
ਸਫਾਈ ਕਰਨ ਦਾ ਕੰਮ ਆਸਾਨ ਨਹੀਂ ਹੁੰਦਾ। ਹਰ ਕੋਨੇ 'ਚ ਗੰਦਗੀ ਨੂੰ ਆਸਾਨੀ ਨਾਲ ਸਾਫ ਕਰਨ ਲਈ ਕੁਝ ਟਿਪਸ ਅਪਣਾਉਣੇ ਜ਼ਰੂਰੀ ਹੁੰਦੇ ਹਨ। ਕਲੀਨਿੰਗ 'ਚ ਇਹ ਆਸਾਨ ਟਿਪਸ ...
ਸਫਾਈ ਕਰਨ ਦਾ ਕੰਮ ਆਸਾਨ ਨਹੀਂ ਹੁੰਦਾ। ਹਰ ਕੋਨੇ 'ਚ ਗੰਦਗੀ ਨੂੰ ਆਸਾਨੀ ਨਾਲ ਸਾਫ ਕਰਨ ਲਈ ਕੁਝ ਟਿਪਸ ਅਪਣਾਉਣੇ ਜ਼ਰੂਰੀ ਹੁੰਦੇ ਹਨ। ਕਲੀਨਿੰਗ 'ਚ ਇਹ ਆਸਾਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ। ਸੱਭ ਤੋਂ ਪਹਿਲਾਂ ਘਰ 'ਚੋਂ ਫਾਲਤੂ ਅਤੇ ਟੁੱਟਿਆਂ ਸਾਮਾਨ, ਕ੍ਰਾਕਰੀ ਆਦਿ ਨੂੰ ਸੁੱਟ ਦਿਓ। ਇਸ ਨਾਲ ਸਫਾਈ ਵੀ ਹੋ ਜਾਵੇਗੀ। ਰਸੋਈ ਦੀ ਸਫਾਈ ਕਰਨਾ ਬੇਹੱਦ ਜ਼ਰੂਰੀ ਹੈ।
Tips
ਭਾਂਡਿਆਂ ਨੂੰ ਆਸਾਨੀ ਨਾਲ ਸਾਫ ਕਰਨ ਲਈ ਗਰਮ ਪਾਣੀ 'ਚ 5-6 ਚੱਮਚ ਬਲੀਚ ਡਿਟਰਜੈਂਟ ਮਿਕਸ ਕਰਕੇ ਸਾਫ ਕਰੋ। ਭਾਂਡੇ ਇਕਦਮ ਚਮਕ ਜਾਣਗੇ। ਘਰ ਦੀ ਸਫਾਈ 'ਚ ਸੱਭ ਤੋਂ ਜ਼ਿਆਦਾ ਪ੍ਰੇਸ਼ਾਨੀ ਗੰਦੀ ਦੀਵਾਰਾਂ ਨੂੰ ਸਾਫ ਕਰਨ 'ਚ ਆਉਂਦੀ ਹੈ। ਇਸ ਲਈ ਸਿਰਕੇ ਨੂੰ ਲਿਕਵਿਡ ਸੋਪ 'ਚ ਡੁਬੋ ਕੇ ਸਪੰਜ ਨਾਲ ਦੀਵਾਰਾਂ ਦੇ ਨਿਸ਼ਾਨ ਸਾਫ ਕਰੋ। ਬਾਥਰੂਮ 'ਚ ਰੱਖੇ ਸੈਂਟਰੀ ਦੇ ਸਾਮਾਨ ਨੂੰ ਬੇਬੀ ਆਇਲ ਨਾਲ ਸਾਫ ਕਰੋ।
Clean Tips
ਇਸ ਨਾਲ ਸਾਬਣ ਦੇ ਜਮ੍ਹਾ ਨਿਸ਼ਾਨ ਸਾਫ ਹੋ ਜਾਣਗੇ। ਇਕ ਕੱਪ ਨਮਕ, ਬੇਕਿੰਗ ਸੋਡਾ ਅਤੇ ਐੱਪਲ ਸਾਈਡਰ ਵਿਨੇਗਰ ਮਿਕਸ ਕਰਕੇ ਸਿੰਕ ਪਾਈਪ 'ਚ ਪਾ ਦਿਓ। ਇਸ ਨਾਲ ਸਿੰਕ ਦੀ ਬਲਾਕ ਪਾਈਪ ਆਸਾਨੀ ਨਾਲ ਸਾਫ ਹੋ ਜਾਵੇਗੀ। ਲੱਕੜ ਦਾ ਫਰਨੀਚਰ ਆਸਾਨੀ ਨਾਲ ਸਾਫ ਕਰਨ ਲਈ 1/4 ਕੱਪ ਸਿਰਕੇ 'ਚ 1 ਕੱਪ ਪਾਣੀ ਮਿਲਾ ਕੇ ਫਰਨੀਚਰ ਨੂੰ ਸਾਫ ਕਰੋ। ਕੋਸੇ ਪਾਣੀ 'ਚ ਨਮਕ ਦਾ ਘੋਲ ਮਿਲਾ ਕੇ ਫਰਿੱਜ ਦੇ ਅੰਦਰ ਦੀ ਸਫਾਈ ਕਰੋ।
Tips
ਇਸ ਨਾਲ ਬਦਬੂ ਨਹੀਂ ਆਵੇਗੀ ਅਤੇ ਕੀਟਾਣੂ ਵੀ ਮਰ ਜਾਣਗੇ। ਦਿਨ 'ਚ ਕਈ ਵਾਰ ਓਵਨ ਦੀ ਵਰਤੋਂ ਹੁੰਦੀ ਹੈ। ਕੰਮ ਆਸਾਨ ਕਰਨ 'ਚ ਇਹ ਜਿੰਨਾ ਮਦਦਗਾਰ ਹੈ ਉਨ੍ਹਾਂ ਹੀ ਮੁਸ਼ਕਲ ਇਸ ਨੂੰ ਸਾਫ ਕਰਨਾ ਹੈ। ਸਪ੍ਰੇ ਬੋਤਲ 'ਚ ਬੇਕਿੰਗ ਸੋਡਾ, ਪਾਣੀ ਅਤੇ ਨਿੰਬੂ ਪਾਓ। ਇਸ ਨੂੰ ਓਵਨ ਦੇ ਅੰਦਰ ਛਿੜਕ ਕੇ ਕੱਪੜੇ ਨਾਲ ਸਾਫ ਕਰੋ। ਪੱਖਿਆਂ ਦੀ ਬਲੇਡ ਨੂੰ ਸਿਰਹਾਣੇ ਦੇ ਕਵਰ ਦੇ ਅੰਦਰ ਪਾ ਕੇ ਚੰਗੀ ਤਰ੍ਹਾਂ ਨਾਲ ਰਗੜ ਕੇ ਸਾਫ ਕਰੋ ਅਤੇ ਸਾਰੀ ਗੰਦਗੀ ਨੂੰ ਕਵਰ ਦੇ ਅੰਦਰ ਹੀ ਝਾੜ ਦਿਓ। ਪੱਖਾ ਵੀ ਸਾਫ ਹੋ ਜਾਵੇਗਾ ਅਤੇ ਗੰਦਗੀ ਇੱਧਰ-ਉਧਰ ਵੀ ਨਹੀਂ ਰਹੇਗੀ।