ਬੱਚਿਆਂ ਦੀ ਪੜ੍ਹਾਈ ਲਈ ਸਭ ਤੋਂ ਵਧੀਆ ਡਿਵਾਈਸ ਹੈ ਟੈਬਲੇਟ, 15,000 ਰੁਪਏ ਹੈ ਕੀਮਤ
Published : Nov 23, 2020, 1:29 pm IST
Updated : Nov 23, 2020, 2:58 pm IST
SHARE ARTICLE
 tablet
tablet

ਕੋਰੋਨਾ ਕਾਲ ਦੌਰਾਨ ਬਾਜ਼ਾਰ ਵਿੱਚ ਅਜਿਹੇ ਕਈ ਟੈਬਲੇਟਸ ਹਨ, ਜੋ 15,000 ਰੁਪਏ ਦੀ ਰੇਂਜ ਤੱਕ ਉਪਲਬਧ ਹਨ

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਹਨ। ਇਸ ਦੇ ਚਲਦੇ ਸਕੂਲ ਤੇ ਸੰਸਥਾਨ ਬੱਚਿਆਂ ਦੀ ਪੜ੍ਹਾਈ ਔਨਲਾਈਨ ਕਰਵਾ ਰਹੇ ਹਨ। ਇਸ ਲਈ ਬੱਚਿਆਂ ਨੂੰ ਪੜ੍ਹਾਈ ਲਈ ਸਭ ਤੋਂ ਵਧੀਆ ਡਿਵਾਈਸ ਟੈਬਲੇਟ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕੋਰੋਨਾ ਕਾਲ ਦੌਰਾਨ ਬਾਜ਼ਾਰ ਵਿੱਚ ਅਜਿਹੇ ਕਈ ਟੈਬਲੇਟਸ ਹਨ, ਜੋ 15,000 ਰੁਪਏ ਦੀ ਰੇਂਜ ਤੱਕ ਉਪਲਬਧ ਹਨ, ਇਨ੍ਹਾਂ 'ਚੋਂ ਇਹ ਟੈਬਲੇਟ ਹਨ---

Online Class

1.Samsung Galaxy Tab A 8.0 Wifi
8 ਇੰਚ ਦੀ ਸਕ੍ਰੀਨ ਵਾਲਾ ਇਹ ਟੈਬਲੇਟ ਸਿਰਫ਼ ਵਾਈਫ਼ਾਈ ਨਾਲ ਚੱਲਦਾ ਹੈ। ਇਸ ਵਿੱਚ 2 ਜੀਬੀ ਰੈਮ ਤੇ 32 ਜੀਬੀ ਅੰਦਰੂਨੀ ਸਟੋਰੇਜ ਸਮਰੱਥਾ ਹੈ। ਇਸ ਦੀ ਸਮਰੱਥਾ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 8 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਤੇ ਪਾਵਰ ਲਈ 510 mAh ਦੀ ਬੈਟਰੀ ਹੈ। ਇਸ ਦੀ ਕੀਮਤ 9,999 ਰੁਪਏ ਹੈ।

samsung

2...Huawei MatePad T8 (WiFi Edition)
8 ਇੰਚ ਦੀ ਸਕ੍ਰੀਨ ਵਾਲੇ ਇਸ ਟੈਬਲੇਟ ’ਚ ਵੀ 2 ਜੀਬੀ ਰੈਮ, 32 ਜੀਬੀ ਇੰਟਰਨਲ ਸਟੋਰੇਜ ਹੈ। ਕੈਮਰਾ 5 ਮੈਗਾਪਿਕਸਲ ਹੈ। ਬੈਟਰੀ 5100 mAh ਹੈ। ਇਸ ਦੀ ਕੀਮਤ ਵੀ 9,999 ਰੁਪਏ ਹੈ।

haudi

3..Lenovo Tab M10 HD
10 ਇੰਚ ਦੀ ਸਕ੍ਰੀਨ ਵਾਲਾ ਇਹ ਟੈਬਲੇਟ 2GHz ਕੁਐਲਕਾਮ ਸਨੈਪਡ੍ਰੈਗਨ 429 ਕੁਐਡ–ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦੇ 2ਜੀਬੀ ਰੈਮ, 32 ਜੀਬੀ ਦੀ ਦੀ ਇੰਟਰਨਲ ਮੈਮੋਰੀ ਹੈ; ਜਿਸ ਨੂੰ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 4,850 mAh ਹੈ। ਇਸ ਦੇ ਫ਼੍ਰੰਟ ਵਿੱਚ 5 ਮੈਗਾਪਿਕਸਲ ਦਾ ਕੈਮਰਾ ਹੈ ਤੇ ਇਸ ਦੀ ਕੀਮਤ 14,999 ਰੁਪਏ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement