ ਵਰਤ 44ਵੇਂ ਦਿਨ 'ਚ ਦਾਖ਼ਲ, ਹਾਲਤ ਨਾਜ਼ੁਕ

08 Jan 2025 12:25 PM
Advertisement